Friday, July 24, 2026

ਆਪ ਵਲੋਂ ਸੁਖਬੀਰ ਤੇ ਕੈਪਟਨ ਨੁੰ ਖੁਲੀ ਬਹਿਸ ਦੀ ਚਨੌਤੀ

ਅੰਮ੍ਰਿਤਸਰ, 7 ਦਸੰਬਰ (ਪ.ਪ)- ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਾਬਕਾ ਮੁਖ ਮੰਤਰੀ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਕੈਪਟਨ ਅੰਮਰਿੰਦਰ ਸਿੰਘ ਅਤੇ ਪੰਜਾਬ ਦੇ ਉਪ ਮੁਖ ਮੰਤਰੀ ਸ਼੍ਰਮੋਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੁੰ ਖੁਲੀ ਬਹਿਸ ਦੀ ਚਨੋਤੀ ਦਿੰਦਿਆਂ ਕਿਹ ਾਕਿ ਉਹ ਜਾਂ ਤਾਂ ਕਿਸੇ ਵੀ ਥਾਂ ਕਿਸੇ ਵੀ ਟਾਇਮ ਬਹਿਸ ਲਈ ਚਨੋਤੀ ਸਵੀਕਾਰ ਕਰਨ ਜਾਂ ਲੋਕਾਂ ਨੁੰ ਆਮ ਆਦਮੀ ਪਾਰਟੀ ਬਾਰੇ ਗੁਮਰਾਹ ਕਰਨਾ ਛੱਡ ਦੇਣ ਪੰਜਾਬ ਦੇ ਲੋਕਾਂ ਦੇ ਪਿਛਲੇ ਅਠਾਹਠ ਸਾਲਾ ਤੋਂ ਦੋਹਾ ਪਰਿਵਾਰਵਾਦ ਵਾਲੀਆਂ ਪਾਰਟੀਆਂ ਬਿਆਨ ਸੁਣਾ ਸੁਣਾ ਕਿ ਆਪਣਾ ਵਕਾਰ ਗੁਆ ਚੁਕੇ ਹਨ ।ਹੁਣ ਸਿਰਫ ਇਕ ਆਮ ਆਦਮੀ ਨੁੰ ਹੀ ਆਪਣ ਵਧਾਇਕ ਅਤੇ ਮੰਤਰੀ ਵੇਖਣਾ ਚਾਹੁੰਦੇ ਹਨ ਜਿਸ ਤੋ ਘਬਰਾਹ ਕਿ ਅਕਾਲੀ ਦਲ ਤੇ ਕਾਂਗਰਸ ਦੂਸ਼ਨ ਬਾਜੀ ਕਰ ਰਹੀਆਂ ਹਨ ਉਹਨਾਂ ਤੇ ਲੋਕ ਵਿਸ਼ਵਾਸ ਕਰਨ ਵਾਲੇ ਨਹੀ ਹਨ ਆਮ ਆਦਮੀ ਪਾਰਟੀ ਦੇ ਫਾਉਂਡਰ ਮੈਬਰ , ਸ਼ੋਸਲ ਮੀਡੀਆਂ ਦੇ ਜੋਨਲ ਇੰਚਾਰਜ ਗੁਰੰਿਦਰ ਸਿੰਘ ਜੋੋੋੋੋੋੋੋੋੋੋੋੋੋੋੋੋੋੋੋਹਲ, ਬੁਧੀਜੀਵੀ ਸੈਲ ਦੇ ਇੰਚਾਰਜ ਡਾਕਟਰ ਇੰਦਰਬੀਰ ਸਿੰਘ ਨਿੱਜਰ ਸੈਕਟਰ ਇੰਚਾਰਜ ਅਸ਼ੋਕ ਤਲਵਾਰ ਸੈਕਟਰ ਇੰਚਾਰਜ ਸਰਬਜੋਤ ਸੈਕਟਰ ਇੰਚਾਰਜ ਨਵਦੀਪ ਸਿੰਘ ਵਿਛੋਆ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਕੈਪਟਨ ਤੇ ਸੁਖਬੀਰ ਆਪ ਆਪਣੇ ਕਾਰਜਕਾਲ ਦੀਆ ਪਾਰਟੀਆਂ ਦੀ ਪ੍ਰਾਪਤੀਆ ਲੋਕਾਂ ਸਾਹਮਣੇ ਲੈ ਆਉਣ ਅਤੇ ਆਮ ਆਦਮੀ ਪਾਰਟੀ ਵਲੋਂ ਪਿਛਲੇ ਨੋਂ ਮਹੀਨੀਆਂ ਦੀਆਂ ਪ੍ਰਪਾਤੀਆ ਨਾਲ ਤੁਲਨਾ ਕਰ ਕੇ ਵੇਖ ਲੈਣ। ਆਗੂਆਂ ਨੇ ਕਿਹਾ ਅਕਾਲੀ ਭਾਜਪਾ ਗਠਜੋੜ ਤੇ ਕਾਂਗਰਸ ਦੀਆ ਸਮੇਂ-ਸਮੇਂ ਰਹੀਆਂ ਸਰਕਾਰਾਂ ਇੰਮਾਨਦਾਰੀ ਨਾਲ ਕੀਤੇ ਇੱਕ ਵੀ ਕੰਮ ਦੀ ਉਦਾਹਰਣ ਦੇ ਦੇ ਅਤੇ ਇਕ ਵੀ ਇਮਦਾਰ ਲੀਡਰ ਦਾ ਨਾਂ ਦੱਸ ਦੇ ਜਿਸੇ ਸਿਧੇ ਤਰੀਕੇ ਦੇ ਨਾਲ ਲੁਟ ਨਾ ਮਚਾਈ ਹੋਵੇ ਕਾਂਗਰਸੀ ਅਕਾਲੀ ਅਤੇ ਭਾਜਪਾਈਆ ਦੇ ਕਿਰਦਾਰ ਤੋਂ ਲੋਕ ਭਲੀਭਾਤ ਜਾਣੂ ਹਨ ਅਤੇ ਉਹਨਾਂ ਵਲੋਂ ਕਿਥੇ ਤੇ ਕਦੋ ਕਦੌਂ ਭ੍ਰਸਿਟਾਚਾਰ ਕੀਤਾ ਗਿਆ ਇਹ ਕਿਸੇ ਕੋਲੋ ਵੀ ਗੁਝਾ ਨਹੀ ਹੈ। ਅਕਾਲੀ ਦਲ ਨੇ ਪੰਥ ਤੇ ਭਾਜਪਾ ਨੇ ਫਿਰਕਾਪ੍ਰਸਤੀ ਅਤੇ ਕਾਂਗਰਸ ਨੇ ਧਰਮ ਨਿਰਪੱਖਤਾ ਦੇ ਨਕਾਬ ਉਤਰ ਚੁਕੇ ਹਨ ਤੇ ਹੁਣ ਉਹ ਆਮ ਆਦਮੀ ਨੁੰ ਆਪਣੇ ਵੱਲ ਖਿੱਚਣ ਲਈ ਹੀ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੁੰ ‘ਆਪ” ਵਿਰੁੱਧ ਬਿਆਨ ਦੇਣ ਤੋਂ ਪਹਿਲਾ ਸ਼੍ਰਮੋਣੀ ਗੁਰਦਵਾਰਾ ਪ੍ਰੰਧਕ ਕਮੇਟੀ ਵਿਚ ਆਪਣੇ ਚੇਹੇਤਿਆ ਨੁੰ ਨਿਯੁਕਤ ਕਰ ਕਿ ਲੱਖਾ ਰੁਪੈ ਤਨਖਾਹਾ ਦਾ ਕਿਉ ਨਹੀ ਚੇ ਤਾ ਆਇਆ ਅਤੇ ਕੈਪਟਨ ਨੁੰ ਆਪਣੇ ਕਾਲੇ ਧੰਨ ਜੋ ਸਵਿਸ ਬੈਕਾਂ ਵਿਚ ਜਮਾਂ ਹੈ ਦਾ ਕਿਉ ਨਹੀ ਚੇਤਾ ਆਇਆਂ। ਆਗੂਆ ਨੇ ਕਿਹਾ ਕਿ ਸੁਖਬੀਰ ਤੇ ਕੈਪਟਨ ਦੀ ਰਾਜਨੀਤੀ ਦਾ ਆਮ ਆਦਮੀ ਦੇ ਨਾਲ ਕੋਈ ਸਰੋਕਾਰ ਨਹੀ ਹੈ। ਇਹ ਦੋਵੇ ਲੀਡਰ ਰਾਜਨੀਤੀ ਵਿੱਚ ਕੇਵਲ ਤੇ ਕੇਵਲ ਖਬਰਾਂ ਵਿੱਚ ਰਹਿਣ ਲਈ ਹੀ ਰਾਜਨੀਤੀ ਵਿੱਚ ਹਨ। ਉਹਨਾਂ ਨੇ ਕਿਹਾ ਕਿ ਇਸ ਦੋਵੇ ਲੀਡਰ ਆਮ ਆਦਮੀ ਪਾਰਟੀ ਦੇ ਸੰਬੰਧ ਵਿੱਚ ਬਿਆਨ ਦੇਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰ ਲੈਣ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply