Thursday, March 5, 2026

ਕੈਨੇਡਾ ਦੀ ਪ੍ਰੀਮੀਅਰ ਕੈਥਲੀਨ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

PPN3101201606

ਅੰਮ੍ਰਿਤਸਰ, 31 ਜਨਵਰੀ (ਗੁਰਪ੍ਰੀਤ ਸਿੰਘ)- ਕੈਨੇਡਾ ਦੇ ਓਂਟਾਰੀਓ ਸੂਬੇ ਦੀ ਪ੍ਰੀਮੀਅਰ (ਮੁੱਖ ਮੰਤਰੀ) ਕੈਥਲਿਨ ਵਾਇਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਈ। ਇਸ ਮੌਕੇ ਉਨ੍ਹਾਂ ਨਾਲ ਕੈਨੇਡੀਅਨ ਕੌਂਸਲੇਟ ਜਨਰਲ ਕ੍ਰਿਸਟੋਫਰ ਤੇ ਡਿਪਟੀ ਹਾਈ ਕਮਿਸ਼ਨਰ ਕੈਨੇਡਾ ਵੀ ਮੌਜੂਦ ਸਨ। ਉਨ੍ਹਾਂ ਦਰਸ਼ਨ ਕਰਨ ਉਪਰੰਤ ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਸ: ਹਰਚਰਨ ਸਿੰਘ ਕੋਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਪ੍ਰੀਕਰਮਾ ‘ਚ ਸਥਿਤ ਗੁਰੁਅਸਥਾਨਾਂ ਦੇ ਇਤਿਹਾਸ ਦੀ ਜਾਣਕਾਰੀ ਲਈ। ਮੁੱਖ ਸਕੱਤਰ ਨੇ ਪ੍ਰੀਮੀਅਰ ਕੈਥਲੀਨ ਵਾਇਨੀ ਨੂੰ ਦੁਨੀਆਂ ਦੇ ਪ੍ਰਸਿੱਧ ਕਾਰੀਗਰਾਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਦੀਵਾਰਾਂ ਤੇ ਛੱਤਾਂ ਤੇ ਕੀਤੀ ਮੀਨਾਕਾਰੀ ਦੇ ਵਿਲੱਖਣ ਨਮੂਨਿਆਂ ਬਾਰੇ ਦੱਸਿਆ। ਇਸ ਉਪਰੰਤ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਿਕ ਹੋਏ ਤੇ ਸਿੱਖਾਂ ਦੇ ਇਸ ਮਹਾਨ ਤਖ਼ਤ ਦੇ ਸੁਨਹਿਰੀ ਇਤਿਹਾਸ ਦੀ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਹੋਏ ‘ਅਪ੍ਰੇਸ਼ਨ ਬਲਿਊ ਸਟਾਰ’ ਦੇ ਦੁਖਾਂਤ ਬਾਰੇ ਵੀ ਜਾਣਕਾਰੀ ਲਈ। ਇਸ ਉਪਰੰਤ ਸ੍ਰੀ ਕੈਥਲਿਨ ਸ੍ਰੀ ਗੁਰੂ ਰਾਮਦਾਸ ਲੰਗਰ ਵਿੱਚ ਗਈ ਤੇ ਓਥੇ ਉਨ੍ਹਾਂ ਬੜੀ ਸ਼ਰਧਾੁਭਾਵਨਾ ਨਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਿਚ ਸੰਗਤਾਂ ਲਈ ਪ੍ਰਸ਼ਾਦਾ ਤਿਆਰ ਹੁੰਦਾ ਦੇਖਿਆ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਮੁੱਖ ਸਕੱਤਰ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਓਂਟਾਰੀਓ ਦੀ ਪ੍ਰੀਮੀਅਰ ਨਾਲ ਕੈਨੇਡਾ ਵਿਖੇ ਸਿੱਖਾਂ ਨੂੰ ਦਰਪੇਸ਼ ਮਸਲਿਆਂ ਬਾਰੇ ਚਰਚਾ ਕੀਤੀ।ਮੁੱਖ ਸਕੱਤਰ ਨੇ ਕਿਹਾ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖੰਡੇ ਬਾਟੇ ਦੀ ਪਾਹੁਲ (ਅੰਮ੍ਰਿਤਪਾਨ ਕਰਵਾਉਣ) ਉਪਰੰਤ ਸਿੱਖਾਂ ਨੂੰ ਪੰਜ ਕਕਾਰਾਂ ਕੇਸ, ਕੜਾ, ਕਛਹਿਰਾ, ਕ੍ਰਿਪਾਨ ਤੇ ਕੰਘਾ ਦੇ ਧਾਰਨੀ ਹੋਣ ਲਈ ਪ੍ਰੇਰਿਆ ਤੇ ਕੇਸਾਂ ਦੀ ਸੰਭਾਲ ਲਈ ਸਿੱਖੀ ਦੀ ਆਨ ਤੇ ਸ਼ਾਨ ‘ਦਸਤਾਰ’ ਸਜਾਉਣ ਦਾ ਵੀ ਉਪਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਅੱਜ ਵੀ ਸਿੱਖਾਂ ਨੂੰ ਦਸਤਾਰ ਦੀ ਬਜਾਏ ਹੈਲਮੈਟ ਪਾਉਣ ਲਈ ਕਾਨੂੰਨੀ ਤੌਰ ਤੇ ਮਜ਼ਬੂਰ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸੰਨ 1970 ਤੋਂ ਲੈ ਕੇ ਸਿੱਖ ਬਰਾਬਰਤਾ ਲਈ ਕੈਨੇਡਾ ਵਿਚ ਜੂਝ ਰਹੇ ਹਨ, ਇਸ ਸਮੇਂ ਦੌਰਾਨ ਉਨ੍ਹਾਂ ਕਕਾਰਾਂ ਸਬੰਧੀ ਅਦਾਲਤਾਂ ਦਾ ਦਰਵਾਜਾ ਖੜਕਾ ਕੇ ਰਾਹਤ ਲਈ ਹੈ, ਪਰ ਕੈਨੈਡੀਅਨ ਸਰਕਾਰ ਨੇ ਕੋਈ ਸੰਵਿਧਾਨਿਕ ਮੱਦਾਂ ਨਹੀਂ ਬਣਾਈਆਂ। ਉਨ੍ਹਾਂ ਪ੍ਰੀਮੀਅਰ ਨੂੰ ਇਸ ਗੱਲ ਦਾ ਵੀ ਗਿਆਨ ਕਰਵਾਇਆ ਕਿ 1980 ਤੋਂ ਲੈ ਕੇ ਕੈਨੇਡਾ ਵਿੱਚ ਸਿੱਖਾਂ ਦੀ ਅਬਾਦੀ ਅੱਜ ਤੱਕ ਨਿਰੰਤਰ ਵਧਦੀ ਗਈ ਹੈ, ਪਰ ਸਰਕਾਰੀ ਕਾਨੂੰਨਾਂ ਤੇ ਸਿੱਖਾਂ ਦੇ ਹੱਕਾਂ ਸਬੰਧੀ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ। ਆਪਣੀ ਗੱਲਬਾਤ ਦੌਰਾਨ ਮੁੱਖ ਸਕੱਤਰ ਨੇ ਇਸ ਗੱਲ ਵਲ ਵੀ ਧਿਆਨ ਦਿਵਾਇਆ ਕਿ ਹਿੰਦੁਸਤਾਨ ਵਿਚ ਕੋਈ ਸਿੱਖ ਜੇ ਦਸਤਾਰ ਬੰਨਦਾ ਹੈ ਤਾਂ ਉਸ ਲਈ ਹੈਲਮੈਟ ਪਾਉਣਾ ਬਿਲਕੁਲ ਜਰੂਰੀ ਨਹੀਂ। ਇਥੋਂ ਤੱਕ ਕਿ ਸਿਖ ਬੀਬੀਆਂ ਨੂੰ ਵੀ ਇਸ ਤੋਂ ਛੋਟ ਦਿਤੀ ਗਈ ਹੈ। ਇਸ ਗ’ਲਬਾਤ ਦੌਰਾਨ ਪ੍ਰੀਮੀਅਰ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਇਹ ਸਾਰਾ ਕੁਝ ਸਰੀਰਕ ਹਿਫਾਜ਼ਤ ਲਈ ਕੀਤਾ ਗਿਆ ਸੀ। ਇਸ ਗ’ਲ ਦੇ ਜਵਾਬ ਵਿੱਚ ਮੁ’ਖ ਸਕੱਤਰ ਨੇ ਉਨ੍ਹਾਂ ਨੂੰ ਦੱਸਿਆ ਕਿ ਕਲਗੀਧਰ ਦਸਮੇਸ਼ ਪਿਤਾ ਵੱਲੋਂ ਬਖਸ਼ੀ ਹੋਈ ਸਿੱਖ ਦੀ ਦਸਤਾਰ ਜੋ ਉਸ ਦੀ ਵਿਰਾਸਤੀ ਸ਼ਾਨ ਦਾ ਹਿੱਸਾ ਵੀ ਹੈ, ਹੈਲਮੈਟ ਤੋਂ ਵੱਧ ਹਿਫ਼ਾਜ਼ਤ ਕਰਦੀ ਹੈ। ਇਹ ਵੀ ਦੱਸਿਆ ਕਿ ਦੁਨੀਆਂ ਦੇ ਕਈ ਮੁਲਕਾਂ ਵਿੱਚ ਸਿੱਖ ਦੀ ਦਸਤਾਰ ਦਾ ਸਤਿਕਾਰ ਕਰਦਿਆਂ ਹੋਇਆਂ ਹੈਲਮੈਟ ਪਾਉਣ ਤੋਂ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਯੂ. ਕੇ. ਵਿਚ ਵੀ ਸਿੱਖਾਂ ਨੂੰ ਹੈਲਮੈਟ ਪਾਉਣ ਤੋਂ ਛੋਟ ਦਿੱਤੀ ਗਈ ਹੈ। ਸਾਰੀ ਗ’ਲਬਾਤ ਸੁਣਨ ਤੋਂ ਬਾਅਦ ਪ੍ਰੀਮੀਅਰ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸਬੰਧੀ ਯੋਗ ਤੇ ਠੋਸ ਨੀਤੀ ਅਪਨਾਉਣ ਦਾ ਉਪਰਾਲਾ ਕਰਨਗੇ।ਇਸ ਸਬੰਧੀ ਸ਼ੋ੍ਰਮਣੀ ਕਮੇਟੀ ਵਲੋਂ ਪ੍ਰੀਮੀਅਰ ਨੂੰ ਸਿੱਖਾਂ ਨੂੰ ਦਰਪੇਸ਼ ਮਸਲਿਆਂ ਦਾ ਯੋਗ ਹੱਲ ਕੱਢਣ ਲਈ ਇਕ ਪੱਤਰ ਵੀ ਦਿਤਾ ਗਿਆ।
ਲਿਬਰਨ ਪਾਰਟੀ ਨਾਲ ਸਬੰਧਤ ਪ੍ਰੀਮੀਅਰ ਕੈਥਲਿਨ ਵਾਇਨੀ ਨੇ ਕਿਹਾ ਕਿ ਮੇਰੇ ਨਾਲ ਕਰੀਬ 70 ਪ੍ਰਮੁੱਖ ਸਖਸ਼ੀਅਤਾਂ ਦਾ ਵਫ਼ਦ ਭਾਰਤ ਦੇ ਦੌਰੇ ‘ਤੇ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖੀ ਦਾ ਧੁਰਾ ਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਏਥੇ ਆ ਕੇ ਮਨ ਨੂੰ ਆਤਮਿਕ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਭਾਰਤ ਦੌਰੇ ‘ਤੇ ਆਉਣ ਉਪਰੰਤ ਮੈਂ ਉਚੇਚੇ ਤੌਰ ਤੇ ਰੂਹਾਨੀਅਤ ਦੇ ਇਸ ਕੇਂਦਰ ਦੇ ਦਰਸ਼ਨ ਕਰਨ ਆਈ ਹਾਂ।  ਇਸ ਮੌਕੇ ਸ: ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ: ਗੁਰਬਚਨ ਸਿੰਘ ਮੁੱਖ ਸੂਚਨਾ ਅਧਿਕਾਰੀ ਤੇ ਸ: ਜਸਵਿੰਦਰ ਸਿੰਘ ਸੂਚਨਾ ਅਧਿਕਾਰੀ ਆਦਿ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply