Sunday, October 4, 2026

ਲੋੜਵੰਦ ਅਤੇ ਬੇਸਹਾਰਾ ਲੋਕਾਂ ਨੂੰ ਕੰਬਲ ਵੰਡੇ ਗਏ

PPN0801201610
ਅੰਮ੍ਰਿਤਸਰ, 8 ਜਨਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਫਰੈਂਡਜ ਕਲੱਬ ਵਲੋਂ ਕੀਤੇ ਸ਼ਿਵਾਲਾ ਬਾਗ ਭਾਈਆਂ ਵਿਖੇ ਸਪੈਸ਼ਲ ਐਂਟੀ ਕਰਾਈਮ ਬਿਉਰੋਂ ਦੇ ਸਾਂਝੇ ਉਪਰਾਲੇ ਦੇ ਤਹਿਤ ਡਾ. ਚਰਨਜੀਤ ਸਿੰਘ ਚੇਤਨਪੁਰਾ ਅਤੇ ਪ੍ਰਧਾਨ ਗਿਨੀ ਭਾਟੀਆ ਦੀ ਅਗਵਾਈ ਵਿੱਚ ਠੰਡ ਦੇ ਮੌਸਮ ਨੂੰ ਵੇਖਦੇ ਹੋਏ ਲੋੜਵੰਦ ਅਤੇ ਬੇਸਹਾਰਾ ਲੋਕਾਂ ਨੂੰ ਕੰਬਲ ਵੰਡੇ ਗਏ।ਇਸ ਮੌਕੇ ਪੁੱਜੇ ਏਡੀਸੀਪੀ-1 ਹਰਵਿੰਦਰ ਸਿੰਘ ਸੰਧੂ ਨੇ ਕਲੱਬ ਅਤੇ ਸਪੈਸ਼ਲ ਐਂਟੀ ਕਰਾਈਮ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੀ ਸਲਾਘਾ ਕੀਤੀ।ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਬਹੁਤ ਹੀ ਘੱਟ ਸੰਸਥਾਵਾਂ ਹਨ ਜੋ ਆਪਣੇ ਜੇਬ ਖਰਚ ਵਿੱਚੋਂ ਕੁੱਝ ਹਿੱਸਾ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਵਿੱਚ ਲਗਾ ਰਹੇ ਹਨ।ਡਾ. ਚਰਨਜੀਤ ਸਿੰਘ ਚੇਤਨਪੁਰਾ ਅਤੇ ਗਿਨੀ ਭਾਟੀਆ ਨੇ ਕਿਹਾ ਕਿ ਇਸੇ ਤਰਾਂ ਹੀ ਅੱਗੇ ਵੀ ਲੋਕ ਭਲਾਈ ਦੇ ਕੰਮ ਜਾਰੀ ਰਹਿਣਗੇ।ਇਸ ਮੌਕੇ ਅਸ਼ੀਸ਼ ਮਹਾਜਨ, ਬਿਟੂ ਭਾਟੀਆ, ਗੁਰਿੰਦਰ ਸਿੰਘ, ਚੰਚਲ ਆਦਿ ਹਾਜਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply