
ਅੰਮ੍ਰਿਤਸਰ, 4 ਫਰਵਰੀ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਦੀ ਅਣਗਿਹਲੀ ਕਾਰਨ ਅੱਜ ਗੁਰੂ ਦੀ ਨਗਰੀ ਸੋਨਾ ਮਾਰਕੀਟ ਮੰਦਹਾਲੀ ਦੀ ਕਗਾਰ ‘ਤੇ ਖੜੀ ਹੈ।ਸ਼ਹਿਰ ਵਿੱਚ ਸਭ ਤੋਂ ਵੱਧ ਰੁਜਗਾਰ ਦੇ ਮੋਕੇ ਪੈਦਾ ਕਰਨ ਵਾਲਾ ਸੋਨੇ ਦਾ ਧੰਦਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮੰਦੇ ਦੇ ਸ਼ਿਕਾਰ ਹੈ ਅਤੇ ਸਰਕਾਰ ਵਲੋਂ ਸਵਰਨਕਾਰ ਭਾਈਚਾਰੇ ਨੁੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ । ਇਨਾ੍ਹ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਅੋਜਲਾ ਨੇ ਪ੍ਰੈਸ ਨੁੰ ਜਾਰੀ ਬਿਆਨ ਵਿੱਚ ਕੀਤਾ ਉਹਨਾ ਨੇ ਕਿਹਾ ਕਿ ਉਹਨਾ ਨੇ ਕਿਹਾ ਕਿ ਸ਼ਹਿਰ ਵਿੱਚ ਸੋਨੇ ਦਾ ਵਪਾਰ ਏਸ਼ੀਆ ਦਾ ਦਾ ਨੰਬਰ ਇੱਕ ਦੀ ਮਾਰਕਿਟ ਸੀ, ਪਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਬਹੁਤੇ ਸਵਰਨਕਾਰ ਆਪਣਾ ਧੰਦਾ ਛੱਡਣ ਲਈ ਮਜਬੂਰ ਹਨ, ਜਿਸ ਨਾਲ ਸ਼ਹਿਰ ਦੀ ਆਰਥਿਕਤਾ ਨੁੰ ਭਾਰੀ ਸੱਟ ਵੱਜ ਰਹੀ ਹੈ । ਉਹਨਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਅਉਣ ਤੇ ਅੰਮ੍ਰਿਤਸਰ ਦੀ ਸੋਨੇ ਦੀ ਮਾਰਕੀਟ ਨੁੰ ਦੁਬਾਰਾ ਬਹਾਲ ਕੀਤਾ ਜਾਵੇਗਾ ਅਤੇ ਹਰ ਤਰਾਂ ਦੇ ਟੈਕਸਾਂ ਤੇ ਜੁਰਮਾਨਿਆ ਤੋਂ ਸਵਰਨਕਾਰ ਭਾਈਚਾਰੇ ਨੁੰ ਨਿਜ਼ਾਤ ਦਿਵਾਈ ਜਾਵੇਗੀ ਉਹਨਾਂ ਭ੍ਰਿਸਟ ਪੁਲਿਸ ਅਫਸਰਾਂ ਨੁੰ ਤਾੜਨਾ ਕੀਤੀ ਕਿ ਜੇ ਪੁਲਿਸ ਨੇ ਕਿਸੇ ਸਵਰਨਕਾਰ ਨੁੰ ਨਜਾਇਜ਼ ਤੰਗ ਕੀਤਾ ਤਾਂ ਉਹ ਥਾਣਿਆਂ ਦਾ ਘਿਰਾਉ ਕਰਨਗੇ । ਇਸ ਮੋਕੇ ਤੇ ਉਨਾ੍ਹ ਨਾਲ ਅਵਤਾਰ ਸਿੰਘ, ਇੰਦਰਜੀਤ ਸਿੰਘ, ਮਨਿੰਦਰ ਸਿੰਘ, ਸੁਖਦੇਵ ਸਿੰਘ ਮੋਟੂ ਜੋਰਾ, ਰਾਜੂ, ਲਵਲੀ, ਗਗਨ ਅਦਿ ਹਾਜਿਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media