
ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ ਖੁਰਮਨੀਆ, ਪzzੀਤਮ ਸਿੰਘ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਫ਼ਾਇਨਾਂਸ ਸਕੱਤਰ ਸ: ਗੁਨਬੀਰ ਸਿੰਘ ਨੂੰ ਉਸ ਵੇਲੇ ਗਹਿਰੀ ਠੇਸ ਲੱਗੀ, ਜਦੋਂ ਅੱਜ ਸਵੇਰੇ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਕ੍ਰਿਸ਼ਨਾ ਸਿੰਘ ਪਤਨੀ ਸਵ: ਸ: ਦਲਬੀਰ ਸਿੰਘ ਸੰਖੇਪ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ। ਉਹ 85 ਵਰ੍ਹਿਆ ਦੇ ਸਨ। ਇਸ ਦੁੱਖ ਦੀ ਘੜੀ ‘ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਜਾਰੀ ਆਪਣੇ ਸੰਦੇਸ਼ ਤੋਂ ਇਲਾਵਾ ਮੀਤ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ, ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਤੇ ਹੋਰ ਅਹੁਦੇਦਾਰਾਂ ਨੇ ਦੁੱਖ ਦਾ ਇਜ਼ਹਾਰ ਕੀਤਾ।
ਸ੍ਰੀਮਤੀ ਕ੍ਰਿਸ਼ਨਾ ਸਿੰਘ ਦਾ ਅੰਤਿਮ ਸਸਕਾਰ ਅੱਜ ਗੁਰਦੁਆਰਾ ਸ਼ਹੀਦਾਂ ਸਾਹਿਬ (ਸ਼ਹੀਦ ਗੰਜ) ਨਜ਼ਦੀਕ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ, ਜਿਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸ: ਗੁਨਬੀਰ ਸਿੰਘ ਦੁਆਰਾ ਦਿੱਤੀ ਗਈ। ਸ੍ਰੀਮਤੀ ਕ੍ਰਿਸ਼ਨਾ ਸਿੰਘ ਦੇ ਅੰਤਿਮ ਸਸਕਾਰ ਮੌਕੇ ਸ: ਅਜ਼ਮੇਰ ਸਿੰਘ ਹੇਰ, ਸ: ਸਰਦੂਲ ਸਿੰਘ ਮੰਨਣ, ਸ: ਸੁਖਦੇਵ ਸਿੰਘ ਅਬਦਾਲ, ਸ: ਨਿਰਮਲ ਸਿੰਘ, ਸ: ਹਰਭਜਨ ਸਿੰਘ ਸੋਚ, ਅਜੀਤ ਸਿੰਘ ਬਸਰਾ, ਸ: ਹਰਮਿੰਦਰ ਸਿੰਘ, ਐਸ. ਐਸ. ਸੇਠੀ, ਸ: ਪਰਮਜੀਤ ਸਿੰਘ, ਓਕਾਰ ਨਾਥ ਸ਼ਰਮਾ, ਅਮਰੀਕ ਸਿੰਘ, ਪ੍ਰਿੰ: ਸੁਖਬੀਰ ਕੌਰ ਮਾਹਲ, ਪ੍ਰਿੰ: ਡੀ. ਕੇ. ਸੰਧੂ, ਆਦਿ ਹਾਜ਼ਰ ਸਨ ਅਤੇ ਹੋਰਨਾਂ ਵਿੱਚ ਸਮੂਹ ਕਾਲਜ ਪ੍ਰਿੰਸੀਪਲ, ਸਟਾਫ਼, ਅਧਿਆਪਕ, ਰਾਜਸੀ, ਧਾਰਮਿਕ ਅਤੇ ਜਥੇਬੰਦੀਆਂ ਨੇ ਸ: ਗੁਨਬੀਰ ਸਿੰਘ ਤੇ ਪਰਿਵਾਰ ਨਾਲ ਅਫ਼ਸੋਸ ਪ੍ਰਗਟ ਕੀਤਾ। ਸ: ਗੁਨਬੀਰ ਸਿੰਘ ਨੇ ਦੱਸਿਆ ਕਿ ਮਾਤਾ ਜੀ ਨਮਿਤ ਸ੍ਰੀ ਅਖੰਡ ਸਾਹਿਬ ਪਾਠ ਦਾ ਭੋਗ ਤੇ ਅੰਤਿਮ ਅਰਦਾਸ 12 ਜਨਵਰੀ ਦਿਨ ਮੰਗਲਵਾਰ ਗੁ: ਪਾਤਸ਼ਾਹੀ ਛੇਵੀਂ, ਰਣਜੀਤ ਐਵੀਨਿਊ ਵਿਖੇ ਹੋਵੇਗੀ।
Punjab Post Daily Online Newspaper & Print Media