Sunday, April 26, 2026

ਕੀਰਤਨ ਦਰਬਾਰ ਸੁਸਾਇਟੀ ਵੱਲੋਂ ਬਿਰਧ ਸਮੱਗਰੀ ਦੀ ਸੇਵਾ ਐਤਵਾਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਲਿਜਾਈ ਜਾਵੇਗੀ

PPN1501201619

ਪੱਟੀ, 14 ਜਨਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਪੱਟੀ ਜੋ ਕਿ ਪਿਛਲ਼ੇ 25 ਸਾਲਾਂ ਤੋਂ ਸ਼ਹਿਰ ਵਿਚ ਸਮਾਜਿਕ ਅਤੇ ਧਾਰਮਿਕ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਕਰਦੀ ਆ ਰਹੀ ਹੈ।ਉਹਨਾਂ ਹੀ ਕਾਰਜਾਂ ਦੀ ਲੜੀ ਤਹਿਤ ਬਾਣੀ ਦੇ ਸਤਿਕਾਰ ਨੂੰ ਮੁੱਖ ਰਖਦਿਆਂ ਸੁਸਾਇਟੀ ਵੱਲੋਂ ਸਮੇ-ਸਮੇਂ ਤੇ ਬਾਣੀ ਲਿਖੇ ਕਾਰਡ, ਅਖਬਾਰਾਂ ਧਾਰਮਿਕ ਫੋਟੋਆਂ ਬਿਰਧ ਗੁਟਕਾ ਸਾਹਿਬ, ਧਾਰਮਿਕ ਲਿਟਰੇਚਰ ਅਤੇ ਧਾਰਮਿਕ ਸਮਗਰੀ ਜੋ ਵਰਤੋਂ ਵਿਚ ਨਹੀਂ ਹੈ ਦੀ ਸੇਵਾ ਸੰਭਾਲ ਅਤੇ ਅਗਨ ਭੇਂਟ ਕਰਨ ਦੀ ਸੇਵਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕੀਤੀ ਜਾਂਦੀ ਹੈ।ਇਸ ਮੌਕੇ ਸੰਸਥਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਸਕੱਤਰ ਜੋਗਾ ਸਿੰਘ ਨੇ ਜਾਣਕਾਰੀ ਦਿੰਦਿਆਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਘਰਾਂ ਵਿਚ ਪਏ ਬਿਰਧ ਗੁਟਕਾ ਸਾਹਿਬ ਅਤੇ ਹੋਰ ਸਮੱਗਰੀ ਜੋ ਕਿ ਸੁਸਾਇਟੀ ਦੇ ਸੇਵਾਦਾਰਾਂ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚੋਂ ਇਕੱਤਰ ਕੀਤੀ ਗਈ ਸਮੱਗਰੀ ਐਤਵਾਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੂਰਨ ਮਰਿਆਦਾ ਅਤੇ ਸਤਿਕਾਰ ਸਹਿਤ ਲੈ ਕੇ ਜਾਈ ਜਾਵੇਗੀ ਸੰਗਤਾਂ ਪਾਸ ਬੇਨਤੀ ਕੀਤੀ ਜਾਂਦੈ ਹੈ ਕਿ ਧਾਰਮਕ ਸਮੱਗਰੀ ਸੇਵਾਦਾਰਾਂ ਦੇ ਸਪੁਰਦ ਕਰਕੇ ਕੇ ਸਹਿਯੋਗ ਦੇਣ ਜਾਂ ਗੁਰਦੁਆਰਾ ਬਾਬਾ ਰਿਖੀ ਜੀ ਵਾਰਡ ਨੰਬਰ 8 ਵਿਖੇ ਗ੍ਰੰਥੀ ਅਮਰੀਕ ਸਿੰਘ ਦੇ ਕੋਲ ਪਹੁੰਚਾ ਦੇਣ ਤਾਂ ਜੋ ਇਕੱਤਰ ਕੀਤੀ ਗਈ ਸਮਗੱਰੀ ਸਮੇਂ ਸਿਰ ਗੋਇੰਦਵਾਲ ਸਾਹਿਬ ਪੁਹੰਚਾ ਦਿੱਤੀ ਜਾਵੇ।ਇਸ ਮੌਕੇ ਨਿਰਮਲ ਸਿੰਘ, ਦਵਿੰਦਰ ਐਨ.ਆਰ, ਅਵਤਾਰ ਸਿੰਘ, ਇਕਬਾਲ ਸਿੰਘ, ਦਲਬੀਰ ਸਿੰਘ, ਅਮ੍ਰਿਤ ਸਿੰਘ, ਮਲਕੀਤ ਸਿੰਘ, ਅਮਰਬੀਰ ਸਿੰਘ, ਹਰਪ੍ਰੀਤ ਸਿੰਘ, ਗੁਰਸ਼ਰਨ ਸਿੰਘ, ਕੁਲਵਿੰਦਰ ਸਿੰਘ, ਜੋਬਨਪ੍ਰੀਤ ਸਿੰਘ, ਗੁਰਚਰਨ ਸਿੰਘ, ਜਸਬੀਰ ਸਿੰਘ, ਲਖਬੀਰ ਸਿੰਘ, ਗਿਆਨ ਸਿੰਘ ਮਠਾੜੂ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply