ਅੰਮ੍ਰਿਤਸਰ, 3 ਫਰਵਰੀ (ਜਗਦੀਪ ਸਿੰਘ ਸੱਗੂ) – ਫਰੈਂਡਜ ਕਲੱਬ ਵਲੋਂ ਪ੍ਰਧਾਨ ਗਿਨੀ ਭਾਟੀਆ ਦੀ ਅਗਵਾਈ ਵਿੱਚ ਡੀ.ਸੀ.ਪੀ ਹਰਪ੍ਰੀਤ ਸਿੰਘ ਤੇ ਏ.ਡੀ.ਸੀ.ਪੀ ਕਰਾਈਮ ਲਖਬੀਰ ਸਿੰਘ ਨੇ ਡਾਈਰੀ ਰਲੀਜ਼ ਕੀਤੀ।ਪ੍ਰਧਾਨ ਗਿਨੀ ਭਾਟੀਆ ਨੇ ਗੱਲਬਾਤ ਕਰਦਿਆ ਕਿਹਾ ਕਿ ਫਰੈਂਡਜ ਕਲੱਬ ਤੇ ਪੰਜਾਬ ਪੁਲਿਸ ਦਾ ਇਕੋਂ ਹੀ ਸੁਪਨਾ, ਨਸ਼ਾ ਮੁਕਤ ਰਹੇ ਪੰਜਾਬ ਆਪਣਾ।ਪੰਜਾਬ ਵਿੱਚ ਨਸ਼ਿਆਂ ਨੇ ਨੌਜਵਾਨ ਪੀੜੀ ਨੂੰ ਆਪਣੇ ਸ਼ਿਕੰਜੇ ਵਿੱਚ ਜਕੜਿਆ ਹੋਇਆ ਹੈ ਅਤੇ ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਵਿੱਚ ਫਸਦੀ ਹੋਈ ਗਲਤ ਕੰਮਾਂ ਵੱਲ ਜਾ ਰਹੀ ਹੈ ।ਇਸ ਮੌਕੇ ਡੀ.ਸੀ.ਪੀ ਹਰਪ੍ਰੀਤ ਸਿੰਘ ਤੇ ਏ.ਡੀ.ਸੀ.ਪੀ ਕਰਾਈਮ ਲਖਬੀਰ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਸਪੈੇਸ਼ਲ ਐਂਟੀ ਕਰਾਈਮ ਦੇ ਚੀਫ ਬਿਉਰੋਂ ਡਾ. ਚਰਨਜੀਤ ਸਿੰਘ ਚੇਤਨਪੁਰਾ, ਮੀਤ ਪ੍ਰਧਾਨ ਸੁਨੀਲ ਵਿੱਜ, ਜਨਰਲ ਸੈਕਟਰੀ ਅਸ਼ੀਸ਼ ਮਹਾਜਨ, ਰਾਜਨ ਨਰੂਲਾ ਸੈਕਟਰੀ ਆਦਿ ਹਾਜਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media