
ਭਿਖੀਵਿੰਡ, 24 ਦਸੰਬਰ (ਕੁਲਵਿੰਦਰ ਸਿੰਘ ਕੰਬੋਕੇ) ਅੱਡਾ ਭਿਖੀਵਿੰਡ ਨੇੜਲ਼ੇ ਪਿੰਡ ਭੈਣੀ ਮੱਸਾ ਸਿੰਘ ਵਿਖੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡੀ ਗਈ।ਪੰਜਾਬ ਸਰਕਾਰ ਵਲੋਂ ਗਰੀਬ ਪਰਿਵਰਾਂ ਨੂੰ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਿੱਤੀ ਜਾਂਦੀ ਇਸ ਕਣਕ ਦੀ ਵੰਡ ਮੌਕੇ ਭੈਣੀ ਮੱਸਾ ਸਿੰਘ ਦੇ ਅਕਾਲੀ ਆਗੂ ਸੁਖਰਾਜ ਸਿੰਘ, ਸਤਨਾਮ ਸਿੰਘ, ਦਿਲਬਾਗ ਸਿੰਘ ਮੌਲਾ ਅਤੇ ਜਥੇਦਾਰ ਸੁਖਚੈਨ ਸਿੰਘ ਤੋਂ ਇਲਾਵਾ ਇੰਸਪੈਕਟਰ ਚੰਦਨ, ਇੰਸਪੈਕਟਰ ਅਵਤਾਰ ਸਿੰਘ, ਭਿਖੀਵਿੰਡ ਡੀਪੂ ਹੋਲਡਰ ਪ੍ਰਵੇਜ ਕੁਮਾਰ, ਦਿਦਾਰ ਸਿੰਘ ਭੈਣੀ, ਬਲਵਿੰਦਰ ਸਿਮਘ ਮੱਲ੍ਹੀ ਆਦਿ ਮੌਜੂਦ ਸਨ। ਇਸ ਮੌਕੇ ਅਕਾਲੀ ਆਗੂਆਂ ਨੇ ਕਿਹਾ ਕਿ ਅਕਾਲੀ ਸਰਕਾਰ ਵਲੋਂ ਗਰੀਬ ਪਰਿਵਾਰਾਂ ਨੂੰ ਸੱਸਤੀ ਕਣਕ, ਸ਼ਗਨ ਸਕੀਮ ਤਹਿਤ ਲੜਕੀ ਦੀ ਸ਼ਾਦੀ ‘ਤੇ ਮਾਲੀ ਮਦਦ, ਵਿਧਵਾ, ਬਢਾਪਾ ਅਤੇ ਅੰਗਹੀਣ ਪੈਨਸ਼ਨਾਂ ਦਿਤੀਆ ਜਾ ਰਹੀਆ, ਜਿੰਨਾਂ ਦੀ ਰਾਸ਼ੀ ਨਵੇਂ ਸਾਲ ਤੋਂ ਵਧਾਈ ਜਾ ਰਹੀ ਹੈ। ਉਨਾਂ ਹੋਰ ਕਿਹਾ ਕਿ ਖੇਮਕਰਨ ਹਲਕੇ ਵਿੱਚ ਸੰਸਦੀ ਸਕੱਤਰ ਵਿਰਸਾ ਸਿਂਘ ਵਲਟੋਹਾ ਵਲੋਂ ਵਿਕਾਸ ਕਾਰਜ਼ ਪਹਿਲ ਦੇ ਅਧਾਰ ‘ਤੇ ਕਰਵਾਏ ਜਾ ਰਹੇ ਹਨ। ਉਨਾਂ ਦਾਅਵਾ ਕੀਤਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਕਾਸ ਦੇ ਮੁੱਦੇ ‘ਤੇ ਅਕਾਲੀ ਦਲ ਮੁੜ ਤੀਜੀ ਵਾਰੀ ਸਰਕਾਰ ਬਣਾਏਗਾ ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media