Saturday, September 26, 2026

ਖਾਲਸਾ ਕਾਲਜ ਦੇ ਕਾਮਰਸ ਵਿਭਾਗ ਵਲੋਂ ਪੁਰਾਣੇ ਵਿਦਿਆਰਥੀਆਂ ਨਾਲ ਰੂਬਰੂ

PPN2911201518
ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ ਸੱਗੂ) –  ਖਾਲਸਾ ਕਾਲਜ ਦੀ ਅਲ਼ੁਮਨੀ ਮੀਟ 2015 ਦੌਰਾਨ ਕਾਲਜ ਦੇ ਕਾਮਰਸ ਵਿਭਾਗ ਵਲੋਂ ਪੁਰਾਣੇ ਵਿਦਿਆਰਥੀਆਂ ਨਾਲ ਰੂਬਰੂ ਕੀਤਾ ਗਿਆ।ਇਸ ਮੌਕੇ ਪੁੱਜੇ ਪੁਰਾਣੇ ਵਿਦਿਆਰਥੀਆਂ ਨੇ ਜਿਥੇ ਮੌਜੂਦਾ ਵਿਦਿਆਰਥੀਆਂ ਨੂੰ ਆਪਣੀ ਜਾਣ ਪਛਾਣ ਕਰਵਾਈ, ਉਥੇ ਆਪਣੇ ਸਮੇਂ ਦੀਆਂ ਗੱਲਾਂ ਕਰਦਿਆਂ ਉਨਾਂ ਨਾਲ ਆਪਣੇ ਤਜੱਰਬੇ ਸਾਂਝੇ ਕੀਤੇ।ਇਸ ਸਮੇਂ ਸਮਾਜ ਸੇਵੀ ਤੇ ਵਾਤਵਰਣ ਪ੍ਰੇਮੀ ਗੁਨਬੀਰ ਸਿੰਘ, ਸੀ.ਏ ਦਵਿੰਦਰ ਪਾਲ ਸਿੰਘ, ਉਦਯੋਗਪਤੀ ਕਿਰਪਾਲ ਸਿੰਘ, ਬਰਿੰਦਰ ਪਾਲ ਸਿੰਘ, ਰਜਿੰਦਰ ਸਿੰਘ, ਤੇਜਿੰਦਰ ਸਿੰਘ, ਅਰੁਣਦੀਪ ਸਿੰਘ, ਹਰਮੀਤ ਸਿੰਘ, ਰੁਪਿੰਦਰ ਸਿੰਘ ਤੇ  ਜਸਬੀਰ ਸਿੰਘ ਸੱਗੂ ਮੁੱਖ ਸੰਪਾਦਕ ਪੰਜਾਬ ਪੋਸਟ ਆਦਿ ਤੋਂ ਇਲਾਵਾ ਵਿਭਾਗ ਦੇ ਵਿਦਿਆਰਥੀ ਅਤੇ ਸਟਾਫ ਮੈਂਬਰ ਮੌਜੂਦ ਸਨ।ਆਖੀਰ ਵਿੱਚ ਕਾਮਰਸ ਵਿਭਾਗ ਦੇ ਮੌਜੂਦਾ ਮੁੱਖੀ ਜੋਗਿੰਦਰ ਸਿੰਘ ਅਰੋੜਾ ਅਤੇ ਸਾਬਕਾ ਮੁਖੀ ਐਨ.ਐਸ. ਭੱਲਾ ਨੇ ਪੁਰਾਣੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply