ਅੰਮ੍ਰਿਤਸਰ, 13 ਜਨਵਰੀ (ਜਗਦੀਪ ਸਿੰਘ ਸੱਗੂ) – ਸਥਾਨਕ ਪਿੰਡ ਸੁਲਤਾਨਵਿੰਡ ਸਥਿਤ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿਖੇ ਆਂਗਨਵਾੜੀ ਵਰਕਰਾਂ ਅਤੇ ਸਕੂਲ ਸਟਾਫ ਵੱਲੋਂ ਸਾਂਝੇ ਤੌਰ ਤੇ ਧੀਆਂ ਦੀ ਲੋਹੜੀ ਮਨਾਈ ਗਈ।ਇਸ ਸਮੇਂ ਸਕੂਲ ਦੀ ਗਰਾਊਂਡ ਵਿੱਚ ਲੋਹੜੀ ਬਾਲੀ ਗਈ ਅਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ।ਇੰਨਾਂ ਸਭਿਆਚਾਰਕ ਵੰਨਗੀਆਂ ਦੌਰਾਨ ਜਿਥੇ ਉਨਾਂ ਨੇ ਲੋਹੜੀ ਦੇ ਗੀਤ ਗਾਏ, ਉਥੇ ਗਿੱਧੇ ਦੀ ਧਮਾਲ ਵੀ ਪਾਈ।ਵਿਦਿਆਰਥਣਾਂ ਨੇ ਭਰੂਣ ਹੱਤਿਆ ਬਾਰੇ ਜਾਗਰੂਕ ਕਰਦਅਿਾਂ ਸਕਿੱਟਾਂ ਪੇਸ਼ ਕੀਤੀਆਂ।ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਲੜਕੀਆਂ ਆਪਣੀ ਮਿਹਨਤ ਨਾਲ ਨਾ ਸਿਰਫ ੳੱਚ ਅਹੁੱਦਿਆਂ ‘ਤੇ ਤਾਇਨਾਤ ਹਨ, ਬਲਕਿ ਦੇਸ਼ ਵਿਦੇਸ਼ ਵਿੱਚ ਪੁਲਿਸ, ਆਰਮੀ, ਏਅਰਫੋਰਸ ਆਦਿ ਖੇਤਰਾਂ ਵਿੱਚ ਵੀ ਆਪਣੀ ਪਛਾਣ ਬਣਾ ਰਹੀਆਂ ਹਨ। ਉਨਾਂ ਨੇ ਕਿਹਾ ਲੜਕੀਆਂ ਨੂੰ ਵੱਧ ਤੋਂ ਵੱਧ ਪੜਾ ਕੇ ਅੱਗੇ ਵੱਧਣ ਦਾ ਮੌਕਾ ਦੇਣਾ ਚਾਹੀਦਾ ਹੈ, ਜਿਸ ਲਈ ਪੰਜਾਬ ਸਰਕਾਰ ਵਲੋਂ ਕੜਕੀਆਂ ਦੀ ਮੁਫਤ ਪੜਾਈ ਅਤੇ ਘਰੋਂ ਸਕੂਲ ਆਉਣ-ਜਾਣ ਲਈ ਸਾਈਕਲ ਦਿੱਤੇ ਜਾ ਰਹੇ ਹਨ।ਸਕੂਲ ਪ੍ਰਿੰਸੀਪਲ ਪਵਿੰਦਰ ਕੌਰ ਨੇ ਲੋਹੜੀ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਏ ਜਾਂਦੇ ਪਾਵਨ ਤਿਓਹਾਰ ਮਾਘੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਇਸ ਮੌਕੇ ਮਿਲਾਪ ਸਿੰਘ ਸੁਲਤਾਨਵਿੰਡ, ਮੁਖਤਿਆਰ ਸਿੰਘ ਖਾਲਸਾ, ਕੌਸਲਰ ਬੀਬੀ ਦਲਬੀਰ ਕੋਰ, ਆਂਗਣਵਾੜੀ ਸੁਪਰਵਾਇਜ਼ਰ ਸ੍ਰੀਮਤੀ ਬਚਨ ਕੌਰ, ਮੈਡਮ ਜਗਦੀਪ ਕੌਰ, ਮੈਡਮ ਸਰਬਜੀਤ ਕੌਰ, ਗੁਰਮੇਜ ਸਿੰਘ ਬੱਬੀ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media