Tuesday, April 14, 2026

ਮਾਲਵੇ ਦਾ ਪ੍ਰਸਿੱਧ ਮੰਡੀਆਂ ਕਬੱਡੀ ਕੱਪ ਧੂਮ ਧੜਾਕੇ ਨਾਲ ਸਮਾਪਤ

PPN3001201604

ਸੰਦੌੜ, 30 ਜਨਵਰੀ (ਹਰਮਿੰਦਰ ਸਿੰਘ ਭੱਟ)- ਮਾਲਵੇ ਦਾ ਪ੍ਰਸਿੱਧ ਕਬੱਡੀ ਕੱਪ ਸਵਰਗੀ ਜਸਵੰਤ ਸਿੰਘ ਜੱਸਾ ਸਪੋਰਟਸ ਐਂਡ ਵੈਲਫੇਅਰ ਕਲੱਬ ਮੰਡੀਆਂ ਦਾ 13ਵਾਂ ਕਬੱਡੀ ਕੱਪ ਧੂਮ ਧੱੜਕੇ ਨਾਲ ਸ਼ੁਰੂ ਹੋ ਕੇ ਦਰਸ਼ਕਾਂ ਅਤੇ ਖਿਡਾਰੀਆਂ ਅਤੇ ਸਮੁੱਚੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪੁੱਜ ਕੇ ਕਬੱਡੀ ਕੱਪ ਦਾ ਭਰਪੂਰ ਆਨੰਦ ਮਾਣਿਆ। ਇਸ ਮੌਕੇ ਕੁੱਤਿਆਂ ਦੀਆਂ ਦੋੜਾਂ ਕਰਵਾਈਆ ਗਈਆਂ, ਕਬੱਡੀ 60 ਅਤੇ 75 ਕਿਲੋ ਦੇ ਮੁਕਾਬਲੇ ਕਰਵਾਏ ਗਏ। ਇਸ ਕੱਪ ਦੇ ਦੂਜੇ ਦਿਨ ਅੱਠ ਆਲ ਓਪਨ ਟੀਮਾਂ ਦੇ ਫਸਵੇਂ ਕਬੱਡੀ ਮੁਕਾਬਲੇ ਹੋਏ ਜਿਸ ਵਿਚ ਆਲ ਓਪਨ ਦਾ ਪਹਿਲਾ ਇਨਾਮ ਨੰਗਲ ਅੰਬੀਆਂ ਦੀ ਟੀਮ ਨੇ ਪ੍ਰਾਪਤ ਕੀਤਾ ਅਤੇ ਦੂਜਾ ਇਨਾਮ ਖੰਡੂਰ ਸਾਹਿਬ ਦੀ ਟੀਮ ਨੇ ਜਿੱਤੀਆ, ਬੈਸਟ ਰੇਡਰ ਸੰਦੀਪ ਲੁੱਧਰ ਨੇ ਮੋਟਰਸਾਇਕਲ ਜਿੱਤਿਆ ਜੋ ਕਿ ਜੱਗੂ ਟਿਵਾਣਾ ਅਤੇ ਕੁਲਦੀਪ ਸਿੰਘ ਕਨੇਡਾ ਨੇ ਦਿੱਤਾ ਸੀ, ਬੈਸਟ ਜਾਫੀ ਸੁੱਖਾ ਅਤੇ ਬੱਲੀ ਭੁੱਲਰ ਮੋਟਰਸਾਇਕਲ ਜਿੱਤੇ ਉਹ ਗੁਰਮੁੱਖ ਸਿੰਘ ਬਿਜ, ਗੁਰਦੀਪ ਸਿੰਘ ਛੋਕਰਾਂ ਹਰਬਲ ਕੰਪਨੀ ਨੇ ਦਿੱਤੇ। ਇਸ ਮੌਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਲਈ ਪੁੱਜੇ ਪਰਮਜੀਤ ਸਿੰਘ ਸਿੱਧਵਾਂ ਸਿਆਸੀ ਸਲਾਹਕਾਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਬੱਡੀ ਕੱਪ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਅਨੇਕਾਂ ਕਾਰਜ ਕਰ ਰਹੀ ਹੈ। ਵਿਧਾਇਕ ਇਕਬਾਲ ਸਿੰਘ ਝੂੰਦਾ ਨੇ ਕਲੱਬ ਨੂੰ ਦੋ ਲੱਖ ਰੁਪਏ ਦੇਣ ਅਤੇ ਸਟੇਜ ਨੂੰ ਮੁਕੰਮਲ ਕਰਨ ਦਾ ਕਲੱਬ ਨੂੰ ਵਿਸ਼ਵਾਸ ਦਿੱਤਾ ਅਤੇ ਇਲਾਕੇ ਦੇ ਵਿਕਾਸ ਲਈ ਗ੍ਰਾਂਟਾ ਦੇਣ ਦਾ ਐਲਾਣ ਕੀਤਾ। ਜਸਵੀਰ ਸਿੰਘ ਜੱਸੀ ਮੰਨਵੀ ਨੇ ਕਲੱਬ ਨੂੰ ਪੰਜਾਹ ਹਜ਼ਾਰ ਦੀ ਨਕਦ ਰਾਸ਼ੀ ਦਿੱਤੀ ਅਤੇ ਕਲੱਬ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਨੇ ਵੀ ਕਬੱਡੀ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਆਪ ਪਾਰਟੀ ਦੇ ਆਗੂ ਜਸਰਾਜ ਸਿੰਘ ਜੱਸੀ ਨੇ ਖੇਡ ਗਰਾਉਂਡ ਵਿਚ ਪੁੱਜ ਕੇ ਦਰਸ਼ਕਾਂ ਤੇ ਖਿਡਾਰੀਆਂ ਨੂੰ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੀ ਸਹੁੰ ਚੁੱਕਵਾਈ। ਕਲੱਬ ਦੇ ਅਹੁੱਦੇਦਾਰਾਂ ਨੇ ਐਕਟਰ ਹੋਬੀ ਧਾਲੀਵਾਲ, ਲੇਖਕ ਮਨਜਿੰਦਰ ਸਿੰਘ ਕਾਲਾ ਸਰੋਦ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੋਪੀ ਮਾਣਕੀ ਨੂੰ ਓਪਨ ਜੀਪਾਂ ਰਾਹੀਂ ਦਰਸ਼ਕਾਂ ਦੇ ਰੁ-ਬ-ਰੁ ਕਰਵਾਕੇ ਉਹਨਾਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਮੈਂਟਰ ਮੱਖਣ ਬਰਾੜ ਨੇ ਵੀ ਆਪਣੀ ਕੁੂਮੈਂਟਰੀ ਰਾਹੀਂ ਦਰਸ਼ਕਾਂ ਨੂੰ ਕਿੱਲੀ ਰੱਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਈ ਰੂਪ ਕੌਰ ਬਾਗੜੀਆਂ, ਸੁਰਜੀਤ ਸਿੰਘ ਧੀਮਾਨ, ਜਗਤਾਰ ਸਿੰਘ ਪ੍ਰਿੰਸੀਪਲ ਕਮਿਸ਼ਨਰ ਇੰਨਕਮ ਟੈਕਸ ਪਟਿਆਲਾ, ਅਜੀਤ ਸਿੰਘ ਚੰਦੂਰਾਈਆ, ਬਾਬਾ ਜਸਵੀਰ ਸਿੰਘ ਕਾਲਾ ਮਾਲਾ, ਗੁਰਜੋਤ ਸਿੰਘ ਢੀਂਡਸਾ, ਜੈਪਾਲ ਸਿੰਘ ਨੱਥੂਮਾਜਰਾ, ਪ੍ਰਧਾਨ ਜਾਟ ਮਹਾਂ ਸਭਾ ਗੁਰਵਿੰਦਰ ਸਿੰਘ ਭੱਠਲ, ਨਗਰ ਕੋਂਸਲ ਮਾਲੇਰਕੋਟਲਾ ਦੇ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ, ਜਸਵੀਰ ਸਿੰਘ ਜੱਸੀ ਸੇਖੋਂ, ਭੁਪਿੰਦਰ ਸਿੰਘ ਲਾਗੜੀਆਂ ਬਲਾਕ ਪ੍ਰਧਾਨ, ਗੁਰਮੇਲ ਸਿੰਘ ਮੇਲੀ ਸਰਪੰਚ ਮੰਨਵੀ, ਕੈਪਟਨ ਬਚਿੱਤਰ ਸਿੰਘ, ਗੁਰਿੰਦਰ ਸਿੰਘ ਸਰਪੰਚ ਬੁੱਲਾਪੁਰ, ਯੂਥ ਅਕਾਲੀ ਆਗੂ ਗੁਰਜੀਵਨ ਸਿੰਘ ਸਰੌਦ, ਦਿਲ ਮੇਘ ਸਿੰਘ ਖੱਟੜਾ, ਨੀਟੂ ਸੋਹੀ ਕੈਨੇਡਾ, ਰਣਬੀਰ ਸਿੰਘ ਢੰਡੇ ਸੂਬਾ ਪ੍ਰਧਾਨ ਮਾਸ ਮੀਡਿਆ, ਲੋਪੀ ਸਰਪੰਚ ਮਾਕਣਮਾਜਰਾ, ਦਵਿੰਦਰ ਸਿੰਘ ਮਾਲੇਰਕੋਟਲਾ, ਬਲਜੀਤ ਸਿੰਘ ਕਾਨੂੰਨਗੋ, ਪ੍ਰਿੰਸੀਪਲ ਬਲਜੀਤ ਸਿੰਘ ਟਿਵਾਣਾ, ਕ੍ਰਿਪਾਲ ਸਿੰਘ ਮੰਡੇਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਆਪ ਆਗੂ ਆਸੂਤੋਸ ਟੰਡਨ, ਕੇਵਲ ਸਿੰਘ ਜਾਗੋਵਾਲ, ਪ੍ਰਦੱਮਣ ਸਿੰਘ ਦਲੇਲਗੜ੍ਹ, ਜਗਦੀਪ ਸਿੰਘ ਝੂੰਦਾ, ਜਗਰੂਪ ਸਿੰਘ, ਵਿਜੇ ਕੁਮਾਰ, ਦਵਿੰਦਰ ਪਾਲ ਰਿੰਪੀ, ਕ੍ਰਿਪਾਲ ਸਿੰਘ ਘੋਲ, ਬਲਵਿੰਦਰ ਸਿੰਘ, ਜਗਮੇਲ ਸਿੰਘ ਜਿੱਤਵਾਲ, ਅਜੇ ਕੁਮਾਰ ਪ੍ਰਧਾਨ, ਸਿਮਰਜੀਤ ਸਿੰਘ ਸੇਹਕੇ, ਕ੍ਰਿਪਾਲ ਸਿੰਘ, ਭਲਿੰਦਰ ਸਿੰਘ ਕਾਨੂੰਨਗੋ, ਹਰਦਮ ਸਿੰਘ ਲਸੋਈ, ਬਲਵੀਰ ਸਿੰਘ ਚਪੜੋਦਾ, ਨਿਰਭੈ ਸਿੰਘ ਨਾਰੀਕੇ, ਗੁਰਦਰਸ਼ਨ ਸਿੰਘ ਨਾਇਬ ਤਹਿਸੀਲਦਾਰ, ਸਰਬਜੀਤ ਸਿੰਘ ਗੋਗੀ, ਸਟੇਜ ਦੀ ਕਾਰਵਾਈ ਹਰਵੀਰ ਸਿੰਘ ਢੀਂਡਸਾ ਜਨਰਲ ਸਕੱਤਰ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਮਲਕੀਤ ਸਿੰਘ ਬਦੇਧੇ ਨੇ ਨਿਭਾਈ। ਗਰਾਉਂਡ ਦੀ ਕੈਮਟਰੀ ਰਪਿੰਦਰ ਜਲਾਲ ਅਤੇ ਕ੍ਰਿਸ਼ਨ ਬਦੇਸੇ ਨੇ ਨਿਭਾਈ। ਕਲੱਬ ਵਲੋਂ ਦਰਸ਼ਕਾਂ ਅਤੇ ਖਿਡਾਰੀਆਂ ਦਾ ਕਲੱਬ ਦੇ ਪ੍ਰਧਾਨ ਦੀਦਾਰ ਸਿੰਘ ਛੋਕਰਾ ਤੇ ਗੁਰਮੀਤ ਸਿੰਘ ਮੰਡੀਆ ਵਲੋਂ ਧੰਨਵਾਦ ਕੀਤਾ ਗਿਆ।ਇਸ ਮੌਕੇ ਕਲੱਬ ਦੇ ਸਰਪ੍ਰਸਤ ਕਪੂਰ ਸਿੰਘ ਮੰਡੀਆ, ਸੁਖਦੇਵ ਸਿੰਘ ਸਾਹੀ ਸਰਪੰਚ ਮੰਡੀਆ, ਰਾਜਵੰਤ ਸਿੰਘ ਘੁੱਲੀ, ਸੀਨੀ.ਮੀਤ ਪ੍ਰਧਾਨ ਜਸਵੀਰ ਸਿੰਘ ਕਾਕਾ ਨਾਰੀਕੇ, ਸ਼ਾਮ ਸਿੰਘ, ਲਾਡੀ ਮੰਡੀਆ, ਮੀਤ ਪ੍ਰਧਾਨ ਕ੍ਰਿਪਾਲ ਸਿੰਘ ਘੋਲ, ਗੁਰਮੀਤ ਸਿੰਘ ਨਾਰੀਕੇ, ਖਜਾਨਚੀ ਚਰਨਜੀਤ ਸਿੰਘ ਚੰਨਾ, ਪਰਮਿੰਦਰ ਸਿੰਘ ਬਦੇਸੇ, ਜਸਵੀਰ ਸਿੰਘ ਲਾਲਾ ਸਰੌਦ, ਪ੍ਰਭਜੋਤ ਸਿੰਘ ਸੈਂਟੀ, ਸਿਕੰਦਰ ਸਿੰਘ ਦੱਲਣਵਾਲ, ਹਰਿੰਦਰਜੀਤ ਸਿੰਘ ਸੋਨੀ, ਸੁਖਵੀਰ ਸਿੰਘ ਸੁੱਖੀ ਝੂੰਦਾ, ਪਵਿੱਤਰ ਸਿੰਘ ਢੰਡੇ, ਬਿਕਰਮਜੀਤ ਸਿੰਘ ਨਾਰੀਕੇ, ਬਿੱਕਰ ਸਿੰਘ ਖਾਨਪੁਰ, ਕੈਪਟਨ ਬੰਤ ਸਿੰਘ ਮੰਡੀਆ, ਦਿਲਬਾਗ ਸਿੰਘ ਮੰਡੀਆ, ਜਰਨੈਲ ਸਿੰਘ ਮੰਡੀਆ, ਮਨਪ੍ਰੀਤ ਸਿੰਘ ਬਿੱਟੂ ਛੋਕਰਾ, ਸੰਤੋਖ ਸਿੰਘ ਮੰਡੀਆ, ਬਿਕਰਮਜੀਤ ਸਿੰਘ ਨਾਰੀਕੇ, ਯਾਦਵਿੰਦਰ ਸਿੰਘ ਫੋਜੀ, ਗੁਰਦੀਪ ਸਿੰਘ ਛੋਕਰਾਂ, ਨੰਬਰਦਾਰ ਪ੍ਰਦੀਪ ਸਿੰਘ ਛੋਕਰਾਂ, ਗੁਰਪ੍ਰੀਤ ਸਿੰਘ, ਤੇਜ ਪਾਲ ਸਿੰਘ ਮੰਡੀਆ, ਸੋਨੀ ਮੰਡੀਆਂ, ਵਿਜੇ ਮੰਡੀਆਂ, ਜੱਜ ਮੰਡੀਆਂ, ਅਤੀਕ ਭੁੱਟੋ, ਮੇਜਰ ਸਿੰਘ ਬੁੱਲਾਪੁਰ, ਦਲਵੀਰ ਸਿੰਘ ਮੰਡੀਆ, ਹਰਪ੍ਰੀਤ ਸਿੰਘ ਜਰਗ, ਕਮਲਜੀਤ ਸਿੰਘ ਸਲੇਮਪੁਰ ਆਦਿ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …

Leave a Reply