Sunday, April 26, 2026

ਲੇਖਕ ਅਤੇ ਪੱਤਰਕਾਰ “ਰਾਜਨ” ਗਿਆਨ ਸਿੰਘ ਕੰਵਲ ਐਵਾਰਡ ਨਾਲ ਸਨਮਾਨਿਤ

PPN2312201513ਚੌਂਕ ਮਹਿਤਾ, 23 ਦਸੰਬਰ (ਜੋਗਿੰਦਰ ਮਾਣਾ)- ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਜਨਰਲ ਸਕੱਤਰ, ਉਘੇ ਲੇਖਕ ਅਤੇ ਪੱਤਰਕਾਰ ਸ਼ੇਲਿੰਦਰਜੀਤ ਸਿੰਘ ਰਾਜਨ ਨੂੰ ਉਹਨਾਂ ਦੀਆਂ ਪੰਜਾਬੀ ਮਾਂ ਬੋਲੀ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ, ਮਰਹੂਮ ਕਵੀ ਗਿਆਨ ਸਿੰਘ ਕੰਵਲ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਰਣਜੀਤ ਪੰਜਾਬੀ ਸਾਹਿਤ ਸਭਾ ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਰਾਮਦਾਸ ਸੀ: ਸੈ: ਸਕੂਲ ਵਿਖੇ ਕਰਵਾਏ ਗਏ ਇਕ ਵਿਸ਼ਾਲ ਸਨਮਾਨ ਸਮਾਗਮ ਦੌਰਾਨ ਸ੍ਰੀ ਰਾਜਨ ਨੂੰ ਇਹ ਸਨਮਾਨ ਦਿੱਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸਰਵਸ੍ਰੀ ਡਾ: ਬਿਕਰਮ ਸਿੰਘ ਘੁੰਮਣ, ਡਾ: ਧਰਮ ਸਿੰਘ, ਡਾ: ਭੁਪਿੰਦਰ ਸਿੰਘ ਮੱਟੂ ਜ਼ਿਲ੍ਹਾ ਭਾਸ਼ਾ ਅਫਸਰ, ਸਭਾ ਦੇ ਪ੍ਰਧਾਨ ਡਾ: ਗਿਆਨ ਸਿੰਘ ਘੇਈ, ਪ੍ਰਿੰ: ਬਲਵਿੰਦਰ ਸਿੰਘ, ਡਾ: ਚਰਨਜੀਤ ਸਿੰਘ ਗੁਮਟਾਲਾ, ਅਤੇ ਹੋਰ ਸਖਸ਼ੀਅਤਾਂ ਸੁਸ਼ੋਭਿਤ ਸਨ। ਪੰਜਾਬੀ ਸਾਹਿਤ ਸਭਾ ਦੇ ਸਰਪ੍ਰਸਤ ਪ੍ਰਿੰ: ਸੇਵਾ ਸਿੰਘ ਕੌੜਾ ਅਤੇ ਗਤਿਕਾਰ ਮੱਖਣ ਸਿੰਘ ਭੈਣੀਵਾਲਾ ਨੇ ਸ਼ੇਲਿੰਦਰਜੀਤ ਸਿੰਘ ਰਾਜਨ ਦੀਆਂ ਸਾਹਿਤਕ ਅਤੇ ਪੱਤਰਕਾਰੀ ਖੇਤਰ ਵਿੱਚ ਨਿਭਾਈਆਂ ਸੇਵਾਵਾਂ ਬਾਰੇ ਪਰਚੇ ਪੜ੍ਹੇ, ਉਪਰੰਤ ਸਮੁੱਚੇ ਪ੍ਰਧਾਨਗੀ ਮੰਡਲ ਨੇ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਹੀ ਸੁਰਿੰਦਰ ਸਿੰਘ ਪਾਮਾ ਨੂੰ ਸਹਿਣ ਸਿੰਘ ਸੀਤਲ, ਧਰਵਿੰਦਰ ਸਿੰਘ ਔਲਖ ਨੂੰ ਬਲਵੰਤ ਸਿੰਘ ਤੇਗ, ਡਾ: ਬਿਕਰਮ ਸਿੰਘ ਘੁੰਮਣ ਨੂੰ ਗੁਰਬਖਸ਼ ਸਿੰਘ ਪ੍ਰੀਤਲੜੀ, ਡਾ: ਧਰਮ ਸਿੰਘ ਨੂੰ ਭਾਈ ਵੀਰ ਸਿੰਘ ਅਤੇ ਜਸਵਿੰਦਰ ਸਿੰਘ ਪੰਛੀ ਨੂੰ ਜਗਦੇਵ ਸਿੰਘ ਜੱਸੋਵਾਲ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ । ਮੰਚ ਸੰਚਾਲਨ ਦੇ ਫਰਜ਼ ਹਰਬੰਸ ਸਿੰਘ ਨਾਗੀ ਨੇ ਨਿਭਾਏ ।ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਪ੍ਰਿੰ: ਰਘਬੀਰ ਸਿੰਘ ਸੋਹਲ, ਨਵਦੀਪ ਸਿੰਘ ਬਦੇਸ਼ਾ, ਮਨਜੀਤ ਸਿੰਘ ਵੱਸੀ, ਗੁਰਪ੍ਰੀਤ ਧੰਜਲ, ਸੁੱਖਾ ਸਿੰਘ ਭੁੱਲਰ, ਸੁਖਰਾਜ ਸਿੰਘ ਭੁੱਲਰ, ਹਰਮੇਸ਼ ਕੌਰ ਜੋਧੇ, ਤਰਸੇਮ ਸਿੰਘ ਕਾਲੇਕੇ, ਜਸਪ੍ਰੀਤ ਕਲਿਆਣ, ਸਰਬਜੀਤ ਸਿੰਘ ਬਿੱਲਾ, ਡਾ: ਸੁਖਦੇਵ ਸਿੰਘ ਪਾਂਧੀ, ਸੰਤੋਖ ਸਿੰਘ ਰਾਹੀ, ਮੱਕਣ ਸਿੰਘ ਭੈਣੀਵਾਲ, ਹਰਭਜਨ ਸਿੰਘ ਖੇਮਕਰਨੀ, ਪ੍ਰਿੰ: ਗਰਬਾਜ ਸਿੰਘ ਤੋਲਾ ਨੰਗਲ, ਹਰੀ ਸਿੰਘ ਗਰੀਬ, ਬਲਬੀਰ ਸਿੰਘ ਵੋਹਰਾ, ਹਰਿੰਦਰ ਸਿੰਘ, ਜਸਬੀਰ ਸਿੰਘ, ਦਲਬੀਰ ਸਿੰਘ ਅੰਮ੍ਰਿਤਸਰ, ਕਲਿਆਣ ਅੰਮ੍ਰਿਤਸਰੀ, ਜਸਵਿੰਦਰ ਸਿੰਘ ਢਿੱਲੋਂ ਅਤੇ ਹੋਰਨਾਂ ਨੇ ਕਾਵਿ ਰਚਨਾਵਾਂ ਪੜੀਆਂ। ਆਖਰ ਵਿੱਚ ਸਭਾ ਦੇ ਪ੍ਰਧਾਨ ਡਾ; ਗਿਆਨ ਸਿੰਘ ਘੇਈ ਨੇ ਸਭ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply