Friday, March 6, 2026

ਰਈਆ ਮੰਡੀ ਵਿੱਚ ਤੋਰੀਏ ਦੀ ਫਸਲ ਦੀ ਆਮਦ ਅੱਜ ਤੋਂ ਸ਼ੁਰੂ

PPN2112201520

ਰਈਆ, ਖਿਲਚੀਆਂ, 21 ਦਸੰਬਰ (ਬਲਵਿੰਦਰ ਸੰਧੂ, ਖਾਲਸਾ)- ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਮੰਡੀ ਵਿਖੇ ਤੋਰੀਏ ਦੀ ਨਵੀਂ ਫਸਲ ਦੀ ਆਮਦ ਅੱਜ ਤੋਂ ਸ਼ੁਰੂ ਹੋ ਗਈ ਹੈ। ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗਗਨਦੀਪ ਜੱਜ ਨੇ ਆਪਣੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਤੋਰੀਏ ਦੀ ਫਸਲ ਦੀ ਆਮਦ ਅੱਜ ਤੋਂ ਬੜੇ ਜੋਰਾਂ ਸ਼ੋਰਾਂ ਨਾਲ ਹੋ ਰਹੀ ਹੈ। ਇਸ ਲਈ ਕਿਸਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਤੋਰੀਏ ਦੀ ਫਸਲ ਨੂੰ ਮੰਡੀ ਵਿੱਚ ਸੁਕਾ ਕੇ ਲਿਆਉਤਾਂ ਕਿ ਆਪਣੀ ਫਸਲ ਦਾ ਸਹੀ ਮੁੱਲ ਲੈ ਸਕੀਏ। ਇਸ ਤੋਂ ਇਲਾਵਾ ਸੁਰਜੀਤ ਸਿੰਘ ਗੋਖੀ, ਅਵਤਾਰ ਸਿੰਘ ਸਰਪੰਚ ਪੱਡੇ, ਰਜੇਸ਼ ਟਾਂਗਰੀ, ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ, ਮਨਮੋਹਣ ਸਿੰਘ, ਪ੍ਰੇਮ ਸਿੰਘ, ਸ੍ਰੀ ਟੁੰਨਟੁਨ, ਮੱਖਣ ਰਾਜ ਨਟਰਾਜ ਹੋਟਲ ਵਾਲੇ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply