ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਨਿਵਾਸੀ ਸੁਭਾਸ਼ ਚੰਦ ਸਿੰਗਲਾ ਵਲੋਂ ਦਾਇਰ ਕੀਤੇ ਗਏ ਕੋਰਟ ਕੇਸ ਨੂੰ ਵਰਲਡ ਵਾਈਡ ਇੰਮੀਗ੍ਰੇਸ਼ਨ ਕੰਸਲਟੇਂਸੀ ਸਰਵਿਸ (ਡਬਲਿਯੂ. ਡਬਲਿਯੂ. ਆਈ. ਸੀ. ਐਸ.) ਨੇ ਜਿੱਤ ਲਿਆ ਹੈ। ਕੰਪਨੀ ਦੇ ਵਿਰੁੱਧ ਇਹ ਸ਼ਿਕਾਇਤ ਵਾਅਦੇ ਦੇ ਮੁਤਾਬਿਕ ਸੇਵਾਵਾਂ ਨਾ ਪ੍ਰਦਾਨ ਕਰਨ ਦੇ ਆਧਾਰ ‘ਤੇ ਕੀਤੀ ਗਈ ਸੀ। 2005 ਵਿਚ ਅਖਬਾਰ ਵਿਚ ਇਕ ਇਸਤਿਹਾਰ ਪੜ੍ਹਨ ਦੇ ਬਾਅਦ ਸੁਭਾਸ਼ ਨੇ ਡਬਲਿਯੂ. ਡਬਲਿਯੂ. ਆਈ. ਸੀ. ਐਸ. ਨਾਲ ਸੰਪਰਕ ਕੀਤਾ ਅਤੇ ਫੈਡਰਲ ਸਕਿੱਲਡ ਵਰਕਰ ਸ੍ਰੇਣੀ ਵਿਚ ਕੈਨੇਡਾ ਵਿਚ ਵੱਸਣ ਦਾ ਸੁਪਨਾ ਸਜਾਇਆ। ਕੰਪਨੀ ਨਾਲ ਸੁਭਾਸ਼ ਨੇ ਸਮਝੌਤਾ ਕੀਤਾ ਜਿਸ ਦੇ ਮੁਤਾਬਿਕ ਕੈਨੇਡਾ ਵਿਚ ਇੰਮੀਗ੍ਰੇਸ਼ਨ ਦੇ ਲਈ ਕੰਪਨੀ ਉਨ੍ਹਾਂ ਨੂੰ ਸੇਵਾਵਾਂ ਦੇਣ ਲਈ ਜਵਾਬਦੇਹ ਸੀ। ਇਸ ਵਿਚ ਕਾਗਜਾਤ ਦਾ ਮੁਲਾਂਕਣ, ਕੈਨੇਡਾ ਵਿਚ ਉਨ੍ਹਾਂ ਲਈ ਸੰਭਾਵਨਾਵਾਂ ਅਤੇ ਕੈਨੇਡਾ ਦੇ ਬਾਰੇ ਵਿਚ ਵਿਸਥਾਰ ਵਿਚ ਜਾਣਕਾਰੀ ਦੇਣਾ ਸ਼ਾਮਿਲ ਸੀ। ਸੁਭਾਸ਼ ਨੇ ਸੇਵਾਵਾਂ ਵਿਚ ਘਾਟ ਨੂੰ ਲੈ ਕੇ ਕੰਜਿਊਮਰ ਕੋਰਟ ਵਿਚ ਕੇਸ ਦਾਇਰ ਕੀਤਾ ਅਤੇ ਇਸ ਕੇਸ ਦੇ ਲਈ ਅਦਾ ਕੀਤੀ ਗਈ ਫੀਸ ਕੰਪਨੀ ਤੋਂ ਵਾਪਸ ਮੰਗੀ। ਇਸ ਸ਼ਿਕਾਇਤ ਦਾ ਸਾਹਮਣਾ ਕਰਦੇ ਹੋਏ ਡਬਲਿਯੂ. ਡਬਲਿਯੂ. ਆਈ. ਸੀ. ਐਸ. ਨੇ ਇਹ ਕੇਸ ਲੜਿਆ ਅਤੇ ਗੁਹਾਰ ਲਗਾਈ ਕਿ ਕੰਪਨੀ ਵਲੋਂ ਸੇਵਾਵਾਂ ਵਿਚ ਕੋਈ ਕਸਰ ਨਹੀਂ ਛੱਡੀ ਗਈ ਅਤੇ ਕੰਪਨੀ ਵਲੋਂ ਸ਼ਿਕਾਇਤਕਰਤਾ ਦਾ ਕੇਸ ਸੀਐਚਸੀ ਦੇ ਨਾਲ ਸਰਵਸ੍ਰੇਠ ਤਰੀਕੇ ਨਾਲ ਫਾਈਲ ਕੀਤਾ ਗਿਆ ਅਤੇ ਸੀਐਚਸੀ ਵਲੋਂ ਫਾਈਲ ਨੰਬਰ ਵੀ ਰਿਲੀਜ ਕੀਤਾ ਗਿਆ ਸੀ। ਹਾਲਾਂਕਿ ਕੈਨੇਡੀਅਨ ਸਰਕਾਰ ਵਲੋਂ ਇਕ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਜਿਸ ਦੇ ਮੁਤਾਬਿਕ 27 ਫਰਵਰੀ, 2008 ਤੋਂ ਪਹਿਲੇ ਪ੍ਰਮਾਨੈਂਟ ਰੇਜੀਡੈਂਸੀ ਦੇ ਲਈ ਫਾਈਲ ਕੀਤੇ ਗਏ ਸਾਰੇ ਅਵੇਦਕਾਂ ਨੂੰ ਕਾਨੂੰਨੀ ਤੌਰ ‘ਤੇ ਰੱਦ ਕਰ ਦਿੱਤਾ ਗਿਆ ਸੀ। ਕੰਪਨੀ ਨਾਲ ਸਹਿਮਤ ਹੁੰਦੇ ਹੋਏ ਕੋਰਟ ਨੇ ਫੈਸਲਾ ਸੁਣਾਇਆ ਕਿ ਡਬਲਿਯੂ. ਡਬਲਿਯੂ. ਆਈ. ਸੀ. ਐਸ. ਨੇ ਆਪਣਾ ਕੰਮ ਬੇਹਤਰੀਨ ਤਰੀਕੇ ਨਾਲ ਕੀਤਾ ਹੈ ਇਸ ਲਈ ਸ਼ਿਕਾਇਤ ਕਰਤਾ ਨੂੰ ਕਿਸੇ ਵੀ ਤਰ੍ਹਾਂ ਦਾ ਰਿਫੰਡ ਨਹੀਂ ਮਿਲੇਗਾ। ਇਸ ਫੈਸਲੇ ‘ਤੇ ਕੇਸ ਨੂੰ ਖਾਰਜ ਕਰ ਦਿੱਤਾ ਗਿਆ। ਇੰਮੀਗ੍ਰੇਸ਼ਨ ਇੰਡਸਟਰੀ ਵਿਚ ਡਬਲਿਯੂ. ਡਬਲਿਯੂ. ਆਈ. ਸੀ. ਐਸ. ਦੁਨੀਆ ਦੀਆਂ ਸਭ ਤੋਂ ਪ੍ਰਮੁੱਖ ਕੰਪਨੀਆਂ ਵਿਚੋਂ ਇਕ ਹੈ। ਦੁਨੀਆ ਦੇ ਕੋਨੇ-ਕੋਨੇ ਵਿਚ ਲੱਖਾਂ ਲੋਕਾਂ ਨੂੰ ਉਨ੍ਹਾਂ ਦੇ ਸੁਪਨਿਆਂ ਦੇ ਦੇਸ਼ ਪਹੁੰਚਾਉਣ ਦਾ ਸਿਹਰਾ ਡਬਲਿਯੂ. ਡਬਲਿਯੂ. ਆਈ. ਸੀ. ਐਸ. ਨੂੰ ਜਾਂਦਾ ਹੈ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media