Tuesday, July 7, 2026

ਮਾਘੀ ਮੇਲੇ ਦੀ ਰੈਲੀ ਨੂੰ ਲੈ ਕੇ ਆਪ ਦੀ ਹੋਈ ਮੀਟਿੰਗ

PPN1301201612

ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਵਲੋ 14 ਜਨਵਰੀ ਨੁੰ ਮਾਘੀ ਦੇ ਮੋਕੇ ਤੇ ਕੀਤੀ ਜਾਰੀ ਰੈਲੀ ਦੇ ਸੰਬੰਧ ਵਿੱਚ ਵੋਲੰਟੀਅਰਾਂ ਤੇ ਵਰਕਰਾਂ ਦੀ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਨੈਸ਼ਨਲ ਕੋਂਸਿਲ ਦੇ ਮੈਂਬਰ ਸ਼੍ਰੀ ਅਸ਼ੋਕ ਤਲਵਾਰ ਅਤੇ ਸੈਕਟਰ ਇੰਚਾਰਜ ਸਰਬਜੋਤ ਸਿੰਘ ਨੇ ਕੀਤੀ। ਮੀਟਿੰਗ ਵਿੱਚ ਮਾਘੀ ਦੇ ਮੋਕੇ ਤੇ ਕਰਵਾਈ ਜਾ ਰਹੀ ਰੈਲੀ ਵਿੱਚ ਵੱਡੀ ਗਿਣਤੀ ;ਚ ਵਰਕਰਾ ਨੁੰ ਲਿਜਾਣ ਲਈ ਵਿਚਾਰਾਂ ਹੋਈਆਂ ।ਇਸ ਮੋਕੇ ਤੇ ਬੋਲਦਿਆ ਸ਼੍ਰੀ ਅਸੋਕ ਤਲਵਾਰ ਨੇ ਕਿਹਾ ਕਿ ਮਾਘੀ ਦੇ ਮੇਲੇ ਤੇ ਆਪ ਵਲੋ ਕਰਵਾਈ ਜਾਰੀ ਰੈਲੀ ਨੁੰ ਲੇ ਕੇ ਸਮੂਹ ਵਰਕਰਾਂ ਤੇ ਵੋਲੰਟੀਅਰਾ ‘ਚ ਭਾਰੀ ਉਤਸ਼ਾਹ ਹੈ ਅਤੇ ਵੱਡੀ ਗਿਣਤੀ ‘ਚ ਲੋਕ ਇਸ ਰੈਲੀ ਵਿੱਚ ਸ਼ਮੂਲੀਅਤ ਕਰਨਗੇ ਅਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੈ ਵਿਚਾਰ ਸੁਨਣਗੇ। ਇਸ ਮੋਕੇ ਤੇ ਉਹਨਾ ਇਕਬਾਲ ਸਿੰਘ ਭੁੱਲਰ, ਬਲਕਾਰ ਸਿੰਘ ਖਹਿਰਾ, ਤੇਜਿੰਦਰ ਸਿੰਘ ਢਿਲੋਂ, ਜਗਦੀਪ ਸਿੰਘ, ਮਨਦੀਪ ਸਿੰਘ ਪ੍ਰਬਬੀਰ ਬਰਾੜ, ਅਨਿਲ ਮਹਾਜਨ , ਗੁਰਿੰਦਰ ਜੋਹਲ ਮੀਡੀਆ ਇੰਚਾਰਜ ਗੁਰਭੇਜ ਸਿੰਘ ਸੰਧੂ ਆਦਿ ਹਾਜ਼ਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply