Saturday, March 7, 2026

ਕੇਂਦਰ ਤੇ ਸੂਬਾ ਸਰਕਾਰ ਨੂੰ ਵੰਗਾਰਦੀ ਕਿਸਾਨਾਂ ਤੇ ਮਜਦੂਰਾਂ ਨੇ ਕੀਤੀ ਲਲਕਾਰ ਰੈਲੀ

ਅੰਮ੍ਰਿਤਸਰ, 19 ਦਸੰਬਰ (ਜਸਬੀਰ ਸਿੰਘ)- ਬਾਦਲ ਸਰਕਾਰ ਦੀ ਵਪਾਰੀਆ ਤੇ ਸ਼ੈਲਰ ਮਾਲਕਾਂ ਨਾਲ ਮਿਲੀ ਭੂਗਤ ਹੋਣ ਕਰਕੇ ਸੋਨੇ ਵਰਗੀ ਬਾਸਮਤੀ ਦੀ ਮੰਡੀਆ ਵਿੱਚ ਹਜਾਰਾ ਕਰੋੜਾਂ ਰੁਪਏ ਦੀ ਹੋਈ ਲੁੱਟ ਦੀ ਪੂਰੂੀ ਪੂਰੀ ਭਰਪਾਈ ਕਰਾਉਣ, ਬਾਦਲ ਸਰਕਾਰ ਵੱਲੋਂ 43000 ਅਬਾਦਕਾਰਾਂ ਨੂੰ ਜ਼ਮੀਨ ਦੇ ਬੇਦਖਲੀ ਦੇ ਨੋਟਿਸ ਭੇਜ ਕੇ ਉਹਨਾਂ ਦੇ ਉਜਾੜੇ, ਕਿਸਾਨਾਂ ਮਜਦੂਰਾਂ ਤੇ ਔਰਤਾਂ ਦੀਆ ਹੋ ਰਹੀਆ ਖੁਦਕਸ਼ੀਆ ਨੂੰ ਰੋਕਣ, ਕੇਂਦਰ ਤੇ ਪੰਜਾਬ ਸਰਕਾਰਾਂ ਦੀਆ ਗਲਤ ਨੀਤੀਆ ਕਾਰਨ ਚੜਿਆ ਕਰਜ਼ਾ ਰੱਦ ਕਰਾਉਣ ਤੇ ਡਾਂ ਸਵਾਮੀਨਾਥਨ ਕਮਿਸ਼ਨ ਦੀਆ ਸਿਫਾਰਸ਼ਾਂ ਨੂੰ ਲਾਗੂ ਕਰਨ ਤੋ ਭਗੌੜੀ ਕੇਂਦਰ ਤੇ ਸੂਬਾ ਸਰਕਾਰ ਵਿਰੁੱਧ ਹੋ ਰਹੇ ਸੰਘਰਸ਼ਾਂ ਨੂੰ ਰੋਕਣ ਵਾਲਾ ਬਾਦਲ ਸਰਕਾਰ ਵੱਲੋ ਬਣਾਏ ਗਏ ਕਾਲੇ ਕਨੂੰਨ ਨੂੰ ਰੱਦ ਕਰਵਾਉਣ ਅਤੇ ਹੋਰ ਭਖਦਿਆ ਮਸਲਿਆ ਨੂੰ ਲੈ ਕੇ ਅੱਠ ਕਿਸਾਨ ਤੇ ਚਾਰ ਮਜਦੂਰ ਜਥੇਬੰਦੀਆ, ਮਾਝੇ ਤੇ ਦੁਆਬੇ ਦੇ ਹਜਾਰਾਂ ਦੀ ਗਿਣਤੀ ਵਿੱਚ ਕਿਸਾਨਾਂ, ਮਜਦੂਰਾਂ ਤੇ ਬੀਬੀਆਂ ਵੱਲੋ ਅੰਮ੍ਰਿਤਸਰ ਵਿਖੇ ਵਿਸ਼ਾਲ ਲਲਕਾਰ ਰੈਲੀ ਕੀਤੀ ਗਈ ਜਿਸ ਦੀ ਪ੍ਰਧਾਨਗੀ ਵੱਖ ਵੱਖ ਜਥੇਬੰਦੀਅ ਦੇ ਪ੍ਰਮੁੱਖ ਆਗੂਆ ਸ੍ਰੀ ਸਵਿੰਦਰ ਸਿੰਘ ਚੁਤਾਲਾ, ਧੰਨਵੰਤ ਸਿੰਘ ਖਤਰਾਏ ਕਲਾਂ, ਰਤਨ ਸਿੰਘ ਰੰਧਾਵਾ, ਡਾ. ਕੁਲਦੀਪ ਸਿੰਘ ਮੱਤੇਨੰਗਲ, ਗੁਰਨਾਮ ਸਿੰਘ ਉਮਰਪੁਰਾ, ਕਾਰਜ ਸਿੰਘ ਘਰਿਆਲਾ ਤੇ ਬਲਬੀਰ ਸਿੰਘ ਰੰਧਾਵਾ ਨੇ ਕੀਤੀ।
ਠਾਠਾ ਮਾਰਦੇ ਲਲਕਾਰ ਰੈਲੀ ਦੇ ਇਸ ਇਕੱਠ ਨੂੰ ਸੰਬੋਧਨ ਕਰਦਿਆ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਤੇ ਸੀਨੀਅਰ ਮੀਤ ਪਰਧਾਨ ਸਵਰਨ ਸਿੰਘ ਪੰਧੇਰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾਂ ਸਤਨਾਮ ਸਿੰਘ ਅਜਨਾਲਾ ਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਦਾਤਾਰ ਸਿੰਘ ਤੇ ਜਨਰਲ ਸਕੱਤਰ ਸਤਬੀਰ ਸਿੰਘ , ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਕੰਵਲਪ੍ਰੀਤ ਸਿੰਘ ਪਨੂੰ ਤੇ ਸੀਨੀਅਰ ਆਗੂ ਕਰਮਜੀਤ ਸਿੰਘ ਤਲਵੰਡੀ, ਦਿਹਾਤੀ ਮਜਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਉਦ ਤੇ ਵਿੱਤ ਸਕੱਤਰ ਲਾਲ ਚੰਦ ਕੱਟਾਰੂਚੱਕ, ਬੀ.ਕੇ. ਯੂ ਉਗਰਾਹਾਂ ਦੇ ਸੂਬਾ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸੀਨੀਅਰ ਆਗੂ ਹਰਚਰਨ ਸਿੰਘ ਮੱਦੀਪੁਰਾ ਤੇ ਲਖਵਿੰਦਰ ਸਿੰਘ ਮੰਜਿਆਵਾਲਾ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਭਾਗੋਕਾਵਾ ਤੇ ਬਲਬੀਰ ਸਿੰਘ ਰੰਧਾਵਾਂ ਨੇ ਕਿਹਾ ਕਿ ਕੇਂਦਰ ਤੇ ਸੂਬਾਈ ਸਰਕਾਰਾਂ ਵੱਲੋ ਵਿਸ਼ਵ ਵਪਾਰ ਸੰਸਥਾ (ਡਬਲਯੂ.ਟੀ.ਓ) ਦੀਆ ਕਿਸਾਨ ਮਜਦੂਰ ਵਿਰੋਧੀ ਸ਼ਰਤਾਂ ਅਧੀਨ ਸਰਕਾਰਾਂ ਫਸਲਾਂ ਦੇ ਸਮੱਰਥਨ ਮੁ੍ਰੱਲ ਮਿੱਥਣ ਤੋ ਵੀ ਭੱਜ ਰਹੀਆ ਹਨ ਤੇ ਸਭ ਪ੍ਰਕਾਰ ਦੀਆ ਸਬਸਿਡੀਆ ਨੂੰ ਖੋਰਾ ਲਾਇਆ ਜਾ ਰਿਹਾ ਹੈ।ਅਜਿਹੇ ਹੀ ਹੋਰ ਕਿਸਾਨ ਤੇ ਮਜਦੂਰ ਮਾਰੂ ਫੈਸਲੇ ਵਿਸ਼ਵ ਵਪਾਰ ਸੰਸਥਾ ਦੀ 10 ਵੀ ਮੰਤਰੀ ਪੱਧਰ ਤੇ ਮੀਟਿੰਗ ਜੋ 15 ਤੋ 18 ਦਸੰਬਰ ਨੂੰ ਨੈਰੋਬੀ (ਕੀਨੀਆ) ਵਿਖੇ ਹੋਈ ਹੈ ਉਸ ਵਿੱਚ ਸਾਮਰਾਜਵਾਦੀ ਦੇਸ਼ਾਂ ਵੱਲੋ ਸਮਝੌਤੇੇ ਲਈ ਲਿਆਦੀਆ ਤਜਵੀਜਾਂ ਨਾਲ ਭਾਰਤ ਦੇ ਕਿਸਾਨਾਂ ਮਜਦੂਰਾਂ ਦੀ ਬਰਬਾਦੀ ਹੋਵੇੇਗੀ।ਉਹਨਾਂ ਕਿਹਾ ਕਿ ਆਨੇ ਬਹਾਨੇ ਕਿਸਾਨ ਦੀਆ ਜ਼ਮੀਨਾਂ ਖੋਹੀਆ ਜਾ ਰਹੀਆ ਹਨ।ਕਿਸਾਨ ਵਿਰੋਧੀ ਨੀਤੀਆ ਕਾਰਨ ਪੰਜਾਬ ਦੇ ਕਿਸਾਨ ਸਿਰ 83000 ਕਰੋੜ ਰੁਪੈ ਦਾ ਕਰਜ਼ਾ ਚੜ੍ਹ ੁਿਗਆ ਹੈ ਜਿਸ ਕਾਰਨ ਤਰਾਸਦੀ ਹੈ ਕਿ ਪਿੰਡ ਸੰਦੋਹਾ (ਬਠਿੰਡਾ) ਦੀ ਗਰੀਬ ਕਿਸਾਨ ਔਰਤ ਨੇ ਆਪਣੇ ਪੰਜ ਏਕੜ ਨਰਮੇ ਦੀ ਬਰਬਾਦੀ ਕਾਰਨ ਆਤਮ ਹੱਤਿਆ ਕਰ ਲਈ, ਜਿਹੜੀ ਬਾਦਲ ਸਰਕਾਰ ਦੇ ਮੱਥੇ ਤੇ ਕਲੰਕ ਹੈ । ਬੁਲਾਰਿਆ ਨੇ ਪੁਰਜ਼ੋਰ ਮੰਗ ਕੀਤੀ ਕਿ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਖਰੀਦ ਵਿੱਚ ਹੋਈ ਲੁੱਟ ਦੀ ਭਰਪਾਈ ਕੀਤੀ ਜਾਵੇ।ਅਬਾਦਾਕਾਰਾਂ ਦਾ ਉਜਾੜਾ ਬੰਦ ਕਰਕੇ ਉਹਨਾਂ ਦੀਆ ਜ਼ਮੀਨਾਂ ਪੱਕੀਆ ਕੀਤੀਆ ਜਾਣ, ਕਣਕ ਸਮੇਤ ਸਮੂਹ ਫਸਲਾਂ ਦਾ ਖਰਾਬਾ ਚਾਲੀ ਹਜ਼ਾਰ ਰੁਪਏ ਏਕੜ ਦਿੱਤਾ ਜਾਵੇ।ਗੰਨਾ ਕਾਸ਼ਤਕਾਰਾਂ ਦਾ 250 ਕਰੋੜ ਬਕਾਇਆ ਵਿਆਜ ਸਮੇਤ ਦਿੱਤਾ ਜਾਵੇ, ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ, ਸੰਘਰਸ਼ ਦੌਰਾਨ ਮਜਦੂਰਾਂ ਵਿਰੁੱਧ ਬਣਾਏ ਗਏ ਪੁਲੀਸ ਮੁਕੱਦਮੇ ਵਾਪਸ ਲਏ ਜਾਣ।ਉਹਨਾਂ ਇਹ ਵੀ ਚਿਤਵਾਨੀ ਦਿੱਤੀ ਕਿ ਜੇਕਰ ਕਿਸਾਨਾਂ ਮਜਦੂਰਾਂ ਦੀਆ ਇਹਨਾਂ ਭੱਖਦੀਆ ਮੰਗਾਂ ਵੱਲ ਫੌਰੀ ਧਿਆਨ ਨਾ ਦਿੱਤਾ ਗਿਆ ਤਾਂ 6 ਤੋ 8 ਜਨਵਰੀ ਤੱਕ ਮੁੱਖ ਮੰਤਰੀ ਪੰਜਾਬ ਦੇ ਜੱਦੀ ਪਿੰਡ ਰਿਹਾਇਸ਼ ਦੇ ਅੱਗੇ ਦਿਨ ਰਾਤ ਦਾ ਪੱਕਾ ਮੋਰਚਾ ਲਗਾ ਦਿੱਤਾ ਜਾਵੇਗਾ।ਬੁਲਾਰਿਆ ਨੇ ਕਿਸਾਨਾਂ ਮਜਦੂਰਾਂ ਨੂੰ ਬੱਝਵੇ ਤੇ ਲਹੂ ਵੀਟਵੇਂ ਇਸ ਸੰਘਰਸ਼ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ।ਇਸ ਮੌਕੇ ਰਘਬੀਰ ਸਿੰਘ ਪਕੀਵਾਂ, ਸਤਨਾਮ ਸਿੰਘ ਝੰਡੇਰ, ਗੁਰਬਚਨ ਸਿੰਘ ਚੱਬਾ, ਕਸ਼ਮੀਰ ਸਿੰਘ ਧੰਗਈ, ਸਾਹਿਬ ਸਿੰਘ ਚਾਟੀਵਿੰਡ, ਅਮਰੀਕ ਸਿੰਘ ਦਾਊਦ, ਬਲਦੇਵ ਸਿੰਘ ਸੈਦਪੁਰ, ਪ੍ਰਿੰਸੀਪਲ ਬਲਦੇਵ ਸਿੰਘ ਲੁਹਾਰਕਾ, ਅਰਸਾਲ ਸਿੰਘ ਸੰਧੂ, ਜਸਪਾਲ ਸਿੰਘ ਝਬਾਲ, ਬਾਜ ਸਿੰਘ ਸਾਰੰਗੜਾ, ਅਵਤਾਰ ਸਿੰਘ ਜੱਗੜ, ਸੁਰਜੀਤ ਸਿੰਘ ਦੁੱਧਰਾਏ, ਜਗਜੀਤ ਸਿੰਘ ਕਲਾਨੌਰ, ਗੁਰਲਾਲ ਸਿੰਘ ਪੰਡੋਰੀ ਸਿੱਧਵਾਂ, ਜਸਬੀਰ ਸਿੰਘ ਪਿੱਦੀ ਨੇ ਵੀ ਸੰਬੋਧਨ ਕੀਤਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply