Saturday, April 11, 2026

ਗਣਤੰਤਰ ਦਿਵਸ ਮੌਕੇ ਜੰਡਿਆਲਾ ਗੁਰੂ ‘ਚ ਹਲਕਾ ਵਿਧਾਇਕ ਨੇ ਲਹਿਰਾਇਆ ਤਿਰੰਗਾ

PPN2701201619

ਜੰਡਿਆਲਾ ਗੁਰੂ, 27 ਜਨਵਰੀ (ਹਰਿੰਦਰ ਪਾਲ ਸਿੰਘ) – ਗਣਤੰਤਰ ਦਿਵਸ ਦਾ ਦਿਹਾੜਾ ਜੰਡਿਆਲਾ ਗੁਰੁ ਵਿੱਚ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਓੁਸਮਾ, ਨਗਰ ਕੌਂਸਲ ਦੀ ਪ੍ਰਧਾਨ ਸ਼੍ਰੀਮਤੀ ਮਮਤਾ ਤੇ ਮੀਤ ਪ੍ਰਧਾਨ ਸੰਨੀ ਸਰਮਾਂ ਜੀ ਨੇ ਸਮੂਹ ਨਗਰ ਨਿਵਾਸੀਆ ਦੀ ਸ਼ਮੂਲੀਅਤ ਵਿੱਚ ਤਿਰੰਗਾ ਝੰਡਾ ਲਹਿਰਾ ਕੇ ਮਨਾਇਆ ਗਿਆ।ਇਸ ਮੌਕੇ ਪੰਜਾਬ ਪੁਲਸ ਦੇ ਜਵਾਨਾਂ ਵਲੋ ਸਲਾਮੀ ਦਿੱਤੀ ਗਈ ।ਜੰਡਿਆਲਾ ਗੁਰੂ ਦੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਵਲੋ ਰਾਸ਼ਟਰੀ ਗਾਣ ਨਾਲ ਸ਼ੁਰੂਆਤ ਕਰਕੇ ਸ਼ਬਦ, ਸਕਿੱਟਾਂ, ਕਵਾਲੀਆਂ ਤੇ ਗਿੱਧਾ ਪੇਸ਼ ਕੀਤਾ ।ਇਸ ਮੌਕੇ ਹਲਕਾ ਵਿਧਾਇਕ ਬਲਜੀਤ ਸਿੰਘ ਨੇ ਕਿਹਾ ਕਿ ਜੰਡਿਆਲਾ ਹਲਕੇ ਲਈ 34 ਕਰੋੜ ਦੀ ਗ੍ਰਾਂਟ ਪਾਸ ਹੋਈ ਹੈ ਜਿਸ ਵਿੱਚੋ 9 ਕਰੋੜ ਜੰਡਿਆਲਾ ਨਗਰ ਕੌਂਸਲ ਨੂੰ ਮਿਲ ਚੁੱਕੇ ਹਨ ਜਿਸ ਨਾਲ ਵਿਕਾਸ ਦਾ ਕੰਮ ਜੋਰਾਂ ਨਾਲ ਚੱਲ ਰਿਹਾ ਹੈ ।ਇਸ ਮੌਕੇ ਮੀਤ ਪ੍ਰਧਾਨ ਸੰਨੀ ਸ਼ਰਮਾ ਆਏ ਹੋਏ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਓੁਸਮਾ, ਪੰਚਾਂ ਸਰਪੰਚਾਂ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।ਇਸ ਮੌਕੇ ਹਲਕਾ ਵਿਧਾਇਕ ਬਲਜੀਤ ਸਿੰਘ, ਚੇਅਰਮੈਨ ਬਲਾਕ ਸੰਮਤੀ ਗੁਰਦਿਆਲ ਸਿੰਘ ਬੰਡਾਲਾ, ਅਮਰਜੀਤ ਸਿੰਘ ਬੰਡਾਲਾ, ਸਾਬਕਾ ਪ੍ਰਧਾਨ ਰਵਿੰਦਰਪਾਲ ਕੁੱਕੂ, ਕੌਂਸਲਰ ਹਰਚਰਨ ਸਿੰਘ ਬਰਾੜ, ਕੌਂਸਲਰ ਜਸਪਾਲ ਸਿੰਘ ਬੱਬੂ, ਕੌਂਸਲਰ ਅਵਤਾਰ ਸਿੰਘ ਕਾਲਾ, ਕੌਂਸਲਰ ਹਰਜਿੰਦਰ ਸਿੰਘ ਬਾਹਮਣ, ਮੰਗਲ ਸਿੰਘ ਕਿਸ਼ਨਪੁਰੀ, ਸਕੱਤਰ ਸਿੰਘ ਦੇਵੀਦਾਸਪੁਰਾ, ਸਰਪੰਚ ਐਡਵੋਕੇਟ ਲਖਵਿੰਦਰ ਸਿੰਘ ਤਲਾਵਾਂ, ਸਰੂਪ ਸਿੰਘ, ਜਸਬੀਰ ਸਿੰਘ ਜੱਸ, ਰਾਜੀਵ ਕੁਮਾਰ ਬੱਬਲੂ ਪੀ ਏ, ਅਮਨ ਢੋਟ, ਸਵਿੰਦਰ ਸਿੰਘ ਚੰਦੀ, ਗੁਲਜਾਰ ਸਿੰਘ ਧੀਰੇਕੋਟ, ਹਰਪ੍ਰੀਤ ਸਿੰਘ ਬੱਬਲੂ, ਅਸ਼ੋਕ ਕੁਮਾਰ, ਗੁਲਸ਼ਨ ਕੁਮਾਰ ਤੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜਿਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply