Thursday, April 23, 2026

ਖੇਡ ਵਿਭਾਗ ਪੰਜਾਬ ਵੱਲੋਂ ਸ਼ਹੀਦ-ਏ-ਆਜਮ ਭਗਤ ਸਿੰਘ ਪੰਜਾਬ ਗੇਮਜ 14 ਤੋਂ 19 ਫਰਵਰੀ ਤੱਕ

Bhagat Singh

ਪਠਾਨਕੋਟ, 25 ਜਨਵਰੀ (ਪ.ਪ)- ਸਾਲ 2016 ਦੇ ਸ਼ੈਸ਼ਨ ਦੇ ਲਈ ਪੰਜਾਬ ਸਰਕਾਰ ਖੇਡ ਵਿਭਾਗ ਪੰਜਾਬ ਵੱਲੋਂ ਸ਼ਹੀਦ-ਏ-ਆਜਮ ਭਗਤ ਸਿੰਘ ਪੰਜਾਬ ਗੇਮਜ 14 ਫਰਵਰੀ ਤੋਂ 19 ਫਰਵਰੀ ਤੱਕ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਜਿਲ੍ਹਾ ਖੇਡ ਦਫ਼ਤਰ ਦੇ ਇੱਕ ਬੁਲਾਰੇ ਨੇ ਦਿੰਦਿਆ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਟਰਾਇਲ 28 ਜਨਵਰੀ ਨੂੰ ਸਵੇਰੇ 10 ਵਜੇ ਲਏ ਜਾਣਗੇ। ਜਿਸ ਦੇ ਅਧੀਨ ਐਥਲੈਟਿਕਸ (ਲੜਕੇ, ਲੜਕੀਆਂ), ਬਾਸਕਟਬਾਲ (ਲੜਕੇ), ਬੈਡਮਿੰਟਨ (ਲੜਕੇ, ਲੜਕੀਆਂ), ਕਬੱਡੀ (ਲੜਕੇ, ਲੜਕੀਆਂ), ਬਾਕਸਿੰਗ (ਲੜਕੇ, ਲੜਕੀਆਂ), ਵਾਲੀਬਾਲ (ਲੜਕੇ, ਲੜਕੀਆਂ),ਹੈਂਡਬਾਲ (ਲੜਕੇ, ਲੜਕੀਆਂ) ਇਨ੍ਹਾਂ ਗੇਮਾਂ ਦੇ ਟਰਾਇਲ ਐਸ. ਡੀ. ਕਾਲਜ ਪਠਾਨਕੋਟ ਵਿਖੇ ਸਵੇਰੇ 10 ਵਜੇ ਹੋਣਗੇ। ਕੁਸ਼ਤੀ ਦੇ ਟਰਾਇਲ ਰੰਜੂ ਦਾ ਅਖਾੜਾ, ਪੰਗੋਲੀ ਚੋਕ ਵਿਖੇ ਸਵੇਰੇ 10 ਵਜੇ ਹੋਣਗੇ। ਹਾਕੀ (ਲੜਕੇ, ਲੜਕੀਆਂ), ਫੁਟਵਾਲ (ਲੜਕੇ, ਲੜਕੀਆਂ), ਦੇ ਟਰਾਇਲ ਸਟੇਡੀਅਮ ਗਰਾਉਂਡ, ਸੁਜਾਨਪੁਰ ਵਿਖੇ ਸਵੇਰੇ 10 ਵਜੇ ਹੋਣਗੇ। ਤੈਰਾਕੀ (ਲੜਕੇ, ਲੜਕੀਆਂ), ਟੇਬਲ ਟੈਨਿਸ (ਲੜਕੇ, ਲੜਕੀਆਂ),ਦੇ ਟਰਾਇਲ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਪਠਾਨਕੋਟ ਵਿਖੇ ਸਵੇਰੇ 10 ਵਜੇ ਹੋਣਗੇ। ਖੋ-ਖੋ (ਲੜਕੇ, ਲੜਕੀਆਂ) ਗੇਮ ਦੇ ਟਰਾਇਲ ਸਰਕਾਰੀ ਸੀਨੀਅਰ ਸੰਕੈਂਡਰੀ ਸਕੂਲ ਲਮੀਨੀ ਪਠਾਨਕੋਟ ਵਿਖੇ ਸਵੇਰੇ 10 ਵਜੇ ਹੋਣਗੇ। ਜੂਡੋ ਗੇਮ (ਲੜਕੇ, ਲੜਕੀਆਂ) ਦੇ ਟਰਾਇਲ ਵਿਦਿਆ ਮੰਦਿਰ ਸਕੂਲ, ਸ਼ਿਵਾ ਜੀ ਨਗਰ ਅਤੇ ਢਾਂਗੂ ਰੋਡ ਪਠਾਨਕੋਟ ਵਿਖੇ ਸਵੇਰੇ 10 ਵਜੇ ਹੋਣਗੇ।
ਉਨ੍ਹਾਂ ਦੱਸਿਆ ਕਿ ਟਰਾਇਲ ਲਈ ਆਉਣ ਵਾਲੇ ਖਿਡਾਰੀਆਂ ਦੀ ਉਮਰ 1 ਜਨਵਰੀ 1990 ਤੋਂ ਬਾਅਦ ਦੀ ਹੋਣੀ ਚਾਹੀਦੀ ਹੈ, ਉਹ ਆਪਣੇ ਨਾਲ ਜਨਮ ਮਿਤੀ ਸਰਟੀਫਿਕੇਟ ਦੀਆਂ ਤਸਦੀਕਸ਼ੂਦਾ ਕਾਪੀ, 3 ਫੋਟੋਆਂ, ਆਪਣੀ-ਆਪਣੀ ਗੇਮ ਦੀ ਪਲੇਇੰਗ ਕਿੱਟ ਨਾਲ ਲੈ ਕੇ ਆਉਣਗੇ। ਇਸ ਤੋਂ ਇਲਾਵਾ ਰਿਜਰਵ ਕੈਟਾਗਿਰੀ ਦੇ ਖਿਡਾਰੀ ਆਪਣੇ ਕੈਟਾਗਿਰੀ ਸਰਟੀਫਿਕੇਟ ਦੀ ਫੋਟੋ ਕਾਪੀ ਨਾਲ ਲੈ ਕੇ ਆਉਣਗੇ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply