Wednesday, March 25, 2026

ਈ.ਜੀ.ਐਸ ਅਧਿਆਪਕਾਂ ਪੰਜਾਬ ਸਰਕਾਰ ਵਿਰੁੱਧ ਬਠਿੰਡਾ ਵਿੱਚ ਮੋਰਚਾ ਗੱਡਿਆ

PPN2212201503ਬਠਿੰਡਾ, 22 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਈ.ਟੀ.ਟੀ ਅਧਿਆਪਕ ਦੀ ਪੋਸਟ ਉਪਰ ਰੈਗੂਲਰ ਬਹਾਲੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ. ਅਧਿਆਪਕਾਂ ਦੇ ਸਾਂਝੇ ਫਰੰਟ ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਪੰਜਾਬ ਵਲੋਂ ਕੀਤੇ ਐਲਾਨ ਅਨੁਸਾਰ ਅੱਜ ਮਿੰਨੀ ਸੈਕਟਰੀਏਟ ਬਠਿੰਡਾ ਸਾਹਮਣੇ ਡਾਕਟਰ ਭੀਮ ਰਾਓ ਅੰਬੇਡਕਰ ਪਾਰਕ ਵਿੱਚ ਪੱਕਾ ਧਰਨਾ ਸ਼ੁਰੂ ਕਰਕੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਦਾ ਮੋਰਚਾ ਖੋਲ੍ਹ ਦਿੱਤਾ।ਸਵੇਰੇ ਲਗਭਗ 3ਵਜੇ ਹੀ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ. ਅਧਿਆਪਕਾਂ ਦਾ ਇੱਕ ਗਰੁੱਪ ਮਿੰਨੀ ਸੈਕਟਰੀਏਟ ਵਿਖੇ ਪੁੱਜ ਗਿਆ ਅਤੇ ਪੁਲਸ ਪ੍ਰਸ਼ਾਸ਼ਨ ਦੀਆਂ ਰੋਕਾਂ ਦੇ ਬਾਵਜੂਦ ਡਾਕਟਰ ਭੀਮ ਰਾਓ ਅੰਬੇਡਕਰ ਪਾਰਕ ਵਿੱਚ ਦਰੀਆਂ ਵਿਛਾ ਕੇ ਸ਼ਾਂਤਮਈ ਢੰਗ ਨਾਲ ਰੋਸ ਧਰਨੇ ਉਪਰ ਬੈਠ ਗਿਆ।ਪੁਲਸ ਪ੍ਰਸ਼ਾਸ਼ਨ ਵਲੋਂ ਸਿਵਲ ਲਾਇਨ ਪੁਲਸ ਸਟੇਸ਼ਨ ਦੀ ਪੁਲਸ ਨੇ ਭਾਵੇਂ ਇੱਕ ਦੋ ਵਾਰ ਹੱਲੇ ਲੈ ਕੇ ਧਰਨੇ ਨੂੰ ਨਿਖੇੜਨ ਦੀ ਕੋਸ਼ਿਸ਼ ਕੀਤੀ ਪਰ ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਪੰਜਾਬ ਦੇ ਆਗੂਆਂ ਵੀਰਪਾਲ ਕੌਰ ਸਿਧਾਣਾ, ਕੁਲਦੀਪ ਸਿੰਘ ਪਾਬਲਾ, ਧੀਰਜ ਕੁਮਾਰ ਮੁਕਤਸਰ ਅਤੇ ਜਸਵਿੰਦਰ ਜੱਸੀ ਫਰੀਦਕੋਟ ਵਲੋਂ ਪੁਲਸ ਅਧਿਕਾਰੀਆਂ ਨੂੰ ਸਪੱਸ਼ਟ ਚੇਤਵਨੀ ਦਿੱਤੀ ਗਈ ਕਿ ਸਾਡਾ ਧਰਨਾ ਸ਼ਾਂਤਮਈ ਢੰਗ ਨਾਲ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਗਟਾਵਾ ਹੈ।ਪਰ ਜੇਕਰ ਪੁਲਸ ਪ੍ਰਸ਼ਾਸ਼ਨ ਨੇ ਧੱਕਾ ਕੀਤਾ ਤਾਂ ਇਸ ਦੀ ਜਿੰਮੇਵਾਰ ਬਠਿੰਡਾ ਪੁਲਸ ਦੀ ਹੋਵੇਗੀ।ਜਿਸ ਤੇ ਪੁਲਸ ਪ੍ਰਸ਼ਾਸ਼ਨ ਧਰਨੇ ਵਾਲੇ ਸਥਾਨ ਨੂੰ ਰਾਉਂਡ ਅੱਪ ਕਰਕੇ ਖੜ੍ਹ ਗਈ।ਇਸ ਮੌਕੇ ਯੂਨੀਅਨ ਆਗੂਆਂ ਰਾਮ ਸਿੰਘ ਮੋਗਾ, ਦਲਜੀਤ ਸਿੰਘ ਪੱਕਾ, ਸਤੀਸ਼ ਕੁਮਾਰ ਬਠਿੰਡਾ, ਵਨੀਤ ਕੁਮਾਰ ਮੁਕਤਸਰ, ਰਜਿੰਦਰ ਸਿੰਘ ਲੁਧਿਆਣਾ, ਰਣਵੀਰ ਕੌਰ ਬਠਿੰਡਾ, ਕੁਲਬੀਰ ਸਿੰਘ ਅਬੋਹਰ, ਦਲਜੀਤ ਸਿੰਘ ਕੈਂਥ, ਕੁਲਬੀਰ ਸਿੰਘ ਗੁਰਦਾਸਪੁਰ ਅਤੇ ਰਾਜਵਿੰਦਰ ਸਿੰਘ ਦਿਉਣ ਨੇ ਕਿਹਾ ਕਿ 14 ਮਹੀਨੇ ਦੀ ਨੰਨੀ ਬੱਚੀ ਰੂਥ ਦੀ ਕੁਰਬਾਨੀ ਦੇਣ ਤੋਂ ਬਾਅਦ ਵੀ 2 ਸਾਲਾਂ ਤੋਂ ਸਥਾਈ ਰੁਜ਼ਗਾਰ ਲਈ ਭਟਕ ਰਹੇ ਨੇ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ ਅਧਿਆਪਕ। ਉਨ੍ਹਾਂ ਕਿਹਾ ਕਿ ਸਾਡਾ ਇਹ ਧਰਨਾ ਈ.ਜੀ.ਐਸ./ ਏ.ਆਈ.ਈ./ ਐਸ.ਟੀ.ਆਰ ਅਧਿਆਪਕਾਂ ਦੀ ਈ.ਟੀ.ਟੀ. ਅਧਿਆਪਕ ਦੀ ਪੋਸਟ ਉਪਰ ਰੈਗੂਲਰ ਭਰਤੀ, ਪੋਸਟ ਅਨੁਸਾਰ ਬਣਦਾ ਬੇਸਿਕ ਪੇ-ਗ੍ਰੇਡ ਅਤੇ ਭੱਤੇ ਅਤੇ ਫਰਵਰੀ 2014 ਤੋਂ ਈ.ਜੀ.ਐਸ./ ਏ.ਆਈ.ਈ./ਐਸ.ਟੀ.ਆਰ ਅਧਿਆਪਕਾਂ ਦੀ ਸਰਵਿਸ ਬੁੱਕ ਦੀ ਬਹਾਲੀ ਆਦਿ ਪ੍ਰਮੁੱਖ ਮੰਗਾਂ ਦੀ ਪੂਰਤੀ ਤੱਕ ਸ਼ਾਂਤਮਈ ਤਰੀਕੇ ਨਾਲ ਚਲਦਾ ਰਹੇਗਾ।ਇਸ ਮੌਕੇ ਅਮਨਦੀਪ ਸਿੰਘ ਮਹਿਤਪੁਰ, ਦਰਸ਼ਨ ਸਿੰਘ ਸੇਖੂ, ਗੁਰਪ੍ਰੀਤ ਸਿੰਘ ਭੋਗਪੁਰ, ਸਰਦੂਲ ਸਿੰਘ ਜੰਡਾ, ਜੋਤੀ ਰਾਣੀ ਬਠਿੰਡਾ, ਮਹਿੰਦਰ ਕੌਰ, ਵਰਿੰਦਰ ਸਿੰਘ ਭੋਗਪੁਰ, ਪਰਮਜੀਤ ਕੌਰ, ਜਤਿੰਦਰ ਕੁਮਾਰ ਸੰਗੋਵਾਲ ਅਤੇ ਸੁਖਪਾਲ ਸਿੰਘ ਸੰਗਤ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply