
ਅੰਮ੍ਰਿਤਸਰ, 28 ਨਵੰਬਰ (ਸੁਖਬੀਰ ਖੁਰਮਣੀਆ, ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਗਲੋਬਲ ਐਜੂਕੇਸ਼ਨਲ ਰੀਸਰਚ ਐਸੋਸੀਏਸ਼ਨ (ਗੇਰਾ) ਦੇ ਸਹਿਯੋਗ ਨਾਲ ‘ਸਿੱਖਿਆ ਕਲਾਸ ਰੂਮ ਵਿੱਚ ਅਤੇ ਬਾਹਰ ਦੇ’ ਵਿਸ਼ੇ ‘ਤੇ 2 ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਅੱਜ ਅਮਿੱਟ ਯਾਦਾਂ ਛੱਡਦੀ ਹੋਈ ਸੰਪੰਨ ਹੋ ਗਈ। ਇਸ ਕਾਨਫਰੰਸ ਵਿੱਚ ਦੇਸ਼-ਵਿਦੇਸ਼ ਤੋਂ 300 ਤੋਂ ਵਧੇਰੇ ਪੁੱਜੇ ਉਚ ਪੱਧਰ ਦੇ ਸਿੱਖਿਆ ਸ਼ਾਸ਼ਤਰੀਆਂ, ਬੁੱਧੀਜੀਵੀ ਅਤੇ ਵੱਖ-ਵੱਖ ਕਾਲਜਾਂ,ਯੂਨੀਵਰਸਿਟੀਆਂ ਦੇ ਅਧਿਆਪਕਾਂ ਅਤੇ ਰੀਸਰਚ ਸਕਾਲਰਾਂ ਨੇ ਸ਼ਿਰਕਤ ਕੀਤੀ। ਨੈਸ਼ਨਲ ਕੌਸਂਲ ਫ਼ਾਰ ਟੀਚਰ ਐਜੂਕੇਸ਼ਨ, ਨਵੀਂ ਦਿੱਲੀ ਦੇ ਚੇਅਰਮੈਨ ਡਾ: ਸੰਤੋਸ਼ ਪਾਂਡਾ ਨੇ ਕਾਨਫਰੰਸ ਦੌਰਾਨ ਮੁੱਖ ਵਿਸ਼ੇ ਸਿੱਖਿਆ ਕਲਾਸ ਰੂਮ ਵਿੱਚ ਅਤੇ ਬਾਹਰ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਕਾਨਫਰੰਸ ਦੌਰਾਨ ਜਿੱਥੇ ਗਿਆਨਵਾਨ ਸਿੱਖਿਆ ਸ਼ਾਸ਼ਤਰੀਆਂ ਨੇ ਡਾਇਲਾਗ ਸੈਸ਼ਨ, ਵਿਜ਼ਡਮ ਸੈਸ਼ਨ ਅਤੇ ਪਲੈਨਰੀ ਸੈਸ਼ਨਾਂ ਵਿੱਚ ਆਪਣੇ ਵਿਚਾਰ ਪੇਸ਼ ਕੀਤੇ, ਉਥੇ ਡੈਲੀਗੇਟਸ ਨੂੰ ਵੀ ਵੱਖ-ਵੱਖ ਉਪ ਵਿਸ਼ਿਆਂ ‘ਤੇ ਆਪਣੇ ਵਿਚਾਰ ਪੇਸ਼ ਕਰਨ ਦਾ ਪੂਰਾ ਮੌਕਾ ਪ੍ਰਦਾਨ ਕੀਤਾ ਗਿਆ। ਕਾਨਫਰੰਸ ਦੇ ਸਮਾਪਤੀ ਸਮਾਰੋਹ ਵਿੱਚ ਡਾ: ਆਰ. ਕੇ. ਕੋਹਲੀ (ਵਾਈਸ ਚਾਂਸਲਰ, ਸੈਟਂਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ) ਨੇ ਆਪਣੇ ਸੰਬੋਧਨੀ ਭਾਸ਼ਨ ਵਿੱਚ ਕਾਨਫਰੰਸ ਦੇ ਸਫ਼ਲਤਾ ਪੂਰਵਕ ਆਯੋਜਨ ‘ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ, ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਅਤੇ ਸਮੂੰਹ ਗੇਰਾ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਦੇ ਮਾਧਿਅਮ ਰਾਹੀਂ ਸਿੱਖਿਆ ਦੇ ਪ੍ਰਬੰਧ ਅਤੇ ਭਵਿੱਖ ਦੇ ਅਧਿਆਪਕਾਂ ਨੂੰ ਇਕ ਨਵੀਂ ਸੇਧ ਮਿਲਦੀ ਹੈ ਅਤੇ ਸਮੇ-ਸਮੇ ‘ਤੇ ਅਜਿਹੀਆਂ ਕਾਨਫਰੰਸਾਂ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ।
ਕਾਨਫਰੰਸ ਦੇ ਦੌਰਾਨ ਸਵਿਟਜ਼ਰਲੈਂਡ ਤੋਂ ਉੱਘੇ ਸਿੱਖਿਆ ਸ਼ਾਸ਼ਤਰੀ ਪ੍ਰੋ: ਲੁਕਾਸ ਰਿਟਜ਼ੈਲ ਨੇ ਆਨਲਾਈਨ ਵੀਡੀਓ ਕਾਨਫਰੰਸਿੰਗ ਰਾਹੀਂ ਕਾਨਫਰੰਸ ਦੇ ਮੁੱਖ ਵਿਸ਼ੇ ਪੁਰ ਆਪਣੇ ਵਿਚਾਰ ਪੇਸ਼ ਕੀਤੇ। ਡਾ. ਐੱਸ. ਪੀ. ਮਲਹੋਤਰਾ (ਸਲਾਹਕਾਰ ਐੱਮ. ਐੱਚ. ਆਰ. ਡੀ.) ਨੇ ਵੀ ਇਸ ਮੌਕੇ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕੀਤਾ। ਕਾਲਜ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪz.ੋਗਰਾਮ ਦੀ ਪੇਸ਼ਕਾਰੀ ਕੀਤੀ ਗਈ। ਅੰਤ ਵਿੱਚ ਸ: ਛੀਨਾ, ਪ੍ਰਿੰ: ਡਾ. ਜੇ. ਐੱਸ. ਢਿੱਲੋਂ, ਡਾ. ਐੱਸ. ਕੇ. ਬਾਵਾ (ਪ੍ਰਧਾਨ ਗੇਰਾ) ਅਤੇ ਡਾ. ਬੀ. ਕੇ. ਪਾਸੀ, (ਯੂਨੈਸਕੋ ਚੇਅਰ,ਪ੍ਰਧਾਨ (ਗੇਰਾ) ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਡਾ. ਜੇ. ਐੱਨ. ਜੋਸ਼ੀ (ਸਾਬਕਾ ਚੇਅਰਪਰਸਨ, ਐੱਨ. ਆਰ. ਸੀ.-ਐੱਨ. ਸੀ. ਟੀ. ਈ., ਨਵੀਂ ਦਿੱਲੀ) ਅਤੇ ਡਾ. ਐੱਸ. ਕੇ. ਠਾਕੁਰ (ਸਾਬਕਾ ਚੇਅਰਪਰਸਨ, ਐੱਨ. ਸੀ. ਟੀ. ਈ., ਨਵੀਂ ਦਿੱਲੀ), ਡਾ. ਵਲਾਦੀਮੀਰ, ਪੈਟਰੋ(ਰੂਸ),ਡਾ:ਪੀ.ਕੇ.ਸਾਹੂ(ਇਲਾਹਾਬਾਦ ਯੂਨੀਵਰਸਿਟੀ), ਡਾ. ਹਨੀਤ ਗਾਂਧੀ (ਦਿੱਲੀ ਯੂਨੀਵਰਸਿਟੀ), ਪ੍ਰੋ: ਰੇਨੂ ਨੰਦਾ (ਜੰਮੂ ਯੂਨੀਵਰਸਿਟੀ) ਪ੍ਰੋ: ਯੂ. ਸੀ. ਵਸ਼ਿਸ਼ਟ (ਲਖਨਊ ਯੂਨੀਵਰਸਿਟੀ), ਪ੍ਰੋ: ਚੇਤਰੀ (ਭੂਟਾਨ), ਪ੍ਰੋ: ਐੱਸ. ਪੀ. ਮਲਹੋਤਰਾ (ਸਲਾਹਕਾਰ, ਐੱਮ. ਐੱਚ. ਆਰ. ਡੀ.), ਡਾ. ਅਮਿਤ ਕੋਟਸ (ਡੀਨ, ਫੈਕਲਟੀ ਆਫ਼ ਐਜੂਕੇਸ਼ਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ), ਡਾ. ਦਰਸ਼ਨਾ ਸ਼ਰਮਾ (ਜੰਮੂ ਯੂਨੀਵਰਸਿਟੀ), ਪ੍ਰੋ: ਪਾਏਟੂਨ (ਯੂਨੀਵਰਸਿਟੀ ਆਫ਼ ਟੈਕਨੋਲੋਜੀ, ਥਾਈਲੈਂਡ), ਡਾ. ਕੇ. ਦਕਸ਼ਿਨ ਮੂਰਤੀ (ਕਰਨਾਟਕਾ ਯੂਨੀਵਰਸਿਟੀ), ਡਾ. ਏ. ਕੇ. ਆਵਸਥੀ (ਡਾਇਰੈਕਟਰ, ਸੈਂਟਰ ਫ਼ਾਰ ਕੈਨੇਡੀਅਨ ਸਟੱਡੀਸ, ਸੈਂਟਰਲ ਯੂਨੀਵਰਸਿਟੀ, ਮੱਧ ਪ੍ਰਦੇਸ਼), ਡਾ. ਸਦਾਸ਼ਿਵ ਸ਼ਿਵਰਾਮ ਚੋਗਲੇ, ਡਾ. ਵਿਜੈ. ਵੀ. ਪਾਟਿਲ ਨੇ ਵੱਖ-ਵੱਖ ਟੈਕਨੀਕਲ ਸੈਸ਼ਨਾਂ ਦੇ ਚੇਅਰਪਰਸਨ ਦੀ ਭੂਮਿਕਾ ਨਿਭਾਈ।
Punjab Post Daily Online Newspaper & Print Media