ਪਠਾਨਕੋਟ, 23 ਦਸੰਬਰ (ਪ.ਪ)- ਜਿਲ੍ਹਾ ਪਠਾਨਕੋਟ ਵਿੱਚ ਹੀ ਡੇਅਰੀ ਸਿਖਲਾਈ ਕੋਰਸ ਚਲਾਉਣ ਲਈ ਪੰਜਾਬ ਸਰਕਾਰ ਵਲੋਂ ਮਨਜੂਰੀ ਦੇ ਦਿੱਤੀ ਗਈ ਹੈ ਅਤੇ ਹੁਣ ਜਿਲ੍ਹਾ ਪਠਾਨਕੋਟ ਦੇ ਨੌਜਵਾਨਾਂ ਨੂੰ ਆਪਣਾ ਡੇਅਰੀ ਫਾਰਮ ਸ਼ੁਰੂ ਕਰਨ ਲਈ ਟ੍ਰੇਨਿੰਗ ਲੈਣ ਵਾਸਤੇ ਜਿਲ੍ਹਾ ਗੁਰਦਾਸਪੁਰ ਨਹੀਂ ਜਾਣਾ ਪਵੇਗਾ ਅਤੇ ਪਠਾਨਕੋਟ ਵਿੱਚ ਟ੍ਰੇਨਿੰਗ ਸੈਂਟਰ ਬਣਨ ਦੇ ਨਾਲ ਨੌਜਵਾਨ ਡੇਅਰੀ ਕਿੱਤੇ ਵੱਲ ਹੋਰ ਪ੍ਰੇਰਿਤ ਹੋਣਗੇ। ਇਹ ਜਾਣਕਾਰੀ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਪਠਾਨਕੋਟ ਨੇ ਦਿੰਦਿਆਂ ਦੱਸਿਆਂ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀ ਦੇ ਬਦਲਾਬ ਲਈ ਨਵੀਂਆਂ ਨਵੀਂਆਂ ਯੋਜਨਾਵਾਂ ਚਲਾ ਕੇ ਡੇਅਰੀ ਉਦਯੋਗ ਸਥਾਪਿਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਹੁਣ ਡੇਅਰੀ ਉਦਯੋਗ ਸਥਾਪਿਤ ਕਰਨ ਲਈ ਨੌਜਵਾਨ ਜਿਲ੍ਹੇ ਵਿੱਚ ਹੀ ਫ੍ਰੀ ਟ੍ਰੇਨਿੰਗ ਪ੍ਰਾਪਤ ਕਰ ਸਕਣਗੇ।
ਸ਼੍ਰੀ ਸ਼ਰਮਾ ਨੇ ਦਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਡੇਅਰੀ ਵਿਭਾਗ ਵਲੋਂ ਵਿੱਤੀ ਸਾਲ ਦੌਰਾਨ ਜਿਲ੍ਹੇ ਅੰਦਰ ਦੁੱਧ ਉਤਪਾਦਕ ਸਬੰਧੀ 7 ਜਾਗਰੁਕਤਾ ਕੈਂਪ ਲਗਾ ਕੇ 875 ਨੋਜਵਾਨਾਂ ਨੂੰ ਟ੍ਰੇਨਿੰਗ ਦੇਣ ਦਾ ਟੀਚਾ ਮਿੱਥਿਆ ਗਿਆ ਸੀ ਅਤੇ ਹੁਣ ਤੱਕ ਵਿਭਾਗ ਵਲੋਂ ਪੰਜ ਕੈਂਪ ਲਗਾ ਕੇ 632 ਨੋਜਵਾਨਾਂ ਨੂੰ ਫ੍ਰੀ ਟ੍ਰੇਨਿੰਗ ਦਿੱਤੀ ਜਾ ਗਈ ਹੈ ਅਤੇ ਉਨ੍ਹਾਂ ਨੂੰ ਡੇਅਰੀ ਉਦਯੋਗ ਲਗਾਉਣ ਲਈ ਉਤਸ਼ਾਹਿਤ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਭਾਗ ਵਲੋਂ ਛੋਟੇ ਦੁੱਧ ਉਤਪਾਦਕਾਂ ਲਈ 19 ਸਿਖਲਾਈ ਵਿਸਥਾਰ ਸੇਵਾ ਕੈਂਪ ਲਗਾ ਕੇ 1361 ਦੁੱਧ ਉਤਪਾਦਕਾਂ ਨੂੰ ਟ੍ਰੇਨਿੰਗ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ 16 ਨਵੇਂ ਡੇਅਰੀ ਯੂਨਿਟਾਂ ਲਈ ਕਰਜਾ ਉਪਲਬਧ ਕਰਵਾਉਣ ਲਈ 77.40 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਅਤੇ ਨਵੇਂ ਡੇਅਰੀ ਯੂਨਿਟਾਂ ਲਈ ਤਿੰਨ ਕੈਟਲ ਸ਼ੈਡ ਬਣਾਉਣ ਲਈ 5.50 ਲੱਖ ਰੁਪਏ ਜਾਰੀ ਕੀਤੇ ਹਨ।
ਉਨ੍ਹਾਂ ਬੇਰੋਜਗਾਰ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਡੇਅਰੀ ਉਦਯੋਗ ਲਈ ਵਧੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਜਿਨ੍ਹਾਂ ਤੋਂ ਲਾਭ ਉੱਠਾ ਕੇ ਬੇਰੋਜਗਾਰ ਨੌਜਵਾਨ ਆਪਣਾ ਖੁਦ ਦਾ ਰੋਜਗਾਰ ਸ਼ੁਰੂ ਕਰ ਸਕਦੇ ਹਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media