Thursday, October 1, 2026

ਫ਼ਤਿਹ ਅਕੈਡਮੀ ਦੇ ਚੇਅਰਮੈਨ ਰੋਟਰੀ ਕਲੱਬ ਵਲੋਂ ਸਨਮਾਨਤ

PPN2812201513

ਜੰਡਿਆਲਾ ਗੁਰੂ, 28 ਦਸੰਬਰ (ਹਰਿੰਦਰ ਪਾਲ ਸਿੰਘ)- ਅੱਜ ਅੰਮ੍ਰਿਤਸਰ ਦੇ ਰੋਟਰੀ ਕਲੱਬ ਦੁਆਰਾ ਸਖੀ ਹਾਊਸ ਵਿਖੇ ਸੀਨੀਅਰ ਸਿਟੀਜ਼ਨ ਤੇ ਵੋਕੇਸ਼ਨਲ ਅਵਾਰਡ ਸਮਾਗਮ ਵਿੱਚ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਚੇਅਰਮੈਨ ਸ. ਜਗਬੀਰ ਸਿੰਘ ਨੂੰ ਐਵਾਰਡ ਦੇਕੇ ਸ਼ਨਮਾਨਤ ਕੀਤਾ ਗਿਆ।ਇਹ ਸੰਸਥਾ 2008 ਵਿੱਚ ਬੱਚਿਆਂ ਵਿੱਚ ਆਤਮਵਿਸ਼ਵਾਸ ਨੂੰ ਵਧਾਉਣ ਦੇ ਉਦੇਸ਼ ਨਾਲ ਹੋਂਦ ਵਿੱਚ ਆਈ।ਇਸ ਅਕੈਡਮੀ ਦਾ ਹੋਂਦ ਵਿੱਚ ਆਉਣਾ ਬੱਚਿਆਂ ਦੇ ਵਿਕਾਸ ਲਈ ਉਚਿੱਤ ਮਹੌਲ ਮੁਹੱਈਆ ਕਰਵਾਉਣਾ ਤੇ ਸ਼੍ਰੇਸ਼ਟ ਵਿਦਿਅਕ ਵਾਤਾਵਰਨ ਪ੍ਰਦਾਨ ਕਰਨ ਦਾ ਯੋਗ ਉਪਰਾਲਾ ਸੀ।
ਸ. ਜਗਬੀਰ ਸਿੰਘ ਜੀ ਦੀ ਸਮਾਜ ਪ੍ਰਤੀ ਸੇਵਾ, ਸਮਰਪਨ ਤੇ ਉੱਚੀਆਂ ਨੈਤਿਕ ਕਦਰਾਂ ਕੀਮਤਾਂ ਕਾਰ ਨਹੀ ਉਹਨਾਂ ਨੂੰ ਇਹ ਸਨਮਾਨ ਦਿੱਤਾ ਗਿਆ।ਉਹਨਾਂ ਨੇ ਐਵਾਰਡ ਪ੍ਰਾਪਤ ਕਰਨ ਉਪਰੰਤ ਰੋਟਰੀ ਕਲੱਬ ਦੇ ਸਾਰੇ ਮੈਬਰਾਂ ਦਾ ਧੰਨਵਾਦ ਕੀਤਾ ਤੇ ਮਨੁੱਖਤਾ ਦੀ ਸੇਵਾ ਪ੍ਰਤੀ ਆਪਣੀ ਭਾਵਨਾ ਤੇ ਆਪਣੇ ਭਵਿੱਖ ਦੇ ਦੂਰ ਅੰਦੇਸ਼ੀ ਵਿਚਾਰਾਂ ਨੂੰ ਸਭ ਨਾਲ ਸਾਂਝਾ ਕੀਤਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply