Wednesday, October 14, 2026

 ਇੰਡੀਅਨ ਕੌਂਸਲ ਆਫ ਅਸਟਰੋਲੋਜੀਕਲ ਸਾਇੰਸ ਵੱਲੋਂ ਸੈਮੀਨਾਰ 6 ਦਸੰਬਰ ਨੂੰ

Photo Astrology

ਅੰਮ੍ਰਿਤਸਰ, 4 ਦਸੰਬਰ (ਜਗਦੀਪ ਸਿੰਘ ਸੱਗੂ)- ਇੰਡੀਅਨ ਕੌਂਸਲ ਆਫ ਅਸਟਰੋਲੋਜੀਕਲ ਸਾਇੰਸ ਦੇ ਅੰਮ੍ਰਿਤਸਰ ਚੈਪਟਰ ਵੱਲੋਂ ਸਥਾਨਕ ਹੈਰੀਟੇਜ ਕਲੱਬ ਵਿਖੇ ਰਾਸ਼ਟਰੀ ਪੱਧਰ ਦਾ ਸੈਮੀਨਾਰ 6 ਦਸੰਬਰ ਨੂੰ ਸਵੇਰੇ 10:30 ਵਜੇ ਆਯੋਜਿਤ ਕੀਤਾ ਜਾਵੇਗਾ।ਇਸ ਦੀ ਪ੍ਰਧਾਨਗੀ ਇੰਡੀਅਨ ਕੌਂਸਲ ਆਫ ਅਸਟਰੋਲੋਜੀਕਲ ਸਾਇੰਸ ਦੇ ਪ੍ਰਧਾਨ ਸ੍ਰੀ ਏ.ਬੀ ਸ਼ੁਕਲਾ ਆਈ.ਏ.ਐਸ ਕਰਨਗੇ, ਜਦਕਿ ਵਿਧਾਇਕ ਅਤੇ ਉਘੇ ਕਾਂਗਰਸੀ ਨੇਤਾ ਓਮ ਪ੍ਰਕਾਸ਼ ਸੋਨੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣਗੇ।ਇਹ ਜਾਣਕਾਰੀ ਦਿੰਦਿਆਂ ਡੀ.ਏ.ਵੀ. ਕਾਲਜ ਹਾਥੀ ਗੇਟ ਵਿਖੇ ਕਲਾਸਾਂ ਚਲਾ ਰਹੇ ਅੰਮ੍ਰਿਤਸਰ ਚੈਪਟਰ ਦੇ ਇੰਚਾਰਜ ਮੈਡਮ ਕਿਰਨਜੀਤ ਕੌਰ ਨੇ ਦੱਸਿਆ ਕਿ ਕੌਂਸਲ ਦਾ ਅੰਮ੍ਰਿਤਸਰ ਵਿੱਚ ਪਹਿਲਾ ਸੈਮੀਨਾਰ ਹੈ, ਜੋ ਅਸਟਰੋਲੋਜੀਕਲ ਬਾਰੇ ਲੋਕਾਂ ਨੂੰ ਜਾਗਰੂਕ ਕਰੇਗਾ।ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਵਿੱਚ ਭਾਰਤ ਭਰ ਤੋਂ ਕੌਂਸਲ ਦੇ ਅਹੁਦੇਦਾਰਾਂ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਜੋਤਿਸ਼, ਵਾਸਤੂ ਤੇ ਹਸਤ ਰੇਖਾ ਸ਼ਾਸ਼ਤਰ ਸਿੱਖ ਰਹੇ ਵਿਦਿਆਰਥੀ ਵੀ ਭਾਗ ਲੈਣਗੇ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply