ਬਠਿੰਡਾ, 14 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਐਸ.ਐਸ. ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟਾਡੀਜ਼, ਭੋਖੜਾ, ਬਠਿੰਡਾ ਵਿਖੇ ਲੋਹੜੀ ਦਾ ਤਿੳਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਕਾਲਜ ਕੈਂਪਸ ਵਿੱਚ ਲੋਹੜੀ ਬਾਲੀ ਗਈ ਅਤੇ ਕਾਲਜ ਦੇ ਵਿਦਿਆਥੀਆਂ ਵੱਲੋਂ ਦਿਲਕਸ਼ ਰੰਗਾ- ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ ਲੋਕ ਗੀਤਾਂ ਅਤੇ ਭੰਗੜੇ ਰਾਹੀ ਖੁਬ ਰੰਗ ਬੰਨਿਆ। ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਦੇਸ਼ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ।ਇਸ ਮੌਕੇ ਕਾਲਜ ਦੀ ਮੈਨੇਜਮੈਂਟ, ਪ੍ਰਿੰਸੀਪਲ ਡਾ. ਰਾਜੇਸ਼ ਸਿੰਗਲਾ, ਸਟਾਫ ਅਤੇ ਵਿਦਿਆਰਥੀਆਂ ਨੇ ਭਾਰਤ ਸਰਕਾਰ ਦੇ ”ਸਵੱਛ ਭਾਰਤ ਅਭਿਆਨ ਨੂੰ ਸਮਰਪਿਤ ਕਾਲਜ ਦਾ ਵਾਰਸ਼ਿਕ ਕੈਲੰਡਰ ਰਲੀਜ਼ ਕੀਤਾ। ਕੈਲੰਡਰ ਰਾਹੀਂ ਵਿਦਿਆਰਥੀਆਂ ਅਤੇ ਲੋਕਾਂ ਵਿਚ ”ਸੱਵਛ ਭਾਰਤ ਸੁੰਦਰ ਭਾਰਤ ਦਾ ਸੰਦੇਸ਼ ਦਿੱਤਾ ਗਿਆ ਹੈ ਤਾਂ ਜੋ ਲੋਕ ਇਸ ਅਭਿਆਨ ਵਿਚ ਹਿੱਸਾ ਲੈਣ ਲਈ ਜਾਗਰੂਕ ਹੋਣ। ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਸਿੰਗਲਾ ਨੇ ਆਪਣੇ ਸੰਦੇਸ਼ ਵਿਚ ਦੱਸਿਆ ਕਿ ਲੋਹੜੀ ਪੰਜਾਬ ਦਾ ਪ੍ਰਸਿੱਧ ਤਿਉਹਾਰ ਹੈ ਅਤੇ ਸਾਰੇ ਪੰਜਾਬੀ ਸਾਝੀਵਾਲਤਾ ਦੇ ਇਸ ਤਿਉਹਾਰ ਨੂੰ ਬੜੀ ਭਾਈਚਾਰਕ ਸਾਂਝ ਨਾਲ ਮਨਾੳਦੇ ਹਨ। ਅੱਜ ਦੇ ਅਧੁਨਿਕ ਸਮੇਂ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਧੀਆਂ ਦੀ ਲੋਹੜੀ ਪ੍ਰਚਲਿਤ ਹੋ ਰਹੀ ਹੈ ਜਿਸ ਵਿੱਚ ਲੜਕੀਆਂ ਨੂੰ ਸਮਾਜ ਵਿੱਚ ਬਰਾਬਰੀ ਦਾ ਹੱਕ ਦੇਣ ਦੀ ਵਕਾਲਤ ਕੀਤੀ ਗਈ ਹੈ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media