Friday, March 20, 2026

ਰਾਸ਼ਟਰਪਤੀ ਵੱਲੋਂ ਪਾਕਿਸਤਾਨ ਦੇ ਬਾਚਾ ਖਾਨ ਯੂਨੀਵਰਸਿਟੀ ਦੇ ਅੱਤਵਾਦੀ ਹਮਲੇ ਦੀ ਨਿੰਦਾ

ਨਵੀਂ ਦਿੱਲੀ, 21 ਜਨਵਰੀ ਪੰਜਾਬ ਪੋਸਟ ਬਿਊਰੋ) – ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਪਾਕਿਸਤਾਨ ਦੇ ਚਾਰਸਧਾ ਵਿੱਚ ਬਾਚਾ ਖਾਨ ਯੂਨੀਵਰਸਿਟੀ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਪਾਕਿਸਤਾਨ ਦੇ ਚਾਰਸਧਾ ਵਿੱਚ ਬਾਚਾ ਖਾਨ ਯੂਨੀਵਰਸਿਟੀ ਵਿੱਚ ਹੋਏ ਬਰਬਰ ਅੱਤਵਾਦੀ ਹਮਲੇ ਦੀ ਖਬਰ ਤੋਂ ਉਨਾਂ੍ਹ ਨੂੰ ਬਹੁਤ ਦੁੱਖ ਪਹੁੰਚਿਆ ਹੈ। ਇਹ ਹਮਲਾ ਇਸ ਲਈ ਹੋਰ ਵੀ ਜ਼ਿਆਦਾ ਨਿੰਦਨਯੋਗ ਹੈ ਕਿ ਅੱਤਵਾਦੀਆਂ ਨੇ ਇਸ ਗੰਭੀਰ ਅਪਰਾਧ ਨੂੰ ਅੰਜਾਮ ਦੇਣ ਲਈ ਮਹਾਨ ਬਾਦਸ਼ਾਹ ਖਾਨ ਦੀ ਬਰਸੀ ਵਾਲਾ ਦਿਨ ਚੁਣਿਆ, ਜੋ ਹਮੇਸ਼ਾਂ ਸ਼ਾਂਤੀ ਲਈ ਅਣਥੱਕ ਯਤਨ ਕਰਦੇ ਰਹੇ। ਇਸ ਬਹੁਤ ਹੀ ਨਿੰਦਨਯੋਗ ਹਮਲੇ ਨੇ ਇੱਕ ਵਾਰੀ ਫਿਰ ਤੋਂ ਦਿਖਾ ਦਿੱਤਾ ਕਿ ‘ਚੰਗੇ ‘ ਅਤੇ ‘ਬੁਰੇ’ ਅੱਤਵਾਦੀਆਂ ਵਿਚਾਲੇ ਕੋਈ ਫਰਕ ਨਹੀਂ ਕੀਤਾ ਜਾ ਸਕਦਾ ਅਤੇ ਅੱਤਵਾਦ ਦੇ ਸਾਰੇ ਸਵਰੂਪਾਂ ਅਤੇ ਉਨਾਂ੍ਹ ਨੂੰ ਸਮਰੱਥਨ ਦੇਣ ਦੇ ਸਾਰੇ ਮਾਧਿਅਮਾਂ ਦਾ ਪੂਰੀ ਤਰ੍ਹਾਂ ਸਫਾਇਆ ਕੀਤੇ ਜਾਣਦੀ ਲੋੜ ਹੈ। ਉਨਾਂ੍ਹ ਨੇ ਸੋਗ ਗ੍ਰਸਤ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ ਅਤੇ ਜਖ਼ਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply