Saturday, March 14, 2026

ਨਗਰ ਨਿਗਮ ਵੱਲੋਂ ਅਵਾਰਾ ਕੁੱਤਿਆਂ ਦੀ ਰੋਕਥਾਮ ਲਈ ਮੁਹਿੰਮ ਸ਼ੁਰੂ

Bakshi Ram Arora Mayor

ਅੰਮ੍ਰਿਤਸਰ, 25 ਜਨਵਰੀ (ਜਗਦੀਪ ਸਿੰਘ ਸੱਗੂ)- ਸ਼ਹਿਰ ਵਿੱਚ ਵੱਧ ਰਹੀ ਕੁੱਤਿਆਂ ਦੀ ਸੰਖਿਆ ਦੀ ਰੋਕਥਾਮ ਲਈ ਸੋਮਵਾਰ ਨੂੰ ਨਗਰ ਨਿਗਮ ਵੱਲੋ ਅਭਿਆਨ ਦੀ ਸ਼ੁਰੂਆਤ ਕੀਤੀ ਗਈ।ਜਿਸ ਦੀ ਪ੍ਰਧਾਨਗੀ ਮੇਅਰ ਬਖਸ਼ੀ ਰਾਮ ਅਰੋੜਾ ਨੇ ਕੀਤੀ।ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ, ਸੰਯੁਕਤ ਕਮਿਸ਼ਨਰ ਪਰਮਜੀਤ ਸਿੰਘ ਅਤੇ ਸੁਰਿੰਦਰ ਸਿੰਘ, ਪਸ਼ੁ ਪਾਲਨ ਵਿਭਾਗ ਦੇ ਡਿਪਟੀ ਡਾਇਰੇਕਟਰ ਡਾ.ਪੀਕੇ ਮਲਹੋਤਰਾ ਅਤੇ ਡਾ.ਰਾਜੂ ਚੌਹਾਨ ਵੀ ਮੌਜੂਦ ਸੀ।
ਇਸ ਦੌਰਾਨ ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਸੰਖਿਆ ਲਗਾਤਾਰ ਵੱਧ ਰਹੀ ਹੈ।ਜਿਸ ਕਰਕੇ ਬੱਚਿਆ ਅਤੇ ਬਜੁਰਗਾਂ ਨੂੰ ਜਾਨ ਦਾ ਖਤਰਾ ਪੈਦਾ ਹੋ ਰਿਹਾ ਹੈ। ਲਗਾਤਾਰ ਵੱਧਦੀ ਕੁੱਤਿੱਆਂ ਦੀ ਸੰਖਿਆ ਅਤੇ ਹੋ ਰਹੀਆਂ ਦੁਰਘਟਨਾਵਾਂ ਨੂੰ ਦੇਖਦੇ ਹੋਏ ਇਹਨਾਂ ਦੀ ਰੋਕਥਾਮ ਲਈ ਅਭਿਆਨ ਚਲਾਉਣਾ ਜਰੂਰੀ ਹੋ ਗਿਆ ਸੀ। ਇਸ ਲਈ ਨਗਰ ਨਿਗਮ, ਪਸ਼ੁ ਪਾਲਨ ਵਿਭਾਗ ਅਤੇ ਐਸ.ਪੀ.ਸੀ.ਏ ਵਿਭਾਗ ਵੱਲੋ ਮਿਲਕੇ ਅਭਿਆਨ ਚਲਾਇਆ ਗਿਆ ਹੈ।ਇਹਨਾਂ ਵਿਭਾਗਾਂ ਦੀਆਂ ਦੋ ਟੀਮਾਂ ਰੋਜਾਨਾਂ ਦੱਸ ਕੁੱਤੇ ਫੱੜਕੇ ਉਹਨਾਂ ਕੁੁਤਿੱਆਂ ਨੂੰ ਐਂਟੀ ਬਾਇਟਿਕ, ਐਂਟੀ-ਰੈਬੀਜ਼, ਅਂੈਟੀ ਫਿਲਾਮੇਟਰੀ, ਪੇਨ ਕਿਲਰ, ਐਂਟੀ ਟਿਕਸ ਦਵਾਈਆਂ ਦੇਕੇ ਨੰਸਬੰਧੀ ਕਰਣਗੀਆਂ ਅਤੇ ਫਿਰ ਉਹਨਾਂ ਨੂੰ ਐਸ.ਪੀ.ਸੀ.ਏ ਸ਼ੈਲਟਰ ਚ ਰੱਖਣ ਤਂੋ ਬਾਅਦ ਛੱਡ ਦਿੱਤਾ ਜਾਵੇਗਾ। ਇਸ ਨਾਲ ਜਿੱਥੇ ਅਵਾਰਾ ਕੁੱਤਿਆਂ ਦੀ ਸੰਖਿਆ ਵਿੱਚ ਰੋਕਥਾਮ ਹੋਵੇਗੀ ਉੱਥੇ ਹੀ ਬੱਚਿਆਂ ਅਤੇ ਬਜੁਰਗਾਂ ਨੂੰ ਰਾਹਤ ਮਿਲੇਗੀ। ਇਹਨਾਂ ਕੁੱਤਿਆਂ ਦੇ ਆਪਰੇਸ਼ਨ ਲਈ ਡਾਕਟਰ ਅਤੇ ਸਹਾਇਕ ਅਮਲਾ ਤਾਇਨਾਤ ਕੀਤਾ ਹੈ ਜੋ ਕਿ ਇਹਨਾਂ ਦਾ ਠੰਡ ਤੋ ਬਚਾਅ ਕਰਕੇ ਇਹਨਾਂ ਨੂੰ ਦੋ ਦਿਨ ਫੀਡ ਦਵੇਗਾ।ਇਸ ਦਾ ਸਾਰਾ ਖਰਚ ਨਗਰ ਨਿਗਮ ਅਤੇ ਪਸ਼ੁ ਪਾਲਨ ਵਿਭਾਗ ਕਰ ਰਹੀ ਹੈ। ਇਸ ਦੌਰਾਣ ਕੌਂਸਲਰ ਡਾ. ਰਾਮ ਚਾਵਲਾ, ਅਵਿਨਾਸ਼ ਸ਼ੈਲਾ ਨੋਡਲ ਅਫਸਰ ਡਾ. ਦਰਸ਼ਨ ਲਾਲ, ਡਾ. ਜਸਪ੍ਰੀਤ ਨਾਗਪਾਲ, ਡਾ. ਕੁਲਜੀਤ ਸਿੰਘ ਕਲਸੀ, ਡਾ. ਰਜਿੰਦਰ ਸਿੰਘ, ਡਾ. ਪੁਨੀਤ ਮਲਹੋਤਰਾ ਦੇ ਨਾਲ ਕਾਫੀ ਗਿਣਤੀ ਵਿੱਚ ਅਧਿਕਾਰੀ ਅਤੇ ਲੋਗ ਮੌਜੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply