Tuesday, July 21, 2026

ਗੁਰਦੁਆਰਾ ਸਾਹਿਬ ਦੇ ਨਵੇ ਬਣੇ ਹਾਲ ਦਾ ਉਦਘਾਟਨ ਤੇ ਵਿਸ਼ਾਲ ਗੁਰਮਤਿ ਸਮਾਗਮ 24 ਨੂੰ

PPN2101201604

ਪਠਾਨਕੋਟ, 21 ਜਨਵਰੀ (ਨਰਿੰਦਰ ਸਿੰਘ ਬਰਨਾਲ)- ਗੁਰਦੁਆਰਾ ਸਿੰਘ ਸਭਾ ਢਾਕੀ ਵਿਖੇ ਇਲਾਕੇ ਦੀਆਂ ਸਮੂਹ ਸੰਗਤਾ ਦੇ ਉਪਰਾਲੇ ਨਾਲ ਨਵੇਂ ਬਣੇ ਹਾਲ ਦਾ ਉਦਘਾਟਨ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ 24 ਜਨਵਰੀ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਦੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਦਿਆਲ ਸਿੰਘ ਸੈਣੀ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਮਤਿ ਸਮਾਗਮ ਤੋਂ ਪਹਿਲਾਂ ਸ਼ੁਕਰਵਾਰ 22 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸੁਰੂ ਹੋਵੇਗਾ ਅਤੇ ਐਤਵਾਰ 24 ਜਨਵਰੀ ਨੂੰ ਸਵੇਰੇ 9 ਵਜੇ ਭੋਗ ਸ਼੍ਰੀ ਅਖੰਡ ਪਾਠ ਦਾ ਪਾਇਆ ਜਾਵੇਗਾ।ਇਸ ਮੌਕੇ ਸਿੱਖ ਜਗਤ ਦੇ ਪ੍ਰਸਿੱਧ ਢਾਡੀ ਭਾਈ ਖੜਕ ਸਿੰਘ, ਭਾਈ ਅਮਰੀਕ ਸਿੰਘ ਲਤੀਫਪੁਰ, ਭਾਈ ਸੁਚਾ ਸਿੰਘ ਖੋਖਰ ਅਤੇ ਰਾਗੀ ਜੱਥਾ ਭਾਈ ਮੋਹਨ ਸਿੰਘ ਪੁੱਜੀਆ ਸੰਗਤਾ ਨੂੰ ਗੁਰੂ ਸ਼ਬਦ ਨਾਲ ਜੋੜਣਗੇ ਉਨਾਂ ਇਹ ਵੀ ਦੱਸਿਆ ਕਿ 24 ਜਨਵਰੀ ਨੂੰ ਇਸੇ ਗੁਰਦੁਆਰਾ ਸਾਹਿਬ ਵਿੱਚ ਇਲਾਕੇ ਭਰ ਦੀਆਂ ਸਮੂਹ ਸੰਗਤਾ ਦੇ ਉਪਰਾਲੇ ਨਾਲ ਨਵੇਂ ਬਣੇ ਹਾਲ ਦਾ ਉਦਘਾਟਨ ਵੀ ਕੀਤਾ ਜਾਵੇਗਾ।ਇਸ ਮੌਕੇ ਗੁਰੂ ਦਾ ਅਟੁੱਟ ਲੰਗਰ ਵੀ ਵਰਤਾਇਆ ਜਾਵੇਗਾ।ਉਨਾਂ ਸੰਗਤਾ ਨੂੰ ਅਪੀਲ ਕੀਤੀ ਕਿ ਇਸ ਮੌਕੇ ਹੁੰਮ-ਹੁੰਮਾ ਕੇ ਪੁੱਜਣ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply