Friday, March 20, 2026

ਜਾਇੰਟ ਕਮਿਸ਼ਨਰ ਨਗਰ ਨਿਗਮ ਨੇ ਪਿੰਡ ਸੁਲਤਾਨਵਿੰਡ ਸ਼ੁਰੂ ਕੀਤੀ ਸਫਾਈ ਜਾਗਰੂਕਤਾ ਮੁਹਿੰਮ

PPN1812201514
ਅੰਮ੍ਰਿਤਸਰ,, 18 ਦਸੰਬਰ (ਜਗਦੀਪ ਸਿੰਘ ਸੱਗੂ)-  ਸਥਾਨਕ ਸੁਲਤਾਨਵਿੰਡ ਪਿੰਡ ਵਿਖੇ ਸਫਾਈ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਨੇ ਪਿੰਡ ਦਾ ਦੌਰਾ ਕੀਤਾ ਅਤੇ ਵਾਰਡ ਨੰਬਰ 30 ਦੇ ਇਲਾਕੇ ਦੀਆਂ ਗਲੀਆਂ ਤੇ ਬਜਾਰਾਂ ਵਿੱਚ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ।ਜਾਇੰਟ ਕਮਿਸ਼ਨਰ ਨੂੰ ਇਸ ਮੌਕੇ ਪਿੰਡ ਵਾਸੀਆਂ ਨੇ ਆਪਣੀਆਂ ਮੁਸ਼ਕਲਾਂ ਦੱਸਦਿਆਂ ਕਿਹਾ ਕਿ ਪਿੰਡ ਵਿੱਚ ਮੁਢਲੀਆਂ ਸਹੂਲਤਾਂ ਪੀਣ ਵਾਲਾ ਸ਼ੁੱਧ ਪਾਣੀ ਅਤੇ ਸੀਵਰੇਜ਼ ਨਹੀਂ ਹੈ ਜਿਸ ਕਰਕੇ ਗਲੀਆਂ ਤੇ ਬਜਾਰਾਂ ‘ਚ ਨਾਲੀਆਂ ਦਾ ਗੰਦਾ ਪਾਣੀ ਭਰਿਆ ਰਹਿੰਦਾ ਹੈ, ਉਥੇ ਕੂੜਾ ਚੁੱਕਣ ਦੀ ਸਹੀ ਵਿਵੱਸਥਾ ਨਾ ਹੋਣ ਕਰਕੇ ਥਾਂ ਥਾਂ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ ਅਤੇ ਮੱਖੀਆਂ ਤੇ ਮੱਛਰ ਬਿਮਾਰੀਆਂ ਨਾਲ ਬਿਮਾਰੀਆਂ ਫੈਲਦੀਆਂ ਹਨ।ਇਸ ਸਮੇਂ ਜਾਇੰਟ ਕਮਿਸ਼ਨਰ ਵਲੋਂ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂਵਾਲੇ, ਅਕਾਲੀ ਆਗੂ ਮਹਾਂਬੀਰ ਸਿੰਘ ਅਤੇ ਮਹਿਲਾ ਕੌਂਸਲਰ ਬੀਬੀ ਦਲਬੀਰ ਕੌਰ ਦੇ ਪਤੀ ਮੁਖਤਾਰ ਸਿੰਘ ਖਾਲਸਾ ਨਾਲ ਮਿਲ ਕੇ ਸਫਾਈ ਮਜ਼ਦੂਰਾਂ ਨੂੰ ਨਾਲ ਲੈ ਕੇ ਸਫਾਈ ਮੁਹਿੰਮ ਦਾ ਆਗਾਜ਼ ਵੀ ਕੀਤਾ।
ਇਲਾਕਾ ਕੌਂਸਲਰ ਦੇ ਪਤੀ ਮੁਖਤਾਰ ਸਿੰਘ ਖਾਲਸਾ ਨੇ ਦੱਸਿਆ ਕਿ ਉਨਾਂ ਨੇ ਜਾਇੰਟ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਨੂੰ ਦੱਸਿਆ ਹੈ ਕਿ ਪੂਰੇ ਪਿੰਡ ਵਿੱਚ ਕੇਵਲ 10 ਸਫਾਈ ਮੁਲਾਜ਼ਮ ਹਨ ਅਤੇ ਇੱਕ ਟਰਾਲੀ ਹੈ, ਜੋ ਕਈ ਕਈ ਦਿਨ ਨਜਰ ਨਹੀਂ ਆਉਂਦੇ, ਇਸ ਲਈ ਲੋਕ ਚੌਕਾਂ ਅਤੇ ਖਾਲੀ ਪਲਾਟਾਂ ਵਿੱਚ ਕੂੜਾ ਸੁੱਟ ਦਿੰਦੇ ਹਨ।ਉਨਾਂ ਨੇ ਸਫਾਈ ਮੁਲਾਜ਼ਮ ਵਧਾਉਣ ਅਤੇ ਇੱਕ ਹੋਰ ਟਰਾਲੀ ਹੋਰ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।ਮੁਖਤਾਰ ਸਿੰਘ ਨੇ ਇਹ ਵੀ ਕਿਹਾ ਕਿ ਉਨਾਂ ਨੇ ਤਾਰਾਂ ਵਾਲਾ ਪੁੱਲ ਤੋਂ ਤਰਨ ਤਾਰਨ ਰੋਡ ਤੱਕ ਅੱਪਰਬਾਰੀ ਦੁਆਬ ਨਹਿਰ ਦੇ ਨਾਲ ਨਾਲ ਕੂੜੇ ਦੇ ਢੇਰ ਵੀ ਜੁਆਇੰਟ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਹੈ, ਜੋ ਡੰਪ ਦਾ ਰੂਪ ਅਖਤਿਆਰ ਕਰ ਰਹੇ ਹਨ। ਇਸ ਮੌਕੇ ਸ੍ਰੀ ਸੁਰਿੰਦਰ ਸਿੰਘ ਨੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣ ਕੇ ਉਨਾਂ ਨੂੰ ਭਰੋਸਾ ਦਿਤਾ ਕਿ ਨਗਰ ਨਿਗਮ ਵਲੋਂ ਕੀਤੇ ਸਮਝੌਤੇ ਤਹਿਤ ਛੇਤੀ ਹੀ ਕੰਪਨੀ ਕੂੜੇ ਦੀ ਰੋਜਾਨਾ ਲਿਫਟਿੰਗ ਸ਼ੁਰੂ ਕਰੇਗੀ ਅਤੇ ਇੱਕ ਦੋ ਦਿਨਾਂ ਵਿੱਚ ਪਿੰਡ ਦੇ ਚੌਕਾਂ ਅਤੇ ਖਾਲੀ ਪਲਾਟਾਂ ਵਿਚੋਂ ਕੂੜਾ ਵੀ ਚੁੱਕਵਾ ਦਿੱਤਾ ਜਾਵੇਗਾ। ਇਸ ਮੌਕੇ ਅਕਾਲੀ ਆਗੂ ਮਹਾਂਬੀਰ ਸਿੰਘ ਸੁਲਤਾਨਵਿੰਡ, ਨੰਬਰਦਾਰ ਇੰਦਰਜੀਤ ਸਿੰਘ, ਵਿਜੇ ਗਿਲ ਸੈਂਟਰੀ ਇੰਸਪੈਕਟਰ, ਐਕਸੀਅਨ ਨਵਤੇਜ ਸਿੰਘ, ਹਰਜਿੰਦਰ ਸਿੰਘ ਵਰਪਾਲ, ਸੀਵਰੇਜ ਬੋਰਡ ਦੇ ਐਸ.ਡੀ.ਓ ਜੋਗਿੰਦਰ ਪਾਲ ਸਿੰਘ, ਐਕਸੀਅਨ ਪਾੲਲਿਰ ਗੋਇਲ, ਸਤਨਾਮ ਸਿੰਘ, ਅੰਮ੍ਰਿਤਪਾਲ ਸਿੰਘ, ਮੋਹਨ ਸਿੰਘ ਸ਼ੈਲਾ, ਗੁਰਇਕਬਾਲ ਸਿੰਘ ਆਦਿ ਹਾਜਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply