ਬਠਿੰਡਾ, 13 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਵਲੋਂ ਆਪਣੇ ਵਰਕਰ ਸ਼ਹੀਦ ਰਾਮ ਸਿੰਘ ਦੀ 9ਵੀਂ ਬਰਸੀ ਮਨਾਉਣ ‘ਤੇ ਨਵੀਂ ਐਬੂਲੈਂਸ ਦਾ ਉਦਘਾਟਨ ਮਾਨਵਤਾ ਦੀ ਸੇਵਾ ਨੂੰ ਸਮਰਪਿਤ 9 ਸਾਲ ਪਹਿਲਾਂ ਸੜਕ ਦੁਰਘਟਨਾਵਾਂ ਮੌਕੇ ਜ਼ਖ਼ਮੀਆਂ ਨੂੰ ਬਚਾਉਣ ਸਮੇਂ ਮਾਰਿਆਂ ਗਿਆ ਸੀ,ਸੰਸਥਾ ਵਲੋਂ ਇਸ ਦੀ ਯਾਦ ਨੂੰ ਤਾਜ਼ਾਂ ਕਰਦਿਆਂ 14 ਦਸੰਬਰ ਨੂੰ ਸਵੇਰੇ 10 ਵਜੇਂ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਵਿਚ ਖਾਨਦਾਨ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼ਹਿਰ ਦੇ ਏ ਡੀ ਸੀ ਵਿਕਾਸ ਵਰਿੰਦਰ ਸ਼ਰਮਾ ਆਈ ਏ ਐਸ ਤੋਂ ਇਲਾਵਾ ਸਮਾਜਿਕ ਸਮਾਜ ਸੇਵੀ ਵਿਨੋਦ ਸੁਮਾਨੀ, ਜਨਕਰਾਜ ਅਗਰਵਾਲ, ਟੇਕ ਚੰਦ ਬੰਟੀ ਸ਼ਹੀਦ ਰਾਮ ਸਿੰਘ ਨੂੰ ਸ਼ਰਧਾ ਦਾ ਫੁੱਲ ਭੇਂਟ ਕਰਨਗੇ। ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੈ ਗੋਇਲ ਨੇ ਵਰਕਰਾਂ ਅਤੇ ਸਮਾਜ ਸੇਵੀਆਂ ਨੂੰ ਇਸ ਮੌਕੇ ਪਹੁੰਚ ਕੇ ਵੱਧ ਤੋਂ ਵੱਧ ਖੂਨ ਦਾਨ ਕਰਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media