Saturday, October 17, 2026

ਐਲੀਮੈਂਟਰੀ ਸਕੂਲ ਖੈਰਾਬਾਦ ਦੇ ਬੱਚਿਆਂ ਨੇ ਮਨਾਇਆ ਕ੍ਰਿਸਮਿਸ ਦਾ ਤਿਉਹਾਰ

PPN2412201531

ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ ਸੱਗੂ)- ਸਰਕਾਰੀ ਐਲੀਮੈਂਟਰੀ ਸਕੂਲ ਖੈਰਾਬਾਦ ਵਿਖੇ ਕ੍ਰਿਸਮਿਸ ਦਾ ਤਿਉਹਾਰ ਸਕੂਲ ਦੇ ਨੰਨੇ-ਮੁੰਨੇ ਬੱਚਿਆਂ ਅਤੇ ਸਕੂਲ ਸਟਾਫ ਵੱਲੋਂ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਵੱਲੋਂ ਗਾਣੇ ਅਤੇ ਡਾਂਸ ਪੇਸ਼ ਕੀਤਾ ਗਿਆ। ਸਾਂਤਾ ਕਲਾਜ਼ ਬਣੇ ਬੱਚੇ ਨੇ ਸਾਰੇ ਸਕੂਲੀ ਬੱਚਿਆਂ ਨੂੰ ਟੋਫੀਆਂ ਤੇ ਹੋਰ ਤੋਹਫੇ ਦਿੱਤੇ। ਇਸ ਮੌਕੇ ਰੋਸ਼ਨ ਨਾਲ ਸ਼ਰਮਾ ਸਟੇਟ ਤੇ ਨੈਸ਼ਨਲ ਐਵਾਰਡੀ ਨੇ ਬੱਚਿਆਂ ਅਤੇ ਸਟਾਫ ਨਾਲ ਸਾਂਝੇ ਕਰਦੇ ਹੋਏ ਕਿਹਾ ਕਿ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਪਾਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਸਿਮਰਨਜੀਤ ਕੌਰ, ਸ਼ਰਨਜੀਤ ਕੌਰ, ਵਿਜੇ ਕੁਮਾਰੀ, ਹਰਭਜਨ ਕੌਰ, ਕੰਵਲਪ੍ਰੀਤ ਕੌਰ, ਗੁਰਜੀਤ ਕੌਰ, ਲਵਲੀਨ ਕੌਰ, ਗੁਰਮਿੰਦਰ ਕੌਰ, ਕੁਲਵਿੰਦਰ ਕੌਰ, ਮਨੀ, ਮਨਦੀਪ ਕੌਰ, ਨਿਸ਼ਾਨ ਸਿੰਘ, ਕੁਲਬੀਰ ਕੌਰ ਅਤੇ ਰਜਵੰਤ ਕੌਰ ਸ਼ਾਮਿਲ ਹੋਏ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply