Wednesday, September 30, 2026

ਸਮਾਜ ਸੇਵੀ ਭਾਨ ਸਿੰਘ ਜੱਸੀ ਅਤੇ ਬਲਵੀਰ ਸਿੰਘ ਦਾ ਸਨਮਾਨ ਅੱਜ

PPN2301201604

ਸੰਦੋੜ, 23 ਜਨਵਰੀ (ਹਰਮਿੰਦਰ ਸਿੰਘ ਭੱਟ)- ਕਹਿਲ ਸਪੋਰਟਸ ਐਂਡ ਵੱਲਫੇਅਰ ਕਲੱਬ ਸੰਦੋੜ ਦੇ ਆਗੂ ਇੰਜਨੀਅਰ ਅਵਨੀਤ ਸਿੰਘ, ਪਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਬਲਕਾਰ ਸਿੰਘ ਆਦਿ ਨੇ ਦੱਸਿਆ ਕਿ ਸੰਦੋੜ ਦੀ ਦਾਣਾ ਮੰਡੀ ਵਿਚ 24 ਜਨਵਰੀ ਨੂੰ ਜਿੱਥੇ ਝੁੱਗੀਆਂ ਝੋਂਪੜੀਆਂ ਵਿਚ ਰਹਿਣ ਵਾਲੇ ਗਰੀਬ ਬੱਚਿਆਂ ਨੂੰ ਜਰਸੀਆਂ,ਬੂਟ ਅਤੇ ਪੜ੍ਹਨ ਸਮੱਗਰੀ ਵੰਡੀ ਜਾਵੇਗੀ ਉਥੇ ਸਮਾਜ ਸੇਵਾ ਵਿੱਚ ਨਵੇਕਲਾ ਯੋਗਦਾਨ ਪਾਉਣ ਵਾਲੀ ਸਖਸੀਅਤ ਸ. ਭਾਨ ਸਿੰਘ ਜੱਸੀ ਅਤੇ ਸਾਬਕਾ ਸਰਪੰਚ ਸ. ਬਲਵੀਰ ਸਿੰਘ ਬੱਲੋਂ ਨੂੰ ਉਚੇਚੇ ਤੌਰ ਤੇ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਕਲੱਬ ਦੇ ਉਪਰੋਕਤ ਨੌਜਵਾਨ ਆਗੂਆਂ ਨੇ ਦੱਸਿਆ ਕਿ ਸਟੇਟ ਐਵਾਰਡੀ ਸਮਾਜ ਸੇਵੀ ਭਾਨ ਸਿੰਘ ਜੱਸੀ ਦੀ ਅਗਵਾਈ ਵਿਚ ਪਿਛਲੇ ਕਈ ਵਰ੍ਹਿਆਂ ਦੀ ਲੰਮੀ ਤੇ ਚਣੋਤੀਆਂ ਭਰਭੂਰ ਜੱਦੋ-ਜਹਿਦ ਦੌਰਾਨ ਝੁੱਗੀਆਂ ਝੋਪੜੀਆਂ ਜਾਂ ਸਲੱਮ ਖੇਤਰਾਂ ਵਿਚ ਰਹਿਣ ਵਾਲੇ ਅਤੇ ਕੂੜੇ ਕਰਕਟ ਦੇ ਢੇਰਾਂ ਉੱਤੋਂ ਪੋਲੀਥੀਨ ਦੇ ਲਿਫਾਫੇ, ਕਾਗਜ ਅਤੇ ਪਾਟੀਆਂ ਲੀਰਾਂ ਚੁੱਕ ਕੇ ਗੁਜਾਰਾ ਕਰਨ ਵਾਲੇ ਲਗਭਗ 600 ਗਰੀਬ ਬੱਚਿਆਂ ਨੂੰ ਹਨੇਰੇ ਵਿਚੋਂ ਕੱਢ ਕੇ ਜਿੱਥੇ ਵਿੱਦਿਆ ਦਾ ਮੁਫਤ ਚਾਨਣ ਦਿੱਤਾ ਜਾ ਰਿਹਾ ਹੈ, ਉੱਥੇ ਇਨ੍ਹਾਂ ਗਰੀਬ ਬੱਚਿਆਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਜੱਸੀ ਵੱਲੋਂ ਗਰੀਬ ਧੀਆਂ ਲਈ ਮੁਫਤ ਸਿਲਾਈ ਸੈਂਟਰ ਚਲਾਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਦਾ ਗੰਭੀਰ ਯਤਨ ਕਰਕੇ ਈਰਖਾਵਾਦੀਆਂ ਦੀ ਪ੍ਰਵਾਹ ਨਾ ਕਰਦਿਆਂ ਸਮਾਜ ਸੇਵਾ ਦੇ ਇਸ ਕਾਰਜ ਨੂੰ ਜਾਰੀ ਰੱਖਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਸਾਬਕਾ ਸਰਪੰਚ ਬਲਵੀਰ ਸਿੰਘ ਦੇ 19 ਸਾਲਾ ਸਪੁੱਤਰ ਸਤਨਾਮ ਸਿੰਘ ਨੇ ਖੇਡ ਖੇਤਰ ਵਿਚ ਦੁਨੀਆਂ ਭਰ ਵਿਚ ਵੱਸਦੇ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾਈ ਹੈ ਭਾਰਤ ਦੀ 125 ਕਰੋੜ ਦੀ ਅਬਾਦੀ ਵਿੱਚੋਂ ਅਮਰੀਕਾ ਦੀ ਬਾਸਕਟਬਾਲ (ਐਮ.ਬੀ.ਏ) ਟੀਮ ਵਿਚ ਇਸ 7.2 ਇੰਚ ਲੰਮੇ ਕੱਦ ਦੇ ਗੱਭਰੂ ਦਾ ਚੁਣੇ ਜਾਣਾ ਸਾਡੇ ਸਾਰਿਆਂ ਲਈ ਵੱਡੀਆਂ ਖੁਸ਼ੀਆਂ ਦਾ ਜੋਬਨ ਰੁੱਤ ਵਰਗਾ ਪ੍ਰਗਟਾਵਾ ਹੈ।ਸਤਨਾਮ ਸਿੰਘ ਦੇ ਪਿਤਾ ਬਲਵੀਰ ਸਿੰਘ ਖੁਦ ਇੱਕ ਨਵੇਕਲੀ, ਪਿਆਰੀ ਤੇ ਇਮਾਨਦਾਰ ਸ਼ਖਸ਼ੀਅਤ ਹਨ, ਜਿੰਨ੍ਹਾਂ ਵੱਲੋਂ ਦਿੱਤੇ ਗਏ ਚੰਗੇ ਸੰਸਕਾਰਾਂ ਦੀ ਬਦੋਲਤ ਹੀ ਅੱਜ ਸਤਨਾਮ ਸਿੰਘ ਅਮਰੀਕਾ ਦੀ ਧਰਤੀ ਉਤੇ ਪੰਜਾਬੀਆਂ ਦੀ ਸਾਨ ਵਧਾ ਰਿਹਾ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply