Tuesday, March 10, 2026

ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ ਤੱਕ ਜਾਗਰੂਕਤਾ ਪੈਦਲ ਯਾਤਰਾ 26, 27 ਤੇ 28 ਦਸੰਬਰ ਨੂੰ

PPN2012201509ਬਠਿੰਡਾ, 20 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸੀਨੀਅਰ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਨੇ ਬਠਿੰਡਾ ਵਿੱਚ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ‘ਚ ਦੋਸ਼ੀਆਂ ਨੂੰ ਫੜ੍ਹਨ ਲਈ ਸ਼ਾਂਤਮਈ ਧਰਨਾ ਦੇ ਰਹੇ ਲੋਕਾਂ ਤੇ ਗੋਲੀਆਂ ਚਲਾਉਣੀਆਂ, ਮੋਗਾ ਕਾਂਡ ਜਾਂ ਫਿਰ ਅਬੋਹਰ ਕਾਂਡ ਜਿਹੇ ਮਾਮਲਿਆਂ ਵਿੱਚ ਥੋੜ੍ਹੀ ਜਿਹੀ ਕਾਰਵਾਈ ਕਰਕੇ ਬਾਦਲ ਸਰਕਾਰ ਨੇ ਹਮੇਸ਼ਾ ਟਾਲਿਆ ਹੈ। ਕੋਈ ਪੁਖਤਾ ਕਾਰਵਾਈ ਨਹੀਂ ਕੀਤੀ ਗਈ ਤੇ ਉਲਟਾ ਸਦਭਾਵਨਾ ਰੈਲੀਆਂ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਹੈ। ਇਸ ਲਈ ਇਸ ਵਾਰ ਮਾਘੀ ਮੇਲੇ ‘ਤੇ ਬਾਦਲ ਨੂੰ ਘੇਰਣ ਲਈ ਲੋਕਾਂ ਦੀ ਰਾਏ ਨਾਲ ਉਹਨਾਂ ਸ੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਨਾ ਹੋਣ ਦੇਣ ਲਈ ਉਹ ਵਰਕਰ ਵੱਜੋਂ ਕਾਲੀਆਂ ਝੰਡੀਆਂ ਦਿਖਾਉਂਦੇ ਹੋਏ ਗ੍ਰਿਫਤਾਰੀ ਦੇਣਗੇ। ਸੀਨੀਅਰ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਨੇ ਬਠਿੰਡਾ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਵਿਚਾਰ ਰੱਖੇ। ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿੱਚ ਗਰੀਬ, ਦਲਿਤ ਲੋਕਾਂ ‘ਤੇ ਅੱਤਿਆਚਾਰਾਂ ਦੀ ਗਾਥਾ ਵੱਧਦੀ ਜਾ ਰਹੀ ਹੈ। ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿਵਾ ਕੇ ਮੁੱਦਿਆਂ ਨੂੰ ਸਰਕਾਰ ਲਗਾਤਾਰ ਟਾਲਦੀ ਜਾ ਰਹੀ ਹੈ।ਅਬੋਹਰ ਭੀਮ ਸਿੰਘ ਕਾਂਡ ਮਾਮਲੇ ‘ਚ ਵੀ ਸਰਕਾਰ ਗੰਭੀਰ ਨਾ ਹੋ ਕੇ ਇਸ ਨੂੰ ਟਾਲਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਲਈ ਉਹ ਹੁਣ ਸਰਕਾਰ ਦੀ ਜ਼ੁਲਮ ਦੀ ਗਾਥਾ ਨੂੰ 26, 27 ਤੇ 28 ਦਸੰਬਰ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ ਤੱਕ ਪੈਦਲ ਯਾਤਰਾ ਕਰਕੇ ਲੋਕਾਂ ਨੂੰ ਸਰਕਾਰ ਦੇ ਜ਼ੁਲਮਾਂ ਤੇ ਤਸ਼ੱਦਦ ਦੀ ਦਾਸਤਾਨ ਤੋਂ ਜਾਗਰੂਕ ਕਰਵਾਉਣਗੇ।ਇਸ ਦੌਰਾਨ 101 ਵਿਅਕਤੀ ਪੱਕੇ ਤੌਰ ‘ਤੇ ਉਹਨਾਂ ਦੇ ਨਾਲ ਚੱਲਣਗੇ। ਉਹਨਾਂ ਕਿਹਾ ਕਿ ਅਬੋਹਰ ਕਾਂਡ ਦੇ ਮਾਮਲੇ ਵਿੱਚ ਉਹਨਾਂ ਨੂੰ ਕੁੱਝ ਲੋਕ ਵੀ ਮਿਲੇ ਜਿਨ੍ਹਾਂ ਕਿਹਾ ਕਿ ਇੱਕ ਵਿਅਕਤੀ ਦੇ ਹੱਥ, ਪੈਰ ਵੱਢ ਦਿੱਤੇ ਗਏ ਪਰ ਇਸ ਮਾਮਲੇ ‘ਚ ਕੋਈ ਕਾਰਵਾਈ ਨਹੀਂ ਹੋ ਰਹੀ। ਇਸ ਲਈ ਅਵਾਜ਼ ਬੁਲੰਦ ਕੀਤੀ ਜਾਵੇ। ਉਹਨਾਂ ਕਿਹਾ ਕਿ ਹਕੂਮਤ ਤੇ ਹੁਕਮਰਾਨ ਵਿੱਚ ਬੇਸ਼ਰਮੀ ਆ ਗਈ ਹੈ ਤੇ ਕਿਸਾਨ ਕਿਸਾਨੀ ਸੰਕਟ ਨਾਲ ਘਿਰਿਆ ਹੋਇਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਵਿੱਚ ਮੁੱਖ ਮੰਤਰੀ ਦੇ ਨਾਲ ਨਾਲ ਹੋਰ ਮੰਤਰੀ ਵੀ ਸਾਰੇ ਦੇ ਸਾਰੇ ਦਾਗੀ ਹੋ ਗਏ ਹਨ।  ਕੈਪਟਨ ਅਮਰਿੰਦਰ ਸਿੰਘ ਦੀ ਬਦਲਾਅ ਰੈਲੀ ‘ਚ ਉਹਨਾਂ ਨੂੰ ਬੋਲਣ ਲਈ ਸਮਾਂ ਨਾ ਦਿੱਤੇ ਜਾਣ ਦੇ ਮਾਮਲੇ ‘ਚ ਉਹਨਾਂ ਕਿਹਾ ਕਿ ਇਸ ਮਾਮਲੇ ‘ਚ ਅਪਮਾਨਿਤ ਆਪਣੇ ਆਪ ਨੂੰ ਜਰੂਰ ਮਹਿਸੂਸ ਕਰ ਰਹੇ ਹਨ। ਇਸ ਸਬੰਧ ‘ਚ ਉਹਨਾਂ ਪਾਰਲੀਮੈਂਟ ਦੇ ਬਾਹਰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਵੀ ਜਾਣੂ ਕਰਵਾਇਆ ਹੈ। ਜੇਕਰ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਹੁੰਦਾ ਤਾਂ ਉਹ ਉਸ ਸਮੇਂ ਇੱਕ ਨਵੀਂ ਦਿਸ਼ਾ ਇਸ ਦੌਰਾਨ ਦਿੰਦੇ। ਉਹਨਾਂ ਕਿਹਾ ਕਿ ਬਦਲਾਓ ਰੈਲੀ ਦੌਰਾਨ ਉਹ ਆਪਣੀ 1992 ਵਿੱਚ ਪਾਰਲੀਮੈਂਟ ਵਿੱਚ ਦਿੱਤੇ ਭਾਸ਼ਣ ਦੇ ਵਾਂਗ ਤਿਆਰੀ ਕਰਕੇ ਪੁੱਜੇ ਸਨ। ਉਹਨਾਂ ਇਸ ਦੇ ਨਾਲ ਹੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਕਦਾਵਰ ਨੇਤਾ ਹਨ ਤੇ ਉਹਨਾਂ ਦਾ ਕਿਸੇ ਨਾਲ ਕੋਈ ਮੱਤਭੇਦ ਨਹੀਂ ਹੈ। ਜਿੱਥੇ ਵੀ ਕੋਈ ਵੀ ਕਾਨਫਰੰਸ ਹੁੰਦੀ ਹੈ ਤਾਂ ਉਹ ਉਥੇ ਆਪਣੇ ਸਾਥੀਆਂ ਨਾਲ ਜਰੂਰ ਸ਼ਾਮਲ ਹੋਣਗੇ। ਅਸਹਿਣਸ਼ੀਲਤਾ ਦੇ ਮੁੱਦੇ ‘ਤੇ ਲੇਖਕਾਂ ਵੱਲੋਂ ਐਵਾਰਡ ਵਾਪਸ ਕਰਨ ਦੇ ਮਾਮਲੇ ‘ਚ ਉਹਨਾਂ ਉਕਤ ਐਵਾਰਡ ਵਾਪਸ ਕਰਨ ਵਾਲੇ ਲੇਖਕਾਂ ਦੀ ਸ਼ਲਾਘਾ ਕੀਤੀ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply