Monday, February 23, 2026

ਗੁਰਮਤਿ ਕਾਲਜ ਵੱਲੌਂ 23ਵੇਂ ਸ਼ਾਰਟ ਟਰਮ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਕੋਰਸ ਦੀ ਸ਼ੁਰੂਆਤ

PPN2701201612

ਨਵੀਂ ਦਿੱਲੀ, 27 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਮਤਿ ਕਾਲਜ ਵੱਲੌਂ 23ਵੇਂ ਸ਼ਾਰਟ ਟਰਮ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਕੋਰਸ ਦੀ ਸ਼ੁਰੂਆਤ ਕੀਤੀ ਗਈ। ਗੁਰਦੁਆਰਾ ਮਾਤਾ ਸੁੰਦਰੀ ਜੀ ਵਿੱਖੇ ਗੁਰਬਾਣੀ ਸੰਗੀਤ ਅਕਾਡਮੀ ਦੇ ਵਿਦਿਆਰਥੀਆਂ ਵੱਲੋਂ ਗੁਰੂ ਚਰਣਾਂ ਵਿਚ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਵੀ ਲਗਵਾਈ ਗਈ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਕਮੇਟੀ ਮੈਂਬਰ ਚਮਨ ਸਿੰਘ ਨੇ ਵਿਦਿਆਰਥੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖਿਆ ਲੈ ਕੇ ਆਪਣਾ ਉਸਾਰੂ ਕਿਰਦਾਰ ਉਸਾਰਣ ਦੀ ਵੀ ਸਲਾਹ ਦਿੱਤੀ।
ਰਾਣਾ ਨੇ ਕੋਰਸ ਦੇ ਮਾਧਿਅਮ ਨਾਲ ਗੁਰਬਾਣੀ ਵਿਚਾਰ ਦੀ ਜੋਤ ਜਗਾਉਣ ਲਈ ਕਾਲਜ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕੀਤੀ।ਰਾਣਾ ਨੇ ਗੈਰ ਸਿੱਖਾਂ ਵੱਲੋਂ ਵੀ ਇਸ ਕੋਰਸ ਵਿੱਚ ਦਾਖਲਾ ਲੈਣ ਲਈ ਦਿਖਾਏ ਜਾ ਰਹੇ ਉਤਸਾਹ ਨੂੰ ਕੋਰਸ ਦੀ ਮੱਹਤਤਾ ਨਾਲ ਜੋੜਿਆ। ਕਾਲਜ ਦੇ ਚੇਅਰਮੈਨ ਹਰਿੰਦਰਪਾਲ ਸਿੰਘ ਨੇ ਉਕਤ ਕੋਰਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਖਜਾਨੇ ਨੂੰ ਅਗਲੀ ਪੀੜ੍ਹੀ ਤਕ ਪਹੁੰਚਾਉਣ ਦਾ ਉਪਰਾਲਾ ਦੱਸਿਆ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਾਨੂੰ ਜਿੱਥੇ ਆਦਰਸ਼ ਮਨੁੱਖ ਬਣਾਉਂਦੇ ਹਨ ਉਥੇ ਹੀ ਸਮਾਜ ਵਿਚ ਸਭ ਨੂੰ ਨਾਲ ਲੈ ਕੇ ਚਲਣ ਦਾ ਵੀ ਉਪਦੇਸ਼ ਦਿੰਦੇ ਹਨ।22ਵੇਂ ਸੈਸ਼ਨ ਵਿੱਚ ਪਹਿਲੇ, ਦੂਜੇ ਅਤੇ ਤੀਜ਼ੇ ਸਥਾਨ ਤੇ ਆਉਣ ਵਾਲੇ ਨੁਪੁਰ ਬਵੇਜਾ, ਬੀਬੀ ਭੁਪਿੰਦਰ ਕੌਰ ਅਤੇ ਬੀਬੀ ਗੁਰਲੀਨ ਕੌਰ ਨੂੰ ਨਗਦ ਇਨਾਮ ਨਾਲ ਸਨਮਾਨਤ ਕੀਤਾ ਗਿਆ। ਇਸਤੋਂ ਇਲਾਵਾ 11ਹੋਰ ਜੇਤੂਆਂ ਨੂੰ ਵੱਧੀਆਂ ਕਾਰਗੁਜ਼ਾਰੀ ਲਈ ਸਿਰੋਪਾਉ ਤੇ ਪ੍ਰਮਾਣ-ਪੱਤਰਾਂ ਨਾਲ ਨਿਵਾਜਿਆ ਗਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply