Tuesday, September 29, 2026

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਤੇ ਲੋਕ ਲਿਖਾਰੀ ਮੰਚ ਬਟਾਲਾ ਵੱਲੋ ਕਵਿਤਰੀ ਸਤਿੰਦਰ ਕੌਰ ਕਾਹਲੋਂ ਦਾ ਸਨਮਾਨ

PPN0702201605ਬਟਾਲਾ, 7 ਫਰਵਰੀ (ਨਰਿੰਦਰ ਸਿੰਘ ਬਰਨਾਲ)- ਬੀਤੇ ਦਿਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਪੰਜ ਸਾਹਿਤਕ ਪੱਤ੍ਰਿਕਾਵਾਂ ਦਾ ਸਨਮਾਨ ‘ਤੇ ਇੱਕ ਸੂਬਾ ਪੱਧਰੀ ਕਵੀ ਦਰਬਾਰ ਕਰਵਾਇਆ ਗਿਆ। ਸਮੁੱਚੇ ਸਮਾਗਮ ਦੀ ਪ੍ਰਧਾਨਗੀ ਡਾ;ਜੋਗਿੰਦਰ ਸਿੰਘ ਕੈਰੋਂ, ਡਾ:ਰਵਿੰਦਰ ,ਡਾ:ਅਨੁੂਪ ਸਿੰਘ, ਅਜਾਇਜ ਸਿੰਘ ਸੰਘਾ, ਅਰਤਿੰਦਰ ਕੌਰ ਸੰਧੂ, ਦੇਵਿੰਦਰ ਦੀਦਾਰ, ਕੰਵਰਜੀਤ ਸਿੰਘ ਭੱਠਲ, ਬਲਜਿੰਦਰ ਮਾਨ ‘ਤੇ ਪ੍ਰੋ: ਤਰਸੇਮ ਰਾਣਾ ਨੇ ਕੀਤੀ। ਇਸ ਸਮਾਗਮ ਵਿੱਚ ਐਸ ਡੀ ਐਮ ਬਟਾਲਾ ਸ਼੍ਰੀ ਸੋਰਬ ਕੁਮਾਰ ਅਰੋੜਾ, ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਉਹਨਾਂ ਨੇ ਭਵਿੱਖ ‘ ਚ ਸਾਹਿਤਕਾਰਾਂ ਸ਼ਾਇਰਾਂ ‘ਤੇ ਕਲਾਕਾਰਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਵਿਦਵਾਨਾਂ ਦੇ ਸਾਹਿਤਕ ਪੱਤ੍ਰਿਕਾਵਾਂ ਦੀ ਪੰਜਾਬੀ ਭਾਸ਼ਾ ‘ਤੇ ਸਾਹਿਤ ਵਿੱਚ ਯੋਗਦਾਨ ਦੀ ਚਰਚਾ ਕੀਤੀ। ਇਸ ਮੌਕੇ ਕਵਿਤਰੀ ਲੈਕਚਰਾਰ ਸਤਿੰਦਰ ਕੌਰ ਕਾਹਲੋਂ ਲੈਕਚਰਾਰ ਅੰਗਰੇਜੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁਪਸੜੀ ਨੂੰ ਦੀਆਂ ਪੰਜਾਬੀ ਸਾਹਿਤ ਵਾਸਤੇ ਵਧੀਆਂ ਸੇਵਾਵਾਂ ਬਦਲੇ ਸਨਾਮਨਤ ਕੀਤਾ ਗਿਆ। ਇਸ ਮੌਕੇ ‘ਤੇ ਸ਼ਹਿਰ ‘ਤੇ ਆਮ ਪਾਸ ਦੇ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹੋਈਆਂ। ਇਨਾਂ੍ਹ ਵਿੱਚ ਸਰਵ ਸ਼੍ਰੀ ਗੁਰਬਚਨ ਸਿੰਘ ਬਾਜਵਾ, ਵਰਗਿਸ ਸਲਾਮਤ, ਚਰਨਜੀਤ ਸਿੰਘ, ਬਲਦੇਵ ਸਿੰਘ ਰੰਧਾਵਾ, ਹਰਜਿੰਦਰ ਸਿੰਘ, ਉਪਕਾਰ ਸਿੰਘ, ਗੁਰਮੇਜ ਸਿੰਘ, ਪਰਸੋਤਮ ਸਿੰਘ ਲੱਲੀ, ਸੁਲੱਖਣ ਸਿੰਘ, ਹਰਬੰਸ ਸਿੰਘ, ਗੁਰਮੀਤ ਸਿੰਘ ਕਾਦੀਆਂ, ਹੈਪੀ ਮੁਰੱਗੀ ਮੁੱਹਲਾ, ਮਹਿੰਦਰ ਕੌਰ, ਤਰਲੋਕ ਸਿੰਘ ਕਾਹਲੋਂ, ਚੌਧਰੀ ਦਲਬੀਰ ਸਿੰਘ ਮਸੀਹ, ਪ੍ਰਵੀਨ ਸਿੰਘ, ਗੁਰਮੁੱਖ ਸਿੰਘ, ਐਡਵੋਕੇਟ ਰਜਿੰਦਰ ਸਿੰਘ, ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply