Monday, July 8, 2024

’ਆਪ’ ਦੀ ਮੁਕਤਸਰ ਸਾਹਿਬ ਦੀ ਰੈਲੀ ਨਵੇਂ ਯੁੱਗ ਦੀ ਸੁਰੂਆਤ ਕਰੇਗੀ- ਢਿੱਲੋ

PPN1101201619

ਪੱਟੀ, 11 ਜਨਵਰੀ (ਅਵਤਾਰ ਸਿੰਘ ਢਿੱਲੋ)- ਆਮ ਆਦਮੀ ਪਾਰਟੀ ਦੇ ਵਰਕਰ ਮਾਘੀ ਮੇਲੇ ਮੋਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਇਲਾਕਾ ਨਿਵਾਸੀ ਜੋਰ-ਸ਼ੋਰ ਨਾਲ ਸਮੂਲੀਅਤ ਕਰਨਗੇ। ਪਿੰਡਾ ਅੰਦਰ ਇਸਤਿਹਾਰ ਲਗਾਉਣ ਦੇ ਨਾਲ ਨਾਲ ਪਿੰਡਾ ਅੰਦਰ ਮੀਟਿੰਗਾ ਕਰਕੇ, ਇਲਾਕਾ ਨਿਵਾਸੀਆ ਦੀ ਸਮੂਲੀਅਤ ਨੂੰ ਯਕੀਨੀ ਬਣਾਉਣ ਲਈ ਜੋਰਦਾਰ ਤਿਆਰੀਆ ਚੱਲ ਰਹੀਆ ਹਨ।ਰੈਲੀ ਸਬੰਧੀ ਵਰਕਰਾ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ।ਅਤੇ ‘ਆਪ’ ਦੀ ਮੁਕਤਸਰ ਸਾਹਿਬ ਦੀ ਰੈਲੀ ਨਵੇਂ ਯੁੱਗ ਦੀ ਸੁਰੂਆਤ ਕਰੇਗੀ । ਉਪਰੋਕਤ ਸਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੈਂਕਟਰ ਇੰਨਚਾਰਜ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋ ਪਾਰਟੀ ਵਰਕਰਾ ਦੀ ਵਿਸਾਲ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ।ਐਡਵੋਕੇਟ ਢਿੱਲੋ, ਗਿਆਨੀ ਜਗੀਰ ਸਿੰਘ ਲੋਹਕਾ, ਮੋਹਕਮ ਸਿੰਘ ਸੀਤੋ, ਗੁਲਾਬ ਸਿੰਘ ਲਲਿਆਨੀ ਵਾਲੇ, ਕੁਲਦੀਪ ਸਿੰਘ ਚੂਸਲੇਵਾੜ, ਮਾਸਟਰ ਗੁਰਦਿਆਲ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਮਾਘੀ ਮੈਲੇ ਮੋਕੇ ਆਮ ਆਦਮੀ ਪਾਰਟੀ ਵੱਲੋ ਅਯੋਜਿਤ ਕੀਤੀ ਜਾ ਰਹੀ ਰੈਲੀ ਨੂੰ ਸੰਭੋਧਨ ਕਰਨ ਵਾਸਤੇ ਅਰਵਿੰਦਰ ਕੈਜਰੀਵਾਲ ਪਹੁੰਚ ਰਹੇ ਹਨ। ਉਹਨਾ ਦੱਸਿਆ ਕਿ ਵਾਰੋ ਵਾਰੀ ਰਾਜ ਕਰਦੀਆ ਅਕਾਲੀ ਭਾਜਪਾ ਗੰਠਜੋੜ ਅਤੇ ਕਾਂਗਰਸ ਦੀਆ ਲੋਕ ਵਿਰੋਧੀ ਨੀਤੀਆ ਕਾਰਨ ਪੰਜਾਬ ਵਾਸੀਆ ਨੂੰ ਕਈ ਤਰ੍ਹਾਂ ਦੀਆਂ ਪ੍ਰਸਾਨੀਆ ਵਿੱਚੋ ਗੁਜਰਨਾ ਪੈ ਰਿਹਾ । ਪੰਜਾਬ ਦੀ ਜਨਤਾ 2017 ਦੇ ਇਲੈਕਸ਼ਨ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ। ਮਾਘੀ ਮੈਲੇ ਮੋਕੇ ਆਮ ਆਦਮੀ ਪਾਰਟੀ ਦੀ ਰੈਲੀ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਸਭ ਭਰਮ ਭਲੇਖੇ ਦੂਰ ਕਰ ਦੇਵੇਗੀ। ਉਹਨਾ ਨੇ ਸੱਦਾ ਦਿੱਤਾ ਕਿ 14 ਜਨਵਰੀ ਨੂੰ ਮਾਘੀ ਮੈਲੇ ਮੋਕੇ ਕੀਤੀ ਜਾਣ ਵਾਲੀ ਰੈਲੀ ‘ਚ ਕਾਫਲਿਆ ਨਾਲ ਸਮੂਲੀਅਤ ਕਰਨ ਇਸ ਮੋਕੇ ਆਪ ਦੇ ਜੋਨ ਸਕੱਤਰ ਹਰਭਜਨ ਸਿੰਘ ਪੱਟੀ, ਮਹਿੰਦਰ ਸਿੰਘ ਸੰਧੂ, ਚੈਚਲ ਸਿੰਘ ਨਦੋਹਰ, ਮਾਸਟਰ ਸੁਖਦੇਵ ਸਿੰਘ, ਅਮਰਜੀਤ ਸਿੰਘ ਪਹਿਲਵਾਨ, ਬੰਟੀ ਵਾਡ ਨੂੰ 1,ਬਲਵੀਰ ਸਿੰਘ ਲੌਹਕਾ, ਸਤਿਨਾਮ ਸਿੰਘ ਮਨਿਹਾਲਾ ਆਦਿ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply