Wednesday, October 7, 2026

ਜਿਲ੍ਹਾ ਸਿੱਖਿਆ ਅਫਸਰ ਗੋਇਲ ਨੂੰ ਭਾਰੀ ਸਦਮਾ- ਭਾਂਜੀ ਦਾ ਦਿਹਾਂਤ

ਬਠਿੰਡਾ, 9 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਸਾਬਕਾ ਜਿਲ੍ਹਾ ਸਿੱਖਿਆ ਅਫਸਰ ਅਤੇ ਮੌਜੂਦਾ ਫਰੀਦਕੋਟ ਸ਼ਿਵਪਾਲ ਗੋਇਲ ਨੂੰ ਉਦੋਂ ਭਾਰੀ ਸਦਮਾ ਲਗਿਆ ਜਦ ਕਿ ਉਨ੍ਹਾਂ ਦੀ ਭਾਂਜੀ ਅਤੇ ਹੋਣਹਾਰ ਬੱਚੀ ਡਾ: ਨਿਸ਼ਾ ਭਰ ਜਵਾਨੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰਕੇ ਪਰਿਵਾਰ ਨੂੰ ਸਦਵੀਂ ਵਿਛੋੜਾ ਦੇ ਗਈ। ਇਸ ਮੌਕੇ ਲੈਕਚਰਾਰ ਯੂਨੀਅਨ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਥੇ ਜ਼ਿਕਰਯੋਗ ਹੈ ਕਿ ਡਾ: ਨਿਸ਼ਾ ਐੱਮ.ਬੀ.ਬੀ. ਐਸ ਦੀ ਪੜ੍ਹਾਈ ਸਰਕਾਰ ਮੈਡੀਕਲ ਕਾਲਜ ਪਟਿਆਲਾ ਤੋਂ ਕਰਨ ਉਪਰੰਤ ਐੱਮ.ਡੀ. ਦੇ ਪੇਪਰ ਦੀ ਤਿਆਰੀ ਕਰ ਰਹੀ ਸੀ ਅਚਾਨਕ ਹੀ ਛੋਟੀ ਜਿਹੀ ਬੀਮਾਰੀ ਤੋਂ ਬਾਅਦ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ, ਉਹ ਡੀ.ਐਮ.ਸੀ ਲੁਧਿਆਣਾ ਜ਼ੇਰੇ ਇਲਾਜ ਸੀ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply