Wednesday, March 25, 2026

ਗੁਰਬਾਣੀ ਖੋਜ ਨੂੰ ਸਮਰਪਿਤ ਗਿ: ਹਰਬੰਸ ਸਿੰਘ ਦਾ ਅਕਾਲ ਚਲਾਣਾ ਕੌਮ ਲਈ ਵੱਡਾ ਘਾਟਾ- ਜਥੇਦਾਰ

G. Gurbachan S11aਅੰਮ੍ਰਿਤਸਰ, 22 ਦਸੰਬਰ (ਗੁਰਪ੍ਰੀਤ ਸਿੰਘ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਖੋਜ ਨੂੰ ਸਮਰਪਿਤ ਗਿਆਨੀ ਹਰਬੰਸ ਸਿੰਘ ਦੇ ਅਕਾਲ ਚਲਾਣੇ ਨੂੰ ਦੁੱਖਦਾਈ ਦੱਸਿਆ ਹੈ।ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਉਨ੍ਹਾਂ ਦੇ ਪ੍ਰੀਵਾਰ ਨਾਲ ਦਿਲੀ ਹਮਦਰਦੀ ਜਤਾਉਂਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਉਨ੍ਹਾਂ ਦਾ ਅਕਾਲ ਚਲਾਣਾ ਕੌਮ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਅਸੀਂ ਅਕਾਲ ਪੁਰਖ ਜੀ ਦੇ ਚਰਨ੍ਹਾਂ ਵਿਚ ਅਰਦਾਸ ਕਰਦੇ ਹਾਂ ਕਿ ਪਰਮਾਤਮਾਂ ਉਨ੍ਹਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨ੍ਹਾਂ ਵਿਚ ਨਿਵਾਸ ਬਖਸ਼ਣ।ਉਨਾਂ ਕਿਹਾ ਕਿ ਗਿਆਨੀ ਹਰਬੰਸ ਸਿੰਘ ਨਾਮ-ਬਾਣੀ ਦੇ ਰਸੀਏ ਤੇ ਅਮਲੀ ਜੀਵਨ ਦੇ ਧਾਰਨੀ ਸਨ। ਉਨ੍ਹਾਂ ਨੇ ਰੂਹਾਨੀ ਅਨੁਭਵ ਅਤੇ ਬੋਧਿਕਤਾ ਦੇ ਸੁਮੇਲ ਵਿਚ ਚੌਦਾਂ ਭਾਗਾਂ ਵਿਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਕੀਤਾ, ਜੋ ਕੌਮ ਲਈ ਬੇਮਿਸਾਲ ਪ੍ਰਾਪਤੀ ਹੈ। ਉਨ੍ਹਾਂ ਦੇ ਇਸ ਟੀਕੇ ਦਾ ਨਾਮ ‘ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰਣੈ’ ਹੈ। ਉਨ੍ਹਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਖੋਜ ਨਾਲ ਸਬੰਧਤ ਇਹ ਕਾਰਜ ਇੱਕ ਇਤਿਹਾਸਕ ਕਾਰਜ ਹੋ ਨਿਬੜਿਆ ਜੋ ਸਿੱਖ ਜਗਿਆਸੂ, ਵਿਦਿਵਾਨਾਂ ਅਤੇ ਵਿਦਿਆਰਥੀਆਂ ਲਈ ਪ੍ਰੇਰਨਾ ਸ੍ਰੋਤ ਹਨ। ਕੌਮ ਦੇ ਸਿਧਾਂਤਕ ਅਤੇ ਪ੍ਰਬੁੱਧ ਵਿਦਿਵਾਨ ਗਿਆਨੀ ਹਰਬੰਸ ਸਿੰਘ ਦੀ ਦੇਣ ਕੌਮ ਲਈ ਸਦੀਵੀ ਹੈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply