Friday, September 25, 2026

ਨਵੇਂ ਸਾਲ ਦੀ ਆਮਦ ਮੌਕੇ ਮਹਿਤਾ ਪੁਲਿਸ ਨੇ ਕੀਤੀ ਵਿਸ਼ੇਸ਼ ਚੈਕਿੰਗ

PPN0101201618

ਚੌਂਕ ਮਹਿਤਾ, 1 ਜਨਵਰੀ (ਜੋਗਿੰਦਰ ਸਿੰਘ ਮਾਣਾ)- ਨਵੇਂ ਸਾਲ ਮੌਕੇ ਕੋਈ ਵੀ ਅਣਸੁਖਵੀ ਘਟਨਾ ਨਾ ਵਾਪਰਨ ਦੇ ਮੱਦੇਨਜ਼ਰ ਚੌਂਕ ਮਹਿਤਾ ਦੇ ਮੁੱਖ ਅਫਸਰ ਸ੍ਰ. ਅਮਨਦੀਪ ਸਿੰਘ ਨੇ ਆਪਣੀ ਪੁਲਿਸ ਪਾਰਟੀ ਨਾਲ ਵਿਸ਼ੇਸ਼ ਨਾਕਾ ਲਗਾ ਕੇ ਅਧੂਰੇ ਕਾਗਜਾ ਤੇ ਬਿਨਾਂ ਹੈਲਮਟ ਦੇ ਵਾਹਨਾਂ ਦੀ ਚੈਕਿੰਗ ਕੀਤੀ ਤੇ ਦੇਸ ਵਿਰੋਧੀ ਅਨਸਰਾਂ ਤੇ ਬਾਜ਼ ਅੱਖ ਰੱਖੀ। ਇਸ ਮੌਕੇ ਅੱਜ ਦੀ ਅਵਾਜ਼ ਦੇ ਪੱਤਰ ਪ੍ਰੇਰਕ ਨਾਲ ਵਿਸ਼ੇਸ਼ ਗੱਲਬਾਤ ਕਰਦਿਆ ਐਸ.ਐਚ.ਓ ਅਮਨਦੀਪ ਸਿੰਘ ਤੇ ਏ.ਐਸ.ਆਈ ਗੁਰਮਿੰਦਰ ਸਿੰਘ ਢਿਲੋ ਚੌਂਕੀ ਇੰਚਾਰਜ ਬੁੱਟਰ ਕਲਾਂ ਨੇ ਦੱਸਿਆ ਕਿ ਐਸ.ਐਸ.ਪੀ ਜਸਦੀਪ ਸਿੰਘ ਸੈਣੀ ਦੇ ਹਦਾਇਤਾਂ ਅਨੁਸਾਰ ਇਲਾਕੇ ਵਿੱਚ ਕਿਸੇ ਵੀ ਨਸ਼ਾ ਸਮਗਲਰ ਅਤੇ ਸਮਾਜ ਵਿਰੋਧੀ ਵਿਅਕਤੀ ਨੂੰ ਨਹੀ ਬਖਸਿਆਂ ਜਾਵੇਗਾ।ਇਸ ਮੌਕੇ ਏ.ਐਸ.ਆਈ ਦਵਿੰਦਰ ਸਿੰਘ, ਏ ਐਸ ਆਈ ਸਤਨਾਮ ਸਿੰਘ,ਹੋਲਦਾਰ ਜਗਤਾਰ ਸਿੰਘ,ਕਰਮਜੀਤ ਸਿੰਘ, ਹਰਪ੍ਰੀਤ ਸਿੰਘ, ਹਰਿੰਦਰ ਸਿੰਘ, ਅੰਗਰੇਜ ਸਿੰਘ ਆਦਿ ਪੁਲਿਸ ਮੁਲਾਜ਼ਮ ਹਾਜ਼ਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply