Friday, March 6, 2026

ਦਿੱਲੀ ਕਮੇਟੀ ਨੇ ਮੁੱਖ ਮੰਤਰੀ ਦੇ ਨਿਵਾਸ ‘ਤੇ ਕੀਤਾ ਰੋਸ ਮੁਜ਼ਾਹਰਾ

ਜੀ. ਕੇ ਦੀ ਕੇਜਰੀਵਾਲ ਨੂੰ ਚਿਤਾਵਨੀ, ਸਿੱਖਾਂ ਨੂੰ ਟੋਪੀ ਪਾਉਣ ਦੇ ਨਤੀਜੇ ਭੈੜੇ ਹੋਣਗੇ

PPN2711201509ਨਵੀਂ ਦਿੱਲੀ, 27 ਨਵੰਬਰ (ਅੰਮ੍ਰਿਤ ਲਾਲ ਮੰਨਣ)- ਤਿਲਕ ਅਤੇ ਜਝੂ ਦੀ ਰੱਖਿਆ ਲਈ ਕੁਰਬਾਨੀ ਦੇਣ ਵਾਲੇ ਸਿੱਖ ਪੰਥ ਦੇ ਨੌਂਵੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਰਧਾਰਿਤ ਤਾਰੀਖ 16 ਦੰੰਬਰ ਨੂੰ ਬਦਲਣ ਦੇ ਖਿਲਾਫ ਸਿੱਖ ਦਿੱਲੀ ਦੀਆਂ ਸੜਕਾਂ ‘ਤੇ ਉੱਤਰ ਆਏ ਹਨ। ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ੰਰਕਾਰ ਵੱਲੋਂ ਕੌਮੀ ਮੀਡੀਆ ਵਿੱਚ 6 ਨਵੰਬਰ ਨੂੰ ਪ੍ਰਕਾਸ਼ਿਤ ਪਬਲਿਕ ਨੋਟਿਸਾਂ ਵਿੱਚ ਸ਼ਹੀਦੀ ਦਿਹਾੜਾ 24 ਨਵੰਬਰ ਦੱਸਣ ਦੇ ਖਿਲਾਫ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮੰਤਰੀ ਨੂੰ 19 ਨਵੰਬਰ ਨੂੰ ਪੱਤਰ ਭੇਜ ਕੇ ਐਤਰਾਜ ਦਰਜ ਕਰਵਾਇਆ ਗਿਆ ਸੀ। ਪਰ ਕਮੇਟੀ ਦਾ ਮਨਣਾ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਅਣਗੋਲਿਆ ਕਰਦੇ ਹੋਏ ਦਿੱਲੀ ੰਰਕਾਰ ਵੱਲੋਂ 24 ਨਵੰਬਰ ਨੂੰ ਸ਼ਹੀਦੀ ਦਿਹਾੜੇ ਦੀ ਆੜ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਕਥਿਤ ਡਰਾਈ ਡੇਅ ਦੇ ਨਾਮ ਉੱਤੇ ਬੰਦ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਛੋਟਾ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ।
ਜਿੰਦੇ ਵਿਰੋਧ ਵਿੱਚ ਅੱਜ ਦਿੱਲੀ ਸਿੱੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਪ੍ਰਧਾਨ ਮਨਜੀਤ ਸਿੰੰਘ ਜੀ.ਕੇ ਦੀ ਅਗਵਾਈ ਵਿੱਚ ਜਦੋਂ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਨਿਵਾਸ ਦਾ ਘਿਰਾਉ ਕਰਨ ਲਈ ਚੰਦਗੀ ਰਾਮ ਅਖਾੜੇ ਤੋਂ ਕੂਚ ਕਰਨਾ ਸ਼ੁਰੂ ਕੀਤਾ ਤਾਂ ਦਿੱਲੀ ਪੁਲਿਸ ਵੱਲੋਂ ਵਿਧਾਨ ਸਭਾ ਤੋਂ ਪਹਿਲੇ ਅੜਿਕੇ ਖੜੇ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਮੁੱਖ ਮੰਤਰੀ ਨਿਵਾਸ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਹੱਥਾਂ ਵਿੱਚ ਤਖਤੀਆਂ ਫੜੇ ਸਿੱਖ ਕੇਜਰੀਵਾਲ ਹਾਏਂ ਹਾਏ ਦੇ ਨਾਹਰੇ ਲਗਾਉਂਦੇ ਹੋਏ ਸਿਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲਅਦਾਜੀ ਨਾ ਕਰਣ ਦੀ ਕੇਜਰੀਵਾਲ ਨੂੰ ਚਿਤਾਵਨੀ ਦੇ ਰਹੇ ਸਨ।ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੇ ਦੋਵੇਂ ਅੜਿਕਿਆਂ ਨੂੰ ਤੋੜਦੇ ਹੋਏ ਮਹਾਤਮਾ ਗਾਂਧੀ ਮਾਰਗ ਦੇ ਵੱਲ ਵਧ ਕੇ ਜਦੋਂ ਰਿੰਗ ਰੋਡ ਨੂੰ ਜਾਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਮੌਰਿਸ ਨਗਰ ਥਾਣੇ ਲੈ ਜਾਇਆ ਗਿਆ।
ਇਸ ਮੌਕੇ ਤੇ ਪ੍ਰਦਰਸ਼ਨਕਾਰਿਆਂ ਨੂੰ ਸੰੰਬੋਧਿਤ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਦਿੱਲੀ ਸਰਕਾਰ ਨੇ ਜਾਣਬੂੱਝ ਕੇ ਨਾ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਓ ਲੈ ਕੇ ਸਿੱਖ ਸਿਧਾਂਤ ਨੂੰ ਨੀਵਾਂ ਵਿਖਾਉਣ, ਗੁਰੂ ਸਾਹਿਬ ਦੀ ਸ਼ਹੀਦੀ ਨੂੰ ਛੁਟਕਾਉਣ ਦੀ ਕੋਸ਼ਿਸ਼ੰ ਕਰਕੇ ਸਿੱਖ ਭਾਵਨਾਵਾਂ ਨੂੰ ਢਾਹ ਲਾਈ ਹੈ।1971 ਗੁਰਦੁਆਰਾ ਐਕਟ ਦੇ ਅਨੁਸਾਰ ਬਣੀ ਵਿਧਾਨਕ ਚੁਣੀ ਹੋਈ ਸੰਸਥਾ ਦਿੱਲੀ ਕਮੇਟੀ ਨੂੰ ਨਜਰਅੰਦਾਜ ਕੀਤਾ ਹੈ।ਜੀ.ਕੇ. ਨੇ ਕੇਜਰੀਵਾਲ ਸਰਕਾਰ ਤੇ ਟਕਰਾਓ ਦੇ ਰਸਤੇ ‘ਤੇ ਚਲਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹ ਕੇਂਦਰ ਸਰਕਾਰ, ਨਗਰ ਨਿਗਮ ਅਤੇ ਵਕਫ ਬੋਰਡ ਤੋਂ ਟਕਰਾਉਣ ਦੇ ਬਾਅਦ ਹੁਣ ਦਿੱਲੀ ਕਮੇਟੀ ਨਾਲ ਟਕਰਾਓ ਲੈ ਰਹੀ ਹੈ।ਜੀ.ਕੇ ਨੇ ਕੇਜਰੀਵਾਲ ਨੂੰ ਟਕਰਾਓ ਦਾ ਰਸਤਾ ਛੱਡ ਕੇ ਦਿੱਲੀ ਦੀ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਕਾਰਜ ਕਰਨ ਦੀ ਸਲਾਹ ਦਿੱਤੀ । ਜੀ.ਕੇ. ਨੇ ਚਿਤਾਵਨੀ ਭਰੇ ਅੰਦਾਜ ਵਿੱਚ ਕਿਹਾ ਕਿ ਕੇਜਰੀਵਾਲ ਦਿੱਲੀ ਦੀ ਜਨਤਾ ਨੂੰ ਤਾਂ ਵਾਅਦਿਆਂ ਦੀ ਟੋਪੀ ਪਾ ਸਕਦੇ ਹਨ ਪਰ ਸਿੱਖਾਂ ਨੂੰ ਟੋਪੀ ਪਾਉਣ ਦੇ ਨਤੀਜੇ ਭੈੜੇ ਹੋਣਗੇ।
ਸਿਰਸਾ ਨੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਚਾਰ ਸਿੱਖ ਵਿਧਾਇਕਾਂ ਦੇ ਹੋਣ ਦੇ ਬਾਵਜੂਦ ਕੇਜਰੀਵਾਲ ਵੱਲੋਂ ਸਿੱਖ ਵਿਧਾਇਕਾਂ ਨੂੰ ਨਜ਼ਰਅੰਦਾਜ ਕਰਕੇ 1980 ਦੇ ਦਹਾਕੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਓ ਲੈ ਕੇ ਸਿੱੱਖਾਂ ਨੂੰ ਦੋਫਾੜ ਕਰਨ ਦੀ ਚਲਾਈ ਗਈ ਨੀਤੀ ਉੱਤੇ ਚੱਲਣ ਦਾ ਵੀ ਇਲਜ਼ਾਮ ਲਗਾਇਆ। ਕੇਜਰੀਵਾਲ ਨੂੰ ਟੋਪੀ ਵਾਲਾ ਨੇਤਾ ਦੱਸਦੇ ਹੋਏ ਸਿਰਸਾ ਨੇ ਸਿੱਖ ਵਿਧਾਇਕਾਂ ਨੂੰ ਟੋਪੀ ਦੇ ਲਾਲਚ ਵਿੱਚ ਆਪਣੀ ਪਗੜੀ ਨੂੰ ਦਾਅ ਤੇ ਨਾ ਲਗਾਉਣ ਦੀ ਅਪੀਲ ਵੀ ਕੀਤੀ। ਸਿਰਸਾ ਨੇ ਸਖਤ ਸ਼ਬਦਾਂ ਵਿੱਚ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਉਣ ਵਾਲੇ ਅਹਿਮਦ ਸ਼ਾਹ ਅਬਦਾਲੀ, ਜਕਰੀਆ ਖਾਨ ਅਤੇ ਇੰਦਰਾ ਗਾਂਧੀ ਦਾ ਜੋ ਹਾਲ ਹੋਇਆ ਹੈ, ਕੇਜਰੀਵਾਲ ਨੂੰ ਉਸਨੂੰ ਯਾਦ ਰੱਖਣਾ ਚਾਹੀਦਾ ਹੈ। ਇਸ ਮੌਕੇ ਤੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰੰਘ, ਜੁਆਇਟ ਸਕੱਤਰ ਅਮਰਜੀਤ ਸਿੰਘ ਪੱਪੂ, ਸਾਬਕਾ ਵਿਧਾਇਕ ਹਰਮੀਤ ਸਿੰੰਘ ਕਾਲਕਾ, ਜਤਿਦਰ ਸਿੰੰਘ ਸ਼ੰੰਟੀ, ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਤਨਵੰਤ ਸਿੰੰਘ, ਕੁਲਵੰਤ ਸਿੰੰਘ ਬਾਠ, ਰਵਿੰਦਰ ਸਿੰਘ ਖੁਰਾਨਾ, ਹਰਵਿੰਦਰ ਸਿੰੰਘ ਕੇ.ਪੀ., ਗੁਰਮੀਤ ਸਿੰੰਘ ਮੀਤਾ, ਕੈਪਟਨ ਇੰਦਰਪ੍ਰੀਤ ਸਿੰੰਘ, ਜਸਬੀਰ ਸਿੰੰਘ, ਜਤਿਦਰਪਾਲ ਸਿੰੰਘ ਗੋਲਡੀ, ਰਵਿੰਦਰ ਸਿੰਘ ਲਵਲੀ, ਹਰਜਿੰਦਰ ਸਿੰੰਘ, ਜੀਤ ਸਿੰੰਘ, ਕੁਲਦੀਪ ਸਿੰਘ ਸਾਹਨੀ, ਮਨਮੋਹਨ ਸਿੰੰਘ, ਸਮਰਦੀਪ ਸਿੰਘ, ਰਵੇਲ ਸਿੰੰਘ, ਅਕਾਲੀ ਆਗੂ ਜੰਪ੍ਰੀਤ ਸਿੰਘ ਵਿੱਕੀ ਮਾਨ, ਵਿਕਰਮ ਸਿੰੰਘ ਆਦਿ ਨੇ ਗ੍ਰਿਫਤਾਰੀ ਦਿੱਤੀ।ਸੈਂਕੜਿਆਂ ਦੀ ਗਿਣਤੀ ਵਿੱਚ ਮੌਜੂਦ ਸੰੰਗਤਾਂ ਵੱਲੋਂ ਰੋਸ ਮੁਜਾਹਿਰੇ ਦੇ ਬਾਅਦ ਸੜਕ ਤੇ ਹੀ ਲੰਗਰ ਵੀ ਛੱਕਿਆ ਗਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply