Saturday, June 20, 2026

17 ਜਨਵਰੀ ਅਤੇ 21 ਫਰਵਰੀ ਨੂੰ ਪਲਾਈਆਂ ਜਾਣਗੀਆਂ ਪੋਲੀਉ ਵੈਕਸੀਨ ਬੂੰਦਾਂ

PPN1712201504

ਬਠਿੰਡਾ, 16 ਦਸੰਬਰ (ਜਸਵਿਂਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ‘ਇੰਨਟੈਂਸੀਫਾਇਡ ਪਲੱਸ ਪੋਲੀਉ ਇੰਮੁਨਾਈਜੇਸ਼ਨ’ ਤਹਿਤ 17 ਜਨਵਰੀ 2016 ਅਤੇ 21 ਫਰਵਰੀ 2016 ਨੂੰ ਕਰਵਾਏ ਜਾ ਰਹੇ ਪਲੱਸ ਪੋਲੀਉ ਦੇ ਨੈਸ਼ਨਲ ਰਾਊਂਡ ਸਬੰਧੀ ਜਿਲਾ ਪੱਧਰੀ ਸਿਹਤ ਅਧਿਕਾਰੀਆਂ ਦੀ ਵਰਕਸ਼ਾਪ ਮੌਕੇ ਡਾ. ਗਿਆਨ ਚੰਦ, ਸਰਵੇਲੈਂਸ ਮੈਡੀਕਲ ਅਫਸਰ ਵਿਸ਼ਵ ਸਿਹਤ ਸੰਸਥਾ ਵੱਲੋਂ ਵਿਸ਼ੇਸ ਤੌਰ ‘ਤੇ ਸਿਰਕਤ ਕੀਤੀ ਗਈ।ਇਸ ਮੌਕੇ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਨੇ ਕਿਹਾ ਕਿ ਪੱਲਸ ਪੋਲੀਉ ਮੁਹਿੰਮ ਦੌਰਾਨ ਸਾਰੇ ਹੀ ਵੈਕਸੀਨੇਟਰਾਂ ਨੂੰ ਟਰੇਨਿੰਗ ਦਿੱਤੀ ਜਾਵੇ । ਉਨ੍ਹਾਂ ਕਿਹਾ ਕਿ ਸਾਰੇ ਸੁਪਵਾਈਜ਼ਰ ਸੰਜੀਦਗੀ ਨਾਲ ਕੰਮ ਕਰਨ ਤਾਂ ਜੋ ਪੋਲੀਉ ਬੂਥਾਂ ਨੂੰ ਸਮੇਂ ਸਿਰ ਸ਼ੁਰੂ ਕੀਤਾ ਜਾਵੇ ਅਤੇੇ ਵੈਕਸੀਨੇਟਰਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ । ਡਾ. ਗਿਆਨ ਚੰਦ ਨੇ ਪੋਲੀਉ ਕੇਸਾਂ ਦੀ ਮੌਜੂਦਾ ਸਥਿਤੀ ਬਾਰੇ ਦੱਸਿਆ ਕਿ 2012 ਵਿੱਚ ਭਾਰਤ ਨੂੰ ਪੋਲੀੳ-ੁਗ੍ਰਸਤ ਦੇਸ਼ਾਂ ਦੀ ਲਿਸਟ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ ਪਰੰਤੂ ਅਜੇ ਵੀ ਇਸਦੇ ਗੁਆਢੀ ਦੇਸ਼ਾਂ ਪਾਕਿਸ਼ਤਾਨ ਅਤੇ ਅਫਗਾਨਿਸਤਾਨ ਤੋਂ ਖਤਰਾ ਬਣਿਆ ਹੋਇਆ ਹੈ ।ਜਿਲਾ ਟੀਕਾਕਰਣ ਅਫਸਰ ਡਾ. ਰਾਕੇਸ਼ ਗੋਇਲ ਨੇ ਦੱਸਿਆ ਕਿ ਪਿਛਲੇ ਮਹੀਨੇ ਹੀ ਪੋਲੀਉ ਵੈਕਸੀਨ ਦਾ ਟੀਕਾ ਆਈ.ਪੀ.ਵੀ. ਵੀ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਪੋਲੀਉ ਵਿਰੋਧੀ ਸਮਰੱਥਾ ਨੂੰ ਵਧਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਜਨਵਰੀ ਅਤੇ ਫਰਵਰੀ ਵਿੱਚ ਹੋਣ ਵਾਲੇ ਪਲੱਸ ਪੋਲੀਉ ਰਾਊਂਡ ਦੌਰਾਨ ਪ੍ਰਵਾਸੀ ਆਬਾਦੀ ਅਤੇ ਸਲੱਮ ਆਬਾਦੀ ਤੇ ਵਿਸ਼ੇਸ ਧਿਆਨ ਦੇਣ ਦੀ ਲੋੜ ਹੈ।ਉਨ੍ਹਾਂ ਸਾਰੇ ਹੀ ਅਧਿਕਾਰੀਆਂ ਨੂੰ ਨਵੀਆਂ ਹਦਾਇਤਾਂ ਅਨੁਸਾਰ ਹੀ ਮਾਈਕਰੋਪਲਾਨ ਬਣਾਉਣ ਲਈ ਕਿਹਾ।ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰਜ਼ ਅਤੇ ਹੋਰ ਲਿੰਕ ਵਰਕਰਾਂ ਨੂੰ ਟਰੇਨਿੰਗ ਉਪਰੰਤ ਹੀ ਪਲੱਸ ਪੋਲੀਉ ਮੁਹਿੰਮ ਵਿੱਚ ਸ਼ਾਮਿਲ ਕੀਤਾ ਜਾਵੇ । ਉਨ੍ਹਾਂ ਮਾਈਕਰੋਪਲਾਨ ਦੇ ਸਾਰੇ ਪ੍ਰੋਫਾਰਮਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਡਾ. ਪਾਮਿਲ ਬਾਂਸਲ ਨੇ ਹਾਈ ਰਿਸਕ ਏਰੀਏ ਦੀ ਪਛਾਣ ਅਤੇ ਇਸਨੂੰ ਮਾਈਕਰੋਪਲਾਨ ਦਾ ਹਿੱਸਾ ਬਣਾਉਣ ਬਾਰੇ ਦੱਸਿਆ । ਇਸ ਮੌਕੇ ਸਮੂਹ ਸੀਨੀਅਰ ਮੈਡੀਕਲ ਅਫਸਰ, ਪ੍ਰਧਾਨ ਆਈ.ਐਮ.ਏ., ਪ੍ਰਧਾਨ ਰੋਟਰੀ ਇੰਟਰਨੈਸ਼ਨਲ, ਬਲਾਕ ਟੀਕਾਕਰਣ ਨੋਡਲ ਅਫਸਰ, ਬਲਾਕ ਐਕਸਟੈਂਸਨ ਐਜੂਕੇਟਰ ਅਤੇ ਬਲਾਕ ਸਟੈਟੀਕਲ ਅਸਿਸਟੈਂਟ ਵੀ ਮੌਜੂਦ ਸਨ ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply