Monday, April 27, 2026

25 ਕੈਂਸਰ ਪੀੜਤਾਂ ਨੂੰ ਸ਼੍ਰੋਮਣੀ ਕਮੇਟੀ ਨੇ ਵੰਡੇ ਚੈਕ

ਸੰਦੌੜ, 27 ਨਵੰਬਰ (ਹਰਮਿੰਦਰ ਸਿੰਘ ਭੱਟ)- ਸ਼੍ਰੋਮਣੀ ਗੂਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਤੱਕ ਹਲਕਾ ਜੋਗਾ ਚ 1 ਕਰੋੜ 10 ਲੱਖ ਦੇ ਚੈਕ ਕੈਂਸਰ ਪੀੜਤਾਂ ਨੂੰ ਸਹਾਇਤਾ ਦੇ ਰੂਪ ਵਿੱਚ ਦੇ ਚੁੱਕੀ ਹੈ ਅਤੇ ਇਹ ਸਹਾਇਤਾ ਅੱਗੇ ਵੀ ਜਾਰੀ ਰਹੇਗੀ। ਇਹ ਗੱਲ ਅੱਜ ਮਾਨਸਾ ਵਿਖੇ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਦਫਤਰ ਵਖੇ 25 ਕੈਂਸਰ ਪੀੜਤਾ ਨੂੰ ਸਹਾਇਤਾ ਚੈਕ ਦੇਣ ਉਪਰੰਤ ਜੋਗਾ ਦੇ ਐਸ ਜੀ ਪੀ ਸੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਕਹੀ। ਉਨਾਂ ਕਿਹਾ ਕਿ ਮਾਲਵਾ ਖੇਤਰ ਵਿਚ ਕੈਂਸਰ ਦੀ ਬੀਮਾਰੀ ਨੇ ਅਨੇਕਾਂ ਵਿਅਕਤੀਆਂ ਨੂੰ ਆਪਣੀ ਲਪੇਟ ਵਿਚ ਲਿਆ।ਅਨੇਕਾਂ ਵਿਅਕਤੀ ਗਰੀਬ ਹੋਣ ਕਾਰਨ ਇਸ ਦਾ ਇਲਾਜ ਤੇ ਚੈਕਅੱਪ ਕਰਵਾਉਣ ਤੋਂ ਵੀ ਅਸਮਰਥ ਸਨ।ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਅਗਵਾਈ ਵਿਚ ਇੰਨਾਂ ਮਰੀਜ਼ਾਂ ਦੀ ਆਰਥਿਕ ਮੱਦਦ ਕਰਨ ਦਾ ਫੈਸਲਾ ਲਿਆ, ਜੋ ਹਜ਼ਾਰਾਂ ਮਰੀਜ਼ਾਂ ਦੀ ਜ਼ਿੰਦਗੀ ਬਚਾ ਚੁੱਕਿਆ ਹੈ।ਉਨਾਂ ਕਿਹਾ ਕਿ ਹੁਣ ਵੀ ਨਿਰੰਤਰ ਰੂਪ ਵਿਚ ਇਹ ਸਹਾਇਤਾ ਬਰਕਰਾਰ ਹੈ।
ਬੀਬਾ ਹਰਸਿਮਰਤ ਕੌਰ ਬਾਦਲ ਦੇ ਦਫਤਰ ਵਿਖੇ ਗੁਰਪ੍ਰੀਤ ਸਿੰਘ ਝੱਬਰ ਨੇ ਅੰਮ੍ਰਿਤਪਾਲ ਕੌਰ, ਕਰਮਜੀਤ ਕੌਰ, ਸੁਖਵਿੰਦਰ ਕੌਰ, ਬਲਜੀਤ ਕੌਰ, ਪ੍ਰੀਤਮ ਸਿੰਘ, ਰੇਣੂ ਰਾਣੀ, ਫੱਗਣ ਸਿੰਘ, ਛੋਟੀ ਕੌਰ, ਜਗਸੀਰ ਸਿੰਘ, ਹੁਕਮ ਚੰਦ, ਮਨਜੀਤ ਕੌਰ, ਬੀਰਵਲ ਦਾਸ, ਪ੍ਰਗਟ ਸਿੰਘ, ਜਸਵੀਰ ਕੌਰ, ਰਾਜਾ ਸਿੰਘ ,ਦਲੀਪ ਕੌਰ, ਗੁਰਮੁੱਖ ਸਿੰਘ, ਜਸਪਾਲ ਕੌਰ, ਹਰੀ ਸਿੰਘ, ਲਾਲ ਸਿੰਘ, ਰਣਜੀਤ ਕੌਰ, ਮਹਿੰਦਰ ਸਿੰਘ ਆਦਿ ਇਹ ਚੈਕ ਲੈਣ ਤੋਂ ਬਾਅਦ ਕਿਹਾ ਕਿ ਉਹ ਇਸ ਸਹਾਇਤਾ ਨਾਲ ਆਪਣਾ ਮੁਢਲਾ ਇਲਾਜ ਕਰਵਾਉਣ ਦੇ ਸਮੱਰਥ ਹੋਏ ਹਨ। ਉਨਾਂ ਐਸ ਜੀ ਪੀ ਸੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਉੱਦਮ ਨਾਲ ਸੈਂਕੜੇ ਮਰੀਜ਼ ਆਪਣਾ ਇਲਾਜ ਕਰਵਾ ਰਹੇ ਹਨ।ਇਸ ਮੌਕੇ ਸ੍ਰੋਮਣੀ ਕਮੇਟੀ ਵੱਲੋਂ ਇੰਸਪੈਕਟਰ ਅਜੈਬ ਸਿੰਘ ਜੋਗਾ, ਸਰਪੰਚ ਸਵਰਣ ਸਿੰਘ ਬੀਰ, ਸੁਖਜਿੰਦਰ ਸਿੰਘ ਜੇਈ, ਮੇਜਰ ਸਿੰਘ ਭੂਪਾਲ, ਗੁੱਡੂ ਸਿੰਘ ਜਵਾਹਰਕੇ ਆਦਿ ਹਾਜ਼ਰ ਸਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply