
ਬਟਾਲਾ, 4 ਜਨਵਰੀ (ਨਰਿੰਦਰ ਬਰਨਾਲ)- ਜਿਲਾ੍ਹ ਸਿੱਖਿਆ ਅਫਸਰ ਗੁਰਦਾਸਪੁਰ ਸ਼ੀz ਅਮਰਦੀਪ ਸਿੰਘ ਸੈਣੀ ਤੇ ਉਹਨਾਂ ਦੇ ਦਫਤਰੀ ਅਮਲੇ ਜਿਲਾ ਗੁਰਦਾਸਪੁਰ ਦੇ ਕਲੱਸਟਰ ਮੁੱਖੀਆਂ ਨਾਲ ਇੱਕ ਵਿਸ਼ੇਸ ਮੀਟਿੰਗ ਕੀਤੀ ਗਈ।ਅਮਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਡੀ.ਪੀ.ਆਈ ‘ਤੇ ਸਰਕਲ ਐਜੂਕੇਸ਼ਨ ਦਫਤਰ ਦੀਆਂ ਹਦਾਇਤਾਂ ਅਨੁਸਾਰ ਮਾਸਟਰ ਕੇਡਰ ਵਰਗ ਦੀਆਂ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਕਲੱਸਟਰ ਮੁੱਖੀਆਂ ਪਾਸੋਂ ਇਹ ਸਰਟੀਫਿਕੇਟ ਲਿਆ ਜਾ ਰਿਹਾ ਹੈ। ਕਿ ਕੋਈ ਮਾਸਟਰ ਕੇਡਰ ਨਾਲ ਸੰਬਧਿਤ ਕਰਮਚਾਰੀ ਦੇ ਕੇਸ ਪੈਡਿੰਗ ਨਹੀ ਹੈ।ਇਸ ਮੌਕੇ ‘ਤੇ ਕਲੱਸਟਰ ਮੁੱਖੀਆਂ ਨੇ ਸਰਟੀਫਿਕੇਟ ਦਿੱਤੇ ਕਿ ਕਲੱਸਅਰ ਵਿੱਚ ਕੋਈ ਵੀ ਕੇਸ ਪੈਡਿੰਗ ਨਹੀ ਹੈ। ਇਸ ਸਮੇਂ ਕਲੱਸਟਰ ਮੁੱਖੀਆਂ ਤੋਂ ਇਲਾਵਾ ਉਪ ਜਿਲਾ ਸਿੱਖਿਆ ਅਫਸਰ ਭਾਰਤ ਭੂਸ਼ਣ, ਨਰਵਿਜੇ, ਗੁਰਦਿੱਤ ਸਿੰਘ, ਸੁਖਚੈਨ ਸਿੰਘ, ਨਰਿੰਦਰ ਸ਼ਰਮਾ ਆਦਿ ਤੋਂ ਇਲਾਵਾ ਪ੍ਰਿੰਸੀਪਲ ਕੁਲਦੀਪ ਸਿੰਘ ਬਾਜਵਾ, ਪਰਮਜੀਤ ਕੌਰ, ਅਨੀਤਾ ਅਰੌੜਾ, ਕੁਲਵੰਤ ਸਿੰਘ, ਚੈਂਚਲ ਸਿੰਘ, ਮੁਖਤਾਰ ਸਿੰਘ, ਅਨਿਲ ਸ਼ਰਮਾ ਆਦਿ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media