ਅੰਮ੍ਰਿਤਸਰ, ੩ ਦਸੰਬਰ (ਜਗਦੀਪ ਸਿੰਘ ਸੱਗੂ) – ਸੀ. ਕੇ. ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਨੇ ਹੁਨਰ ੨੦੧੫ ਵਿਚ ਉਵਰਆਲ ਟਰਾਫੀ ਜਿੱਤੀ। ਸੀ ਕੇ ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ, ਤਰਨਤਾਰਨ ਵਲੋਂ ਆਯੋਜਿਤ ਹੁਨਰ ੨੦੧੫ ਵਿਚ ਸਾਹਿਤਕ, ਸੰਗੀਤ, ਫਾਈਨ ਆਰਟਸ, ਅਤੇ ਤਕਨੀਕੀ ਸਿਖਿਆ ਨਾਲ ਸੰਬੰਧਿਤ ਮੁਕਾਬਲਿਆਂ ਵਿਚ ਪੂਰੇ ਪੰਜਾਬ ਦੇ ਵੱਖ ਵੱਖ ਖੇਤਰਾਂ ਤੋਂ ਪੁੱਜੇ ਕੁਲ ੧੪੦੦ ਵਿਦਿਆਰਥੀਆ ਨੇ ਭਾਗ ਲਿਆ। ਅੰਤ ਨਤੀਜੇ ਐਲਾਨਦਿਆਂ ਮੇਜ਼ਬਾਨ ਕਾਲਜ ਦੀ ਇਮਾਰਤ ਸੀ.ਕੇ.ਡੀ, ਅੰਮ੍ਰਿਤਸਰ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਵਧੀਆ ਕਾਰਗੁਜਾਰੀਆਂ ਨਾਲ ਗੂੰਜ ਉਠੀ।
ਇੰਸਟੀਟਿਉਟ ਨੇ ਅਕਾਦਮਿਕ, ੧੦੦% ਪਲੇਸਮੈਂਟ ਖੇਤਰ ਵਿਚ ਮੱਲਾਂ ਮਾਰਨ ਦੇ ਨਾਲ ਨਾਲ ਸਭਿਆਚਾਰਕ ਅਤੇ ਹੋਰਨਾਂ ਗਤਿਵਿਧੀਆਂ ਪਖੋਂ ਵੀ ਸ਼ਾਨਦਾਰ ਮੁਕਾਮ ਹਾਸਿਲ ਕੀਤੇ ਹਨ।ਨਤੀਜਿਆਂ ਦੀ ਸੂਚੀ ਵਿਚ ਸੁਰਿੰਦਰ ਸਿੰਘ ( ਐਮ ਬੀ ੲੁੇ੧), ਅਤੇ ਅਤੁਲ ਦੇਵਗਣ (ਬੀ.ਸੀ.ੲੁੇ੧੧੧) ਨੇ ਕਲਿਕ ਟਰਿਕ ਦੇ ਮੁਕਾਬਲੇ ਵਿਚ ਲੜੀਵਾਰ ਪਹਿਲੀ ਅਤੇ ਤੀਜੀ ਪੁਜੀਸ਼ਨ ਹਾਸਿਲ ਕੀਤੀ। ਮੋਹਿਤ (ਏ.ਟੀ.ਐਮ ਐਚੁ੧) ਨੇ ਚੈਸ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸੇ ਤਰਾਂ ਸਟੋਰੇਜ਼ ਮੁਕਾਬਲੇ ਵਿਚ ਨਲਿਸ਼ਸੇ (ਬੀ.ਸੀ.ੲੁੇ੧੧੧) ਨੇ ਪਹਿਲਾ ਸਥਾਨ, ਚਿਰਜੋਤ (ਬੀ.ਬੀ.ੲੁੇ੧) ਨੇ ਦੂਜਾ ਸਥਾਨ ਪ੍ਰਿਯਾ ਜੋਸ਼ੀ (ਏ.ਟੀ.ਐਚ.ਐਮੁ੧੧੧) ਅਤੇ ਅੰਕਿਤਾ (ਬੀ.ਬੀ.ੲੁੇ੧) ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ। ਗੁਰਪਰਗਾਸ (ਐਮ.ਬੀ.ੲੁੇ੧) ਨੇ ਕੇਵਲ ਦੋ ਮਿੰਟ.. ਵਿਚ ਤੀਜਾ ਸਥਾਨ ਤੇ ਬੀ.ਬੀ.ੲੁੇ੧ ਦੇ ਵਿਸ਼ਾਲ ਅਤੇ ਬੀ.ਸੀ.ੲੁੇ੧੧੧ ਦੇ ਮਨਦੀਪ ਨੇ ਅਸਾਨ ਲਿਖਾਈ…ਮੁਕਾਬਲੇ ਵਿਚ ਲੜੀਵਾਰ ਪਹਿਲੀ ਅਤੇ ਤੀਜੀ ਪੁਜੀਸ਼ਨ ਹਾਸਿਲ ਕੀਤੀ।
ਇਸੇ ਤਰਾ ਸਿਮਰ (ਬੀ.ਸੀ.ਏ-੧੧੧) ਨੇ ਕਾਰਟੂਨਿੰਗ ਵਿਚ ਪਹਿਲਾ ਸਥਾਨ ਤੇ ਪ੍ਰਿਯਾ ਜੋਸ਼ੀ (ਏ.ਟੀ.ਐਚ ਐਮ ੁ੧੧੧) ਤੇ ਵੈਸ਼ਾਲੀ (ਬੀ.ਬੀ.ੲੁੇ੧) ਨੇ ਪੇਪਰ ਰੀਡੀੰਗ ਵਿਚ ਲੜੀਵਾਰ ਪਹਿਲਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਸੀ. ਕੇ. ਡੀ ਪ੍ਰਧਾਨ ਸ: ਚਰਨਜੀਤ ਸਿੰਘ ਚ’ਢਾ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਭਵਿਖ ਵਿਚ ਹੋਰ ਤਰ’ਕੀ ਦੀਆਂ ਸ਼ੁਭਕਾਮਨਾਵਾਂ ਦਿ’ਤੀਆ।ਪ੍ਰਿਸੀਪਲ ਐਚ.ਐਸ ਸੰਧੂ ਅਤੇ ਮੈਬਰ ਇੰਚਾਰਜ ਡਾ: ਬਲਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਸ ਦਾ ਸਿਹਰਾ ਪੋz: ਰਮਨਦੀਪ ਅਤੇ ਪੋz. ਹੰਸਦੀਪ ਦੀ ਮਿਹਨਤ ਨੂੰ ਪਾਇਆ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media