Tuesday, April 28, 2026

“ਆਪ” ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਪ੍ਰੀਵਾਰ ਜੋੜੋ ਮਿਸ਼ਨ ਸੁਰੂ- ਐਡਵੋਕੇਟ ਢਿੱਲੋਂ

PPN0203201622

ਪੱਟੀ, 2 ਫਰਵਰੀ (ਅਵਤਾਰ ਸਿੰਘ ਢਿੱਲੋਂ)- ਆਮ ਆਦਮੀ ਇਲਾਕਾ ਪੱਟੀ ਦੀ ਮੀਟਿੰਗ “ਆਪ” ਦੇ ਆਗੂ ਮਾਸਟਰ ਗੁਰਦਿਆਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਇਲਾਕਾ ਪੱਟੀ ਦੇ ਆਗੂਆ-ਵਲਾਟੀਅਰਾਂ ਨੇ ਸਮੂਲੀਅਤ ਕੀਤੀ।ਇਸ ਮੀਟਿੰਗ ਨੂੰ ਆਮ ਆਦਮੀ ਪਾਰਟੀ ਸੈਕਟਰ (ਪੱਟੀ-ਖੇਮਕਰਨ-ਜੀਰਾ) ਨੰਬਰ 1 ਦੇ ਇੰਚਾਰਜ ਅਡੈਵੋਕੇਟ ਦਵਿੰਦਰਜੀਤ ਸਿੰਘ ਢਿੱਲੋਂ,ਮੋਹਕਮ ਸਿੰਘ ਸੀਤੋ,ਹਰਭਜਨ ਸਿੰਘ ਪੱਟੀ,ਗੋਲਾਬ ਸਿੰਘ ਲਲਿਆਣੀਵਾਲੇ,ਮਹਿੰਦਰ ਸਿੰਘ ਸੰਧੂ,ਗਿਆਨੀ ਜਗੀਰ ਸਿੰਘ ਲਹੌਕਾ ਆਦਿ ਆਗੂਆ ਨੇ ਸਬੋਧਨ ਕਰਦਿਆ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋ “ਪ੍ਰਵਿਾਰ ਜੋੜੋ” ਮੁਹਿਮ ਸੁਰੂ ਕੀਤੀ ਹੈ ਜੋ ਫਰਵਰੀ 2016 ਦੋਰਾਨ ਸਮੁੱਚੇ ਪੰਜਾਬ ਅੰਦਰ ਪਾਰਟੀ ਪ੍ਰੋਗਰਾਮ ਸ਼ਹੀਦਾ ਦੀ ਸੋਚ ਅਤੇ “ਆਪ” ਦੇ ਰਾਸਟਰੀ ਕਨਵੀਨਰ ਅਰਵਿੰਦਰ ਕੇਜਰੀਵਾਲ ਦੀਆ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਵਿਸ਼ੇਸ ਮੁਹਿੰਮ ਦੀ ਸੁਰੂਆਤ ਕੀਤੀ ਗਈ,ਜਿਸ ਤਹਿਤ ਪਾਰਟੀ ਦੇ ਆਗੂ ਅਤੇ ਵਲੰਟੀਅਰ ਹਰੇਕ ਪ੍ਰਵਿਾਰ ਤੱਕ ਪਹੁੰਚ ਕਰਨਗੇ।
ਐਡਵੋਕੇਟ ਢਿੱਲੋਂ ਨੇ ਸਬੋਧਨ ਕਰਦਿਆ ਕਿਹਾ ਕਿ ਪ੍ਰਵਿਾਰ ਜੋੜੋ ਮਿਸ਼ਨ ਮੁਹਿੰਮ 2017 ‘ਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ‘ਚ ਪੂਰਨ ਸਹਾਈ ਸਿੱਧ ਹੋਵੇਗੀ।ਉਹਨਾਂ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨਾ ਅਤੇ ਸਰਕਲ ਆਗੂਆ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਸਰਕਲ ਅੰਦਰ ਇਸ ਮਿਸ਼ਨ ਦੀ ਪੂਰਤੀ ਲਈ ਦਿਨ ਰਾਤ ਇੱਕ ਕਰ ਦੇਣ ਅਤੇ ਵਾਰੋ ਵਾਰੀ ਰਾਜ ਕਰਦੀਆ ਹਾਕਮ ਜਮਾਤਾ ਦੀਆ ਲੁਟਣ-ਕੁਟਣ ਵਾਲੀਆ ਲੋਕ ਵਿਰੋਧੀ ਨੀਤੀਆ ਅਤੇ ਪੰਜਾਬ ਨੂੰ ਬਚਾਉਣ ਵਾਲੀਆ ਨੀਤੀਆ ਦਾ ਅੰਤਰ ਦੱਸ ਕੇ ਜਾਗਿਰਤ ਕਰਨ ਤਾ ਜੋ ਅਕਾਲੀ-ਭਾਜਪਾ ਅਤੇ ਕਾਂਗਰਸ ਵੱਲੋ ਵਾਰੋ ਵਾਰੀ ਪੰਜਾਬ ਵਾਸੀਆ ਨੂੰ ਲੁਟਣ ਅਤੇ ਕੁਟਣ ਵਾਲੀ ਨੀਤੀ ਨੂੰ ਖਤਮ ਕੀਤਾ ਜਾ ਸਕੇ । ਉਹਨਾ ਕਿਹਾ ਕਿ ਪੰਜਾਬ ਅੰਦਰ ਅਕਾਲੀ-ਭਾਜਪਾ ਦੀਆ ਲੋਕ ਵਿਰੋਧੀ ਨੀਤੀਆ ਤੋਂ ਹਰੇਕ ਵਰਗ ਪੜਿਤ ਹੈ ਅਤੇ ਉਹ 2017 ਦੀਆ ਵਿਧਾਨ ਸਭਾ ਇਲੈਕਸ਼ਨ ਦਾ ਬੜੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਅਤੇ ਆਗਮੀ ਚੌਣਾ ‘ਚ ਇਕ ਤਰਫਾ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ ਦਿੱਲੀ ਦੇ ਇਤਿਹਾਸ ਨੂੰ ਪੰਜਾਬ ‘ਚ ਵੀ ਦੁਰਹਾਏਗੀ।ਇਸ ਮੌਕੇ ਅਮਰੀਕ ਸਿੰਘ ਤਲਵੰਡੀ,ਮਾਸਟਰ ਸੁਖਦੇਵ ਸਿੰਘ.ਅਮਰਜੀਤ ਸਿੰਘ ਪਹਿਵਵਾਨ,ਚੈਚਲ ਸਿੰਘ ਨਦੋਹਰ,ਕੁਲਦੀਪ ਸਿੰਘ ਚੂਸਲੇਵੜ,ਰਣਜੀਤ ਸਿੰਘ ਰਾਣਾ,ਗੁਰਨਾਮ ਸਿੰਘ ਪੋਪਰਟੀ ਡੀਲਰ,ਕੁਲਵੰਤ ਸਿੰਘ ਕਲਸੀ ਪੁਸ਼ਪਿੰਦਰ ਸਿੰਘ,ਕਾਮਰੇਡ ਅਜੈ ਕੁਮਾਰ,ਬਲਬੀਰ ਸਿੰਘ ਲੌਹਕਾ,ਸਤਿਨਾਮ ਸਿੰਘ ਮਨਿਹਾਲਾ, ਆਦਿ ਆਗੂ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply