
ਪਠਾਨਕੋਟ, 24 ਦਸੰਬਰ (ਪ.ਪ)- ਸਥਾਨਕ ਸ਼ਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਕ੍ਰਿਸਮਿਸ ਡੇ ਅਤੇ ਨਵੇਂ ਸਾਲ ਸਬੰਧੀ ਜ਼ਿਲ੍ਹਾ ਪੱਧਰੀ ਪੇਂਟਿੰਗ ਅਤੇ ਮਾਡਲ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇੰਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਭਰ ਤੋਂ 121 ਸਕੂਲਾਂ ਦੇ 121 ਵਿਦਿਆਰਥੀਆਂ ਨੇ ਹਿੱਸਾ ਲਿਆ।
ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਨੇ ਇਸ ਮੌਕੇ ‘ਤੇ ਬੱਚਿਆਂ ਨੂੰ ਕ੍ਰਿਸਮਿਸ ਡੇ ਅਤੇ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆ ਕਿਹਾ ਕਿ ਪ੍ਰਭੂ ਯਸੂ ਮਸੀਹ ਨੇ ਸਾਨੂੰ ਆਪਸੀ ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਪ੍ਰਭੂ ਯਸੂ ਮਸੀਹ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ। ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਅਤੇ ਬੇਟੀ ਪੜਾਓ ਤੇ ਬੇਟੀ ਬਚਾਓ ਅਤੇ ਸਵੱਛ ਭਾਰਤ ਮੁਹਿੰਮ ਵਿੱਚ ਵੱਡਮੁੱਲਾ ਯੋਗਦਾਨ ਪਾਉਣ। ਉਨ੍ਹਾਂ ਨੇ ਇਸ ਮੌਕੇ ‘ਤੇ ਪੇਂਟਿੰਗ ਅਤੇ ਮਾਡਲ ਬਣਾਉਣ ਵਾਲੇ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
ਸ਼੍ਰੀ ਪਵਨ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਇਸ ਮੌਕੇ ਦੱਸਿਆ ਹੈ ਕਿ ਮਾਡਲ ਬਣਾਉਣ ਮੁਕਾਬਲਿਆਂ ਵਿੱਚ ਐਵਲਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਸੰਜਨਾ ਪਹਿਲੇ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀੜੀ ਖੁਰਦ ਦੇ ਅਮਿਤ ਦੂਜੇ ਸਥਾਨ ‘ਤੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾੜਾ ਜਤਨ ਬੋਬੀ ਤੀਜੇ ਸਥਾਨ ‘ਤੇ ਰਿਹਾ। ਇਸੇ ਤਰ੍ਹਾਂ ਜੂਨੀਅਰ ਵਿੰਗ ਵਿੱਚ ਸਰਕਾਰੀ ਹਾਈ ਸਕੂਲ ਧੋਬੜਾ ਦਾ ਅੰਕੁਸ਼ ਪਹਿਲੇ ਸਥਾਨ ‘ਤੇ, ਸਰਕਾਰੀ ਹਾਈ ਸਕੂਲ ਭਟਵਾਂ ਦਾ ਵਿਕਾਸ ਦੂਜੇ ਸਥਾਨ ‘ਤੇ, ਸਰਕਾਰੀ ਮਿਡਲ ਸਕੂਲ ਸਿਹੋਰਾ ਕਲਾਂ ਦਾ ਕਰਨ ਅਤੇ ਰੂਪਾਂਜਲੀ ਤੀਜੇ ਸਥਾਨ ‘ਤੇ ਰਹੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਪੇਂਟਿੰਗ ਮੁਕਾਬਲਿਆਂ ਦੇ ਸੀਨੀਅਰ ਵਿੰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਦਾ ਲਲਿਤ ਪਹਿਲੇ ਸਥਾਨ ‘ਤੇ, ਸਰਕਾਰੀ ਹਾਈ ਸਕੂਲ ਡੇਹਰੀਵਾਲ ਦਾ ਅਕਾਸ਼ਦੀਪ ਦੂਜੇ ਸਥਾਨ ‘ਤੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਰੰਗਖਡ ਦਾ ਜੀਵਨ ਜੋਤੀ ਤੀਜੇ ਸਥਾਨ ‘ਤੇ ਰਿਹਾ। ਇਸੇ ਤਰ੍ਹਾਂ ਜੂਨੀਅਰ ਵਿੰਗ ਵਿੱਚ ਸਰਕਾਰੀ ਹਾਈ ਸਕੂਲ ਡੇਹਰੀਵਾਲ ਦਾ ਪੰਕਜ ਪਹਿਲੇ ਸਥਾਨ ‘ਤੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਿਕਪੁਰ ਦਾ ਕਰਨਵੀਰ ਦੂਜੇ ਸਥਾਨ ‘ਤੇ ਅਤੇ ਸਰਕਾਰੀ ਮਿਡਲ ਸਕੂਲ ਅਜੀਜਪੁਰ ਦੀ ਖੁਸ਼ਬੂ ਤੀਜੇ ਸਥਾਨ ‘ਤੇ ਰਹੀ। ਉਨ੍ਹਾਂ ਨੇ ਸਕੂਲ ਮੁੱਖੀਆਂ ਅਤੇ ਸਟਾਫ਼ ਨੂੰ ਅਪੀਲ ਕੀਤੀ ਕਿ ਉਹ ਸਕੂਲਾਂ ਵਿੱਚ ਬਣੇ ਪਖਾਨਿਆਂ ਅਤੇ ਪੀਣ ਵਾਲੇ ਪਾਣੀ ਲਈ ਬਣੀਆਂ ਟੈਂਕੀਆਂ ਦੀ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣ।
ਇਸ ਮੌਕੇ ਪ੍ਰਿੰ: ਭੁਪਿੰਦਰ ਕੌਰ ਨੇ ਮੁੱਖ ਮਹਿਮਾਨ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰ: ਮਨਜੀਤ ਮੱਲ ਅਤੇ ਸ਼੍ਰੀ ਵਿਨੋਦ ਮਹਾਜਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਰਵਸ਼੍ਰੀ ਰਜਿੰਦਰ ਬਿੱਟਾ ਭਾਜਪਾ ਨੇਤਾ, ਵਿਨੇ ਮੋਹਨ ਜ਼ਿਲ੍ਹਾ ਗਾਈਡੈਂਸ ਕੌਂਸਲਰ, ਉਂਕਾਰ ਸਿੰਘ ਐਜੂਸੈਟ ਕੋਆਡੀਨੇਟਰ ਅਤੇ ਸਕੂਲ ਦਾ ਸਟਾਫ਼ ਵੀ ਹਾਜ਼ਰ ਸੀ।
Punjab Post Daily Online Newspaper & Print Media