ਬਠਿੰਡਾ, 22 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਸੰਤ ਕਬੀਰ ਕਾਨਵੇਂਟ ਸੀਨੀਅਰ ਸੈਕੰਡਰੀ ਦੇ ਸਕੂਲ ਵਿੱਚ ਚੱਲ ਰਹੀਆਂ ਵਿਦਿਅਕ ਗਤੀਵਿਧੀਆਂ ਨੂੰ ਅੱਗੇ ਵਧਾਉਣ ਅਤੇ ਬੱਚਿਆਂ ਵਿਚ ਉਨ੍ਹਾਂ ਦੀ ਪ੍ਰਤੀਭਾ ਨੂੰ ਹੋਰ ਪ੍ਰਫੁੱਲਤ ਕਰਨ ਲਈ ਜੂਨੀਅਰ ਵਿੰਗ ਵਿਚ ਪਹਿਲੀ ਅਤੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਵਿਚ ਸੈਕਸ਼ਨ ਵਾਈਜ਼ ਕਵਿਤਾ ਉਚਾਰਣ ਅਤੇ ਕਹਾਣੀ ਸੁਣਾਉਣ ਦੇ ਮੁਕਾਬਲੇ ਆਯੋਜਿਤ ਕੀਤੇ ਗਏ। ਇਨ੍ਹਾਂ ਮਨੋਰੰਜਨ ਮੁਕਾਬਲਿਆਂ ਵਿਚ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਪੂਰਨ ਭਾਗ ਲਿਆ। ਕਵਿਤਾ ਉਚਾਰਣ ਮੁਕਾਬਲ ਵਿਚ ਫਸਟ- ਡੀ ਸੈਕਸ਼ਨ ਨੇ ਪਹਿਲਾ ਸਥਾਨ ਜਦਕਿ ਫਸਟ- ਈ ਅਤੇ ਫਸਟ- ਏ ਸੈਕਸ਼ਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਹਾਣੀ ਸੁਣਾਉਣ ਦੇ ਮੁਕਾਬਲੇ ਵਿਚ ਦੂਜਾ- ਡੀ ਦੀ ਜੈਸਮੀਨ ਨੇ ਪਹਿਲਾ ਸਥਾਨ ਜਦ ਕਿ ਦੁੂਜਾ-ਏ ਦੀ ਦਿਵਯਾ ਅਤੇ ਤਰਨਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ: ਐਮ ਐਲ ਅਰੋੜਾ, ਪ੍ਰਿੰਸੀਪਲ ਅੰਜੂ ਡੋਗਰਾ ਅਤੇ ਜੂਨੀਅਰ ਵਿੰਗ ਦੀ ਹੈਂਡ ਮਿਸਟਸ ਸੋਨੀਆ ਧਵਨ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸਟਾਫ਼ ਦਾ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਧੰਨਵਾਦ ਕੀਤਾ। ਜੇਤੂਆਂ ਨੂੰ ਮੌਕੇ ‘ਤੇ ਹੀ ਸਰਟੀਫਿਕੇਟ ਅਤੇ ਇਨਾਮ ਵੰਡੇ ਗਏ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media