Tuesday, September 29, 2026

ਗਣਤੰਤਰ ਦਿਵਸ ‘ਤੇ ਮਾਲ ਰੋਡ ਸਕੂਲ ਦੀ ਅਧਿਆਪਕਾ ਸ੍ਰੀਮਤੀ ਮਿਨਾਕਸ਼ੀ ਸਨਮਾਨਿਤ

PPN2701201621

ਅੰਮ੍ਰਿਤਸਰ, 27 ਜਨਵਰੀ (ਜਗਦੀਪ ਸਿੰਘ ਸੱਗੂ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੀ ਸਾਇੰਸ ਅਧਿਆਪਕਾ ਸ੍ਰੀਮਤੀ ਮਿਨਾਕਸ਼ੀ ਵਲੋਂ ਵਾਟਰ ਰੀਚਾਰਜ ਵੈੱਲ ਪ੍ਰੋਜੇਕਟ, ਬਾਇਓ ਡਾਇਵਰਸਿਟੀ ਪ੍ਰੋਜੇਕਟ ਅਤੇ ਐਨਰਜੀ ਕਨਜ਼ਰਵੇਸ਼ਨ ਪ੍ਰੋਜੇਕਟ ਤਿਆਰ ਕਰਕੇ ਵਾਤਾਵਰਣ ਦੀ ਸਾਂਭ-ਸਭਾਲ ਵਿਚ ਪਾਏ ਯੋਗਦਾਨ ਅਤੇ ਸਵੱਛ ਭਾਰਤ ਅਭਿਆਨ ਵਿਚ ਨਿਭਾਈ ਬੇਹਤਰੀਨ ਭੂਮਿਕਾ ਵਜੋਂ ਲੋਕ ਸੰਪਰਕ ਅਤੇ ਮਾਲ ਵਿਭਾਗ ਮੰਤਰੀ, ਪੰਜਾਬ ਸ. ਬਿਕਰਮਜੀਤ ਸਿੰਘ ਮਜੀਠੀਆ ਵਲੋਂ 67ਵੇਂ ਗਣਤੰਤਰ ਦਿਵਸ ਸਮਾਰੋਹ ਮੌਕੇ ਗਾਂਧੀ ਗਰਾਊਂਡ ਵਿਖੇ ੳਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਅਤੇ ਸਕੂਲ ਦੇ ਸਟਾਫ ਨੇ ਸ੍ਰੀਮਤੀ ਮਿਨਾਕਸ਼ੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਹਰਮਨ ਪਿਆਰੀ ਅਧਿਆਪਕਾ ਦੀ ਸਿਰੜਤਾ, ਪ੍ਰਤਿਬਧਤਾ, ਮਿਹਨਤ ਅਤੇ ਲਗਨ ਸਦਕਾ ਹੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਪਹਿਚਾਣਦੇ ਹੇੇਏ ਜ਼ਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਵਲੋਂ ਉਨ੍ਹਾਂ ਨੂੰ ਇਹ ਸਨਮਾਨ ਪ੍ਰਾਪਤ ਹੋਇਆ ਹੈ।ਸ੍ਰੀਮਤੀ ਮਿਨਾਕਸ਼ੀ ਨੇ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਕਿਹਾ ਕਿ ਉਹ ਸੱਚੇ ਅਤੇ ਸੁਹਿਰਦ ਅਧਿਆਪਕਾ ਵਾਲੇ ਫਰਜ਼ਾਂ ਨੂੰ ਭਵਿੱਖ ਵਿਚ ਹੋਰ ਤਨਦੇਹੀ ਨਾਲ ਨਿਭਾੳਂਣਦੇ ਹੋਏ ਸਕੂਲ ਦਿਆਂ ਅਕਾਦਮਿਕ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਹੋਰ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ, ਕਮਿਸ਼ਨਰ ਪੁਲਿਸ ਜਤਿੰਦਰ ਸਿੰਘ ਔਲਖ ਅਤੇ ਇੰੰਪਰੂਵਮੈਂਟ ਟਰਸਟ ਦੇ ਚੇਅਰਮੈਨ ਸ੍ਰੀ. ਸੰਦੀਪ ਰਿਸ਼ੀ ਵੀ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply