Tuesday, August 4, 2026

ਕ੍ਰਇਏਟਵ ਆਰਟ ਪ੍ਰੋਡਕਸ਼ਨ ਵੱਲੋਂ ਖੂਨੀ ਚਾਇਨਾ ਡੋਰ ਬੰਦ ਕਰਨ ਲਈ ਡੀ. ਸੀ ਨੂੰ ਮੰਗ ਪੱਤਰ

PPN2512201511

ਜੰਡਿਆਲਾ ਗੁਰੂ, 25 ਦਸੰਬਰ (ਹਰਿੰਦਰ ਪਾਲ ਸਿੰਘ)- ਜਸਪਾਲ ਸਿੰਘ ਪਾਇਲਟ ਪ੍ਰੋਡਿੂਸਰ, ਮੀਨਾਕਸ਼ੀ ਸ਼ਰਮਾ ਅਤੇ ਉਹਨਾਂ ਦੀ ਸਾਰੀ ਟੀਮ ਵਲੋਂ ਡੀ.ਸੀ ਰਵੀ ਭਗਤ ਨੂੰ ਖੂਨੀ ਚਾਇਨਾ ਡੋਰ ਤੇ ਪੂਰਨ ਪਾਬੰਦੀ ਲਾਉਣ ਬਾਰੇ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਦੀਆਂ ਸਖਤ ਹਦਾਇਤਾਂ ਤੋਂ ਬਾਅਦ ਵੀ ਖਤਰਨਾਕ ਚਾਇਨਾ ਡੋਰ ਖੁਲੇਆਮ ਵਰਤੋਂ ਵਿਚ ਲਿਆਂਦੀ ਜਾ ਰਹੀ ਹੈ । ਜੇਕਰ ਵੇਚਣ ਵਾਲਾ ਫੜਿਆ ਵੀ ਜਾਂਦਾ ਹੈ ਤਾਂ ਦੋਸ਼ੀ ਜਲਦ ਹੀ ਜਮਾਨਤ ਤੇ ਛੁੱਟ ਕੇ ਬਾਹਰ ਆ ਜਾਦਾ ਹੈ ਅਤੇ ਇਹ ਖਤਰਨਾਕ ਡੋਰ ਵੇਚਣ ਦਾ ਸਿਲਸਲਾ ਫੇਰ ਸ਼ੁਰੂ ਹੋ ਜਾਂਦਾ ਹੈ। ਹੁਣ ਤੱਕ ਕਈ ਪੰਛੀ, ਜਾਨਵਰ ਅਤੇ ਇਨਸਾਨ ਇਸ ਦਾ ਸ਼ਿਕਾਰ ਹੋ ਚੁੱਕੇ ਨੇ ਤੇ ਕਈਆਂ ਨੇ ਆਪਣੀ ਜਾਨ ਗੁਆ ਲਈ ਹੈ। ਉਨ੍ਹਾਂ ਕਿਹਾ ਕਿ ਸਾਡੀ ਟੀਮ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਫਿਲਮ “ਚਾਈਨਾ ਡੋਰ ਨੋ ਮੋਰ” ਵੀ ਤਿਆਰ ਕੀਤੀ ਹੈ।
ਇਸ ਚਾਇਨਾ ਡੋਰ ਬਾਰੇ ਜੇਕਰ ਪਾਕਿਸਤਾਨ ਵਿੱਚ ਸਖਤ ਕਾਨੂੰਨ ਅਮਨ ਵਿੱਚ ਲਿਆਦਾ ਜਾ ਰਿਹਾ ਹੈ ਤਾਂ ਭਾਰਤ ਅਤੇ ਸੂਬੇ ਪੰਜਾਬ ਵਿੱਚ ਕੋਈ ਸਖਤ ਕਾਨੂੰਨ ਕਿਉਂ ਨਹੀਂ ਲਾਗੂ ਹੋ ਸਕਦਾ। ਉਨ੍ਹਾਂ ਕਿਹਾ ਕਿ ਖੂਨੀ ਚਾਇਨਾ ਡੋਰ ਵੇਚਣ ਤੇ ਵਰਤਣ ਵਾਲਿਆਂ ‘ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਅਜਿਹੀ ਧਾਰਾ ਲਗਾਈ ਜਾਵੇ ਕਿ ਘੱਟ ਤੋਂ ਘੱਟ ਤਿੰਨ ਮਹੀਨੇ ਤੱਕ ਉਨਾਂ ਦੀ ਜ਼ਮਾਨਤ ਨਾ ਹੋਵੇ। ਜਿਸ ਨਾਲ ਇੱਕ ਤਾਂ ਪਤੰਗਾਂ ਦਾ ਸੀਜ਼ਨ ਨਿਕਲ ਜਾਵੇਗਾ ਤੇ ਦੂਜਾ ਚਾਇਨਾ ਡੋਰ ਵੇਚਣ ਤੇ ਵਰਤਣ ਵਾਲਿਆਂ ‘ਤੇ ਲਗਾਮ ਕੱਸੀ ਜਾਵੇਗੀ। ਮੰਗ ਪੱਤਰ ਦੇਣ ਵੇਲੇ ਹਬੀਬ ਤਿਵਾਰੀ, ਕਿਰਪਾਲ ਸਿੰਘ, ਜਸਬੀਰ ਸਿੰਘ ਚੰਗਿਆੜਾ, ਜ਼ਫਰ, ਮੁਕੇਸ਼ ਕੁੰਦਰਾ ਆਦਿ ਹਾਜ਼ਰ ਸਨ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply