Tuesday, April 28, 2026

61ਵੀਆਂ ਪੰਜਾਬ ਸਕੂਲ ਖੇਡਾਂ ਰੱਸਾਕਸ਼ੀ ਸ਼ਾਨੋ-ਸ਼ੌਕਤ ਨਾਲ ਸਮਾਪਤ

PPN2811201503

ਬਠਿੰਡਾ, 28 ਨਵੰਬਰ (ਅਵਤਾਰ ਸਿੰਘ ਕੈਂਥ)- 61ਵੀਆ ਪੰਜਾਬ ਖੇਡਾ ਰੱਸਾਕਸੀ ਸਾਨੋਸੋਕਤ ਨਾਲ ਬਠਿੰਡਾ ਦੇ ਬਹੁ-ਮੰਤਵੀ ਖੇਡ ਸਟੈਡੀਅਮ ਵਿਖੇ ਸਮਾਪਤ ਹੋਈਆਂ। ਰੌਚਕ ਮੁਕਾਬਲਿਆ ਵਿੱਚ ਤਰਨਤਾਰਨ ਅੰਡਰ 17 ਅਤੇ 19 ਸਾਲ ਲੜਕੀਆਂ ਦੇ ਦੋਨਾਂ ਵਰਗਾ ਵਿੱਚ ਬਣਿਆ ਚੈ-ਪੀਅਨ। ਅੱਜ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਪੂੱਜੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਠਿੰਡਾ ਡਾ. ਅਮਰਜੀਤ ਕੌਰ ਕੋਟਫੱਤਾ ਵਿਸ਼ੇਸ ਮਹਿਮਾਨ ਵਜੋਂ ਪੁੱਜੇ, ਰਵਿੰਦਰ ਸਿੰਘ ਮਾਨ ਪ੍ਰਧਾਨ ਰਾਸਾ ਪੰਜਾਬ ਅਤੇ ਸ੍ਰੀਮਤੀ ਪਵਿੱਤਰ ਕੌਰ ਏ.ਈ.ਓ ਬਠਿੰਡਾ ਨੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਮੁਕਾਬਲਿਆ ਅੰਡਰ 19 ਸਾਲ ਲੜਕੀਆਂ ਵਿੱਚੋ ਤਰਨਤਾਰਨ ਨੇ ਫਿਰੋਜ਼ਪੁਰ ਨੂੰ ਮਾਤ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਫਿਰੋਜ਼ਪੁਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਬਠਿੰਡਾ ਨੇ ਫਤਿਹਗੜ੍ਹ ਸਾਹਿਬ ਨੂੰ ਹਰਾ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਫਤਿਹਗੜ੍ਹ ਸਾਹਿਬ ਚੌਥੇ ਸਥਾਨ ਤੇ ਰਿਹਾ। ਅੱਜ ਦੇ ਅੰਡਰ 17 ਸਾਲ ਲੜਕੀਆਂ ਦੇ ਮੁਕਾਬਲਿਆ ਵਿੱਚ ਤਰਨਤਾਰਨ ਨੇ ਫਿਰੋਜ਼ਪੁਰ ਨੂੰ ਹਰਾ ਕੇ ਜਿੱਤ ਪ੍ਰਾਪਤ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। ਫਿਰੋਜ਼ਪੁਰ ਨੂੰ ਦੂਸਰੇ ਸਥਾਨ ਤੇ ਰਿਹਾ। ਫਤਿਹਗੜ੍ਹ ਸਾਹਿਬ ਨੇ ਲੁਧਿਆਣਾ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਲੁਧਿਆਣਾ ਚੌਥੇ ਸਥਾਨ ਤੇ ਰਿਹਾ।ਅੱਜ ਦੇ ਸਮਾਪਤੀ ਸਮਾਰੋਹ ਵਿੱਚ ਪ੍ਰਿਸੀਪਲ ਕਰਮਜੀਤ ਸਿੰਘ ਸਸਸਸ ਮਹਿਤਾ ਪ੍ਰਿ. ਪਵਨ ਕੁਮਾਰ, ਸਸਸਸ ਝੂੰਬਾ, ਕਮਲੈਸ ਸਰਮਾਂ ਜਿਲ੍ਹਾ ਕੁਆਰਡੀਨੇਟਰ, ਹਰਚਰਨ ਸਿੰਘ ਜਿਲ੍ਹਾ ਕੁਆਰਡੀਨੇਟਰ ਰਮਸਾਂ, ਲੈਕਚਰਾਰ ਹਰਮੰਦਰ ਸਿੰਘ ਗੁਲਾਬਗੜ੍ਹ, ਲੈਕਚਰਾਰ ਜਗਦੀਸ ਕੁਮਾਰ ਤੂੰਗਵਾਲੀ, ਲੈਕਚਰਾਰ ਨਾਜ਼ਰ ਸਿੰਘ ਮਹਿਤਾ, ਲੈਕਚਰਾਰ ਸੁਖਜਿੰਦਰ ਪਾਲ ਸਿੰਘ, ਗੁਰਜੀਤ ਸਿੰਘ ਮਾਨ, ਸੁਰਿੰਦਰ ਕੁਮਾਰ ਡੀ.ਪੀ, ਕੁਲਦੀਪ ਸਿੰਘ ਡੀ.ਪੀ., ਹਰਮੰਦਰ ਸਿੰਘ ਪੀ.ਟੀ.ਆਈ., ਅਵਤਾਰ ਸਿੰਘ ਪੀ.ਟੀ.ਆਈ, ਮਿੱਠੂ ਸਿੰਘ ਪੀ.ਟੀ.ਆਈ, ਜਸਵੀਰ ਸਿੰਘ ਪੀ.ਟੀ.ਆਈ, ਅਮਨਦੀਪ ਸਿੰਘ ਪੀ.ਟੀ.ਆਈ, ਰਜਿੰਦਰ ਸਿੰਘ ਪੀ.ਟੀ.ਆਈ, ਨਵਦੀਪ ਕੌਰ ਪੀ.ਟੀ.ਆਈ, ਹਾਜ਼ਰ ਰਹੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply