Friday, April 17, 2026

ਡੀ.ਏ.ਵੀ ਰਾਸ਼ਟਰੀ ਖੇਡ ਟੂਰਨਾਮੈਂਟ-2015 (ਲੜਕੀਆਂ) ‘ਚ ਡੀ.ਏ.ਵੀ ਪਬਲਿਕ ਸਕੂਲ ਜੇਤੂ

PPN2212201518

ਅੰਮ੍ਰਿਤਸਰ, 22 ਦਸੰਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਰਾਸ਼ਟਰੀ ਖੇਡ ਲੜਕੀਆਂ ਦਾ ਟੂਰਨਾਮੈਂਟ-2015 ਹੁਣੇ ਹੀ ਜੰਮੂ ਵਿੱਚ ਆਯੋਜਿਤ ਕੀਤਾ ਗਿਆ।ਟੂਰਨਾਮੈਂਟ ਦਾ ਉਦਘਾਟਨ ਡੀ.ਏ.ਵੀ. ਸੀ.ਐਮ.ਸੀ ਦੇ ਜਨਰਲ ਸੈਕਟਰੀ ਸ਼੍ਰੀ ਆਰ.ਐਮ. ਸ਼ਰਮਾ ਜੀ, ਸ਼੍ਰੀ ਜੇ.ਪੀ ਸ਼ੂਰ ਡਾਇਰੈਕਟਰ ਪੀ.ਐਸ- ਤੇ ਏਡਿਡ ਸਕੂਲਜ਼, ਡੀ.ਏ.ਵੀ. ਸੀ.ਐਮ.ਸੀ ਨਵੀਂ ਦਿੱਲੀ ਨੇ ਕੀਤਾ। ਭਾਰਤ ਦੇ 13 ਰਾਜਾਂ ਦੇ 1332 ਤੋਂ ਵੀ ਜ਼ਿਆਦਾ ਵਿਦਿਆਰਥੀਆਂ ਨੇ ਇਸ ਟੂਰਨਾਮੈਂਟ ਵਿੱਚ ਭਾਗ ਲਿਆ।ਟੂਰਨਾਮੈਟ ਦੇ ਦੌਰਾਨ ਸਾਰੇ ਵਿਦਿਆਰਥੀਆਂ ਨੇ ਇੱਕ ਦੂਜੇ ਨਾਲ ਸਖ਼ਤ ਮੁਕਾਬਲਾ ਕੀਤਾ। ਪੰਜਾਬ ਜ਼ੋਨ ਵੱਲੋਂ ਸਕੂਲ ਨੇ ਅੰਡਰਸ਼19 ਟੂਰਨਾਮੈਂਟ ਵਿੱਚ ਭਾਗ ਲਿਆ ਤੇ ਲਾਨ ਟੈਨਿਸ, ਬੈਡਮਿੰਟਨ ਅਤੇ ਤੈਰਾਕੀ ਵਿੱਚ ਪੰਜਾਬ ਨੇ ਨੁਮਾਇੰਦਗੀ ਕੀਤੀ।ਉਪਰੋਕਤ ਖੇਡਾਂ ਵਿੱਚ ਸਾਡੇ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਪੰਜਾਬ ਜ਼ੋਨ ਨੇ ਓਵਰਆਲ ਟਰਾਫ਼ੀ ਜਿੱਤੀ। ਲਾਨ ਟੈਨਿਸ ਲੜਕੀਆਂ ਦੀ ਟੀਮ ਦੀ ਅੱਠਵੀਂ ਜਮਾਤ ਦੀ ਅਲੀਸ਼ਾ ਮੈਨਨ, ਨਿਮਰਤ ਕੌਰ ਅਤੇ ਨੌਵੀਂ ਜਮਾਤ ਦੇ ਅਨੁਭੂਤੀ ਸਿੰਘ ਨੇ ਹਰਿਆਣਾ ਨੂੰ ਹਰਾ ਕੇ ਸੋਨ ਤਮਗਾ ਹਾਸਲ ਕੀਤਾ।ਬੈਡਮਿੰਟਨ ਲੜਕੀਆਂ ਦੀ ਟੀਮ ਦੀ ਸੌਮਿਆ ਖੰਨਾ ਜਮਾਤ ਗਿਆਰ੍ਹਵੀਂ, ਨੂਰ ਏ. ਸਿੰਘ, ਸੌਮਿਆ ਕਪੂਰ ਤੇ ਸ਼ਾਇਨਾ ਗੁਪਤਾ ਜਮਾਤ ਨੌਵੀਂ ਅਤੇ ਸੁਕ੍ਰਿਤੀ ਕਪੂਰ ਜਮਾਤ ਦੱਸਵੀਂ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ।ਤੈਰਾਕੀ ਵਿੱਚ ਦ੍ਰਿਸ਼ਟੀ ਮਹਿੰਦਰੂ ਨੇ ਇੱਕ ਚਾਂਦੀ ਦਾ ਤਮਗਾ ਅਤੇ ਵੱਖ-ਵੱਖ ਪ੍ਰਤੀਯੋਗਿਤਾ ਵਿੱਚ ਦੋ ਕਾਂਸੇ ਦੇ ਤਮਗੇ ਜਿੱਤੇ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਆਪਣੇ ਪਸੰਦ ਦੇ ਖੇਤਰ ਵਿੱਚ ਚੰਗਾ ਕਰ ਵਿਖਾਉਣ। ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਅਤੇ ਅਧਿਆਪਕਾਂ ਦੀ ਸਿਖਾਉਣ ਵਿਧੀ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਵਿਅਕਤੀਤਵ ਦੇ ਸੰਪੂਰਨ ਵਿਕਾਸ ਦੇ ਲਈ ਸਿੱਖਿਆ ਅਤੇ ਖੇੇਡਾਂ ਵਿੱਚ ਸੰਤੁਲਨ ਬਣਾਉਣ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply